ਮਾਲੀ : ਜਿਹਾਦੀਆਂ ਵਲੋਂ ਕੈਂਪ ''ਤੇ ਹਮਲਾ,  21 ਫੌਜੀਆਂ ਦੀ ਮੌਤ

03/18/2019 3:09:20 PM

ਬਮਾਕੋ, (ਭਾਸ਼ਾ)— ਮੱਧ ਮਾਲੀ 'ਚ ਫੌਜ ਦੇ ਇਕ ਕੈਂਪ 'ਤੇ ਸ਼ੱਕੀ ਜਿਹਾਦੀਆਂ ਦੇ ਹਮਲੇ 'ਚ 21 ਫੌਜੀਆਂ ਦੀ ਮੌਤ ਹੋ ਗਈ। ਫੌਜ ਦੇ ਸੂਤਰਾਂ ਨੇ ਦੱਸਿਆ ਕਿ ਕਾਰ ਅਤੇ ਮੋਟਰਸਾਈਕਲਾਂ 'ਤੇ ਆਏ ਹਮਲਾਵਰਾਂ ਨੇ ਮੋਪਤੀ ਖੇਤਰ 'ਚ ਐਤਵਾਰ ਨੂੰ ਡਿਓਉਰਾ ਫੌਜੀ ਕੈਂਪ 'ਤੇ ਹਮਲਾ ਕਰ ਦਿੱਤਾ। ਅੱਤਵਾਦੀ ਸਮੂਹਾਂ ਅਤੇ ਅਸਥਿਰਤਾ ਨਾਲ ਜੂਝ ਰਹੇ ਦੇਸ਼ 'ਚ ਫੌਜ 'ਤੇ ਇਹ ਤਾਜ਼ਾ ਹਮਲਾ ਹੈ।

ਫੌਜ ਦੇ ਇਕ ਸੂਤਰ ਨੇ ਕਿਹਾ,'' ਹੁਣ ਤਕ 21 ਲਾਸ਼ਾਂ ਮਿਲੀਆਂ ਹਨ। ਮਾਲੀ ਦੀ ਫੌਜ ਮੁਤਾਬਕ ਇਹ ਹਮਲਾ ਫੌਜ 'ਚੋਂ ਭੱਜੇ ਹੋਏ ਕਰਨਲ ਬਾ ਅਗ ਮੂਸਾ ਦੀ ਅਗਵਾਈ 'ਚ ਅੱਤਵਾਦੀ ਸਮੂਹਾਂ ਨੇ ਕੀਤਾ। ਦੂਜੇ ਫੌਜੀ ਸੂਤਰਾਂ ਨੇ ਦੱਸਿਆ ਕਿ ਹਮਲੇ ਨਾਲ ਕਾਫੀ ਨੁਕਸਾਨ ਹੋਇਆ ਹੈ। ਰਾਸ਼ਟਰਪਤੀ ਇਬਰਾਹਿਮ ਬੂਬਕਰ ਕੀਟਾ ਨੇ ਟਵਿੱਟਰ 'ਤੇ ਕਿਹਾ ਕਿ ਮਾਲੀ ਦੇ ਲੋਕ ਅੱਤਵਾਦੀਆਂ ਖਿਲਾਫ ਇਕੱਠੇ ਹਨ।


Related News