ਜਾਣੋ ਕੌਣ ਹੈ ਅਰਬਪਤੀ ਮਲਿਕ ਰਿਆਜ਼ ਹੁਸੈਨ, ਜਿਸ ਕਾਰਨ ਜਲ਼ ਰਿਹਾ ਪਾਕਿਸਤਾਨ, ਜੇਲ੍ਹ ਗਏ ਇਮਰਾਨ ਖਾਨ

05/10/2023 7:39:55 PM

ਇਸਲਾਮਾਬਾਦ : ਪਾਕਿਸਤਾਨ 'ਚ ਸਿਆਸੀ ਉਥਲ-ਪੁਥਲ ਰੁਕਣ ਦਾ ਨਾਂ ਨਹੀਂ ਲੈ ਰਹੀ। ਹਾਲਾਤ ਇੰਨੇ ਖ਼ਰਾਬ ਹਨ ਕਿ ਇਕ ਅਰਬਪਤੀ ਕਾਰਨ ਪਾਕਿਸਤਾਨ ਜਲ਼ ਰਿਹਾ ਹੈ ਤੇ ਇਮਰਾਨ ਖਾਨ ਜੇਲ੍ਹ 'ਚ ਹਨ। ਪਾਕਿਸਤਾਨ 'ਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਦੇਸ਼ ਦਾ ਅਰਬਪਤੀ ਮਲਿਕ ਰਿਆਜ਼ ਹੁਸੈਨ ਵੀ ਸੁਰਖੀਆਂ 'ਚ ਆ ਗਏ ਹਨ। ਇਮਰਾਨ ਖਾਨ ਨੂੰ ਜਿਸ ਅਲ ਕਾਦਿਰ ਯੂਨੀਵਰਸਿਟੀ ਟਰੱਸਟ 'ਚ ਧੋਖਾਧੜੀ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ, ਉਸ ਦੇ ਮਲਿਕ ਰਿਆਜ਼ ਨਾਲ ਕਰੀਬੀ ਸਬੰਧ ਹਨ। ਇਮਰਾਨ ਤੋਂ ਬਾਅਦ ਹੁਣ ਦੇਸ਼ ਦੇ ਲੋਕਾਂ ਨੇ ਉਸ ਦੀ ਗ੍ਰਿਫ਼ਤਾਰੀ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਹੈ। ਰਿਆਜ਼ ਪਾਕਿਸਤਾਨ ਦਾ ਇਕ ਪ੍ਰਾਪਰਟੀ ਟਾਈਕੂਨ ਹੈ ਅਤੇ ਇਹ ਟਰੱਸਟ ਦੇਸ਼ ਵਿੱਚ ਇਕ ਸਿੱਖਿਆ ਸੰਸਥਾਨ ਲਈ ਸ਼ੁਰੂ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਇਮਰਾਨ ਦੀ ਗ੍ਰਿਫ਼ਤਾਰੀ 'ਤੇ ਸੁਲਗ ਰਿਹਾ ਪਾਕਿ; ਮਿਗ ਜਹਾਜ਼, ਫ਼ੌਜ ਦੇ ਹੈੱਡਕੁਆਰਟਰ ਨੂੰ ਲਾਈ ਅੱਗ, ਸੋਸ਼ਲ ਮੀਡੀਆ ਬੰਦ

ਨੈਸ਼ਨਲ ਅਕਾਊਂਟਬਿਲਿਟੀ ਬਿਊਰੋ (NAB) ਦਾ ਆਰੋਪ ਹੈ ਕਿ ਇਮਰਾਨ ਜਦੋਂ ਸੱਤਾ ਵਿੱਚ ਸਨ ਤਾਂ ਉਨ੍ਹਾਂ ਰਿਆਜ਼ ਨਾਲ ਇਕ ਸੌਦਾ ਕੀਤਾ ਸੀ, ਜਿਸ ਕਾਰਨ ਉਹ ਅੱਜ ਮੁਸੀਬਤ ਵਿੱਚ ਫਸੇ ਹੋਏ ਹਨ। NAB ਦਾ ਇਲਜ਼ਾਮ ਹੈ ਕਿ ਜਦੋਂ ਇਮਰਾਨ ਖਾਨ ਪ੍ਰਧਾਨ ਮੰਤਰੀ ਸਨ ਤਾਂ ਉਨ੍ਹਾਂ ਮਲਿਕ ਨਾਲ ਇਕ ਡੀਲ ਕੀਤੀ ਸੀ, ਜਿਸ ਦੇ ਨਤੀਜੇ ਵਜੋਂ ਸਰਕਾਰੀ ਖਜ਼ਾਨੇ ਨੂੰ 239 ਮਿਲੀਅਨ ਡਾਲਰ ਦਾ ਟੈਕਸ ਨੁਕਸਾਨ ਹੋਇਆ ਸੀ। NAB ਮੁਤਾਬਕ ਇਮਰਾਨ ਨੇ ਇਹ ਸੌਦਾ ਮੁਆਵਜ਼ੇ ਦੇ ਤਹਿਤ ਕੀਤਾ ਸੀ। ਦਸੰਬਰ 2019 ਵਿੱਚ ਰਿਆਜ਼ ਨੇ ਆਪਣੀ ਜਾਇਦਾਦ ਯੂਕੇ ਦੀ ਅਪਰਾਧ ਏਜੰਸੀ ਨੂੰ ਸੌਂਪਣ ਲਈ ਸਹਿਮਤੀ ਦਿੱਤੀ ਸੀ। ਉਹ ਜਿਸ ਜਾਇਦਾਦ ਨੂੰ ਸੌਂਪਣਾ ਚਾਹੁੰਦੇ ਸਨ, ਉਸ ਦੀ ਕੀਮਤ 239 ਮਿਲੀਅਨ ਡਾਲਰ ਦੱਸੀ ਜਾਂਦੀ ਹੈ।

ਇਹ ਵੀ ਪੜ੍ਹੋ : ਚਾਕੂ ਦੀ ਨੋਕ 'ਤੇ ਖੋਹਣ ਲੱਗਾ ਸੀ ਸਕੂਟੀ, ਔਰਤ ਨੇ ਪਾਇਆ ਰੌਲਾ ਤਾਂ...

ਰਿਆਜ਼ ਨੇ ਇਹ ਵਾਅਦਾ ਡਰਟੀ ਮਨੀ ਜਾਂਚ ਵਿੱਚ ਨਾਂ ਆਉਣ ਤੋਂ ਬਾਅਦ ਕੀਤਾ ਸੀ। ਹਾਲਾਂਕਿ, ਇਮਰਾਨ ਅਤੇ ਉਨ੍ਹਾਂ ਦੀ ਸਰਕਾਰ ਦਾ ਇਸ ਮਾਮਲੇ ਨਾਲ ਕੋਈ ਸਿੱਧਾ ਸਬੰਧ ਨਹੀਂ ਸੀ। ਐੱਨਏਬੀ ਨੇ ਰਿਆਜ਼ ਨੂੰ ਵੀ ਇਸੇ ਮਾਮਲੇ ਵਿੱਚ 1 ਦਸੰਬਰ 2022 ਨੂੰ ਪੇਸ਼ ਹੋਣ ਦਾ ਹੁਕਮ ਦਿੱਤਾ ਸੀ। NAB ਅਲ ਕਾਦਿਰ ਟਰੱਸਟ ਯੂਨੀਵਰਸਿਟੀ ਨੂੰ 458 ਏਕੜ ਜ਼ਮੀਨ ਟਰਾਂਸਫਰ ਕਰਨ ਦੇ ਮੁੱਦੇ 'ਤੇ ਉਸ ਤੋਂ ਪੁੱਛਗਿੱਛ ਕਰਨਾ ਚਾਹੁੰਦਾ ਸੀ। NAB ਵੱਲੋਂ ਭੇਜੇ ਗਏ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਮਲਿਕ ਰਿਆਜ਼ ਦੇ ਪੁੱਤਰ ਅਲੀ ਰਿਆਜ਼ ਮਲਿਕ ਨੇ ਪਾਕਿਸਤਾਨ ਨੂੰ ਪੈਸੇ ਵਾਪਸ ਕਰਨ ਲਈ ਬ੍ਰਿਟੇਨ ਦੀ ਨੈਸ਼ਨਲ ਕ੍ਰਾਈਮ ਏਜੰਸੀ (ਐੱਨਸੀਏ) ਨਾਲ ਅਦਾਲਤ ਤੋਂ ਬਾਹਰ ਸਮਝੌਤਾ ਕੀਤਾ ਸੀ। ਹਾਲਾਂਕਿ, ਮਲਿਕ ਨੇ ਇਨ੍ਹਾਂ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।

ਇਹ ਵੀ ਪੜ੍ਹੋ : ਔਰਤ ਨੇ ਐਂਬੂਲੈਂਸ ’ਚ ਹੀ ਦਿੱਤਾ ਬੱਚੇ ਨੂੰ ਜਨਮ, ਕੁਝ ਸਮੇਂ ਬਾਅਦ ਨਵਜੰਮੇ ਨੇ ਤੋੜਿਆ ਦਮ

ਕੌਣ ਹੈ ਅਰਬਪਤੀ ਮਲਿਕ ਰਿਆਜ਼ ਹੁਸੈਨ?

ਪਾਕਿਸਤਾਨ ਦੇ 7ਵੇਂ ਸਭ ਤੋਂ ਅਮੀਰ ਵਿਅਕਤੀ ਮਲਿਕ ਰਿਆਜ਼ ਏਸ਼ੀਆ ਦੀ ਸਭ ਤੋਂ ਵੱਡੀ ਰੀਅਲ ਅਸਟੇਟ ਕੰਪਨੀ ਬਾਹਰੀਆ ਟਾਊਨ ਦੇ ਮਾਲਕ ਹਨ। 8 ਫਰਵਰੀ, 1954 ਨੂੰ ਰਾਵਲਪਿੰਡੀ ਦੇ ਇਕ ਸਾਧਾਰਣ ਪਰਿਵਾਰ ਵਿੱਚ ਜਨਮੇ ਰਿਆਜ਼ ਨੇ ਇਕ ਨਿਰਮਾਣ ਕੰਪਨੀ ਵਿੱਚ ਇਕ ਕਲਰਕ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 1980 ਦੇ ਦਹਾਕੇ 'ਚ ਆਪਣੀ ਕੰਪਨੀ ਸ਼ੁਰੂ ਕੀਤੀ। ਰਿਆਜ਼ ਸ਼ੁਰੂ ਵਿੱਚ ਇਕ ਕੰਸਟਰੱਕਟਰ ਬਣੇ ਅਤੇ 1995 ਵਿੱਚ ਹੁਸੈਨ ਗਲੋਬਲ ਦੇ ਨਾਲ ਕੰਪਨੀ ਲਾਂਚ ਕਰ ਦਿੱਤੀ। ਉਨ੍ਹਾਂ ਦੀ ਕੰਪਨੀ ਨੇ ਬਾਹਰੀਆ ਫਾਊਂਡੇਸ਼ਨ ਨਾਲ ਸਮਝੌਤਾ ਕੀਤਾ ਸੀ। ਇਹ ਫਾਊਂਡੇਸ਼ਨ ਪਾਕਿਸਤਾਨ ਨੇਵੀ ਦਾ ਇਕ ਚੈਰੀਟੇਬਲ ਟਰੱਸਟ ਸੀ। ਇਸ ਨਾਲ ਉਨ੍ਹਾਂ ਦੇ ਜੁੜਨ ਦਾ ਉਦੇਸ਼ ਪਾਕਿਸਤਾਨੀ ਜਲ ਸੈਨਾ ਲਈ ਇਕ ਗੇਟਡ ਸੁਸਾਇਟੀ ਬਣਾਉਣਾ ਸੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News