ਮੱਧ ਮਾਲੀ ''ਚ ਪ੍ਰਦਰਸ਼ਨਕਾਰੀਆਂ ਨੇ ਕੀਤੀ ਭੰਨ-ਤੋੜ

10/13/2019 9:59:07 AM

ਬਮਾਕੋ (ਭਾਸ਼ਾ)— ਅਫਰੀਕੀ ਦੇਸ਼ ਮਾਲੀ ਵਿਚ ਵਿਦੇਸ਼ੀ ਫੌਜੀਆਂ ਦੀ ਮੌਜੂਦਗੀ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਸੰਯੁਕਤ ਰਾਸ਼ਟਰ ਦੇ ਘੱਟੋ-ਘੱਟ 12 ਸਪਲਾਈ ਕੰਟੇਨਰ ਨਸ਼ਟ ਕਰ ਦਿੱਤੇ। ਇਸ ਦੇ ਨਾਲ ਹੀ ਬਿਜਲੀ ਦਾ ਸਾਮਾਨ, ਏ.ਸੀ. ਅਤੇ ਗੱਦੇ ਵੀ ਲੁੱਟ ਲਏ। ਸੰਯੁਕਤ ਰਾਸ਼ਟਰ ਅਤੇ ਚਸ਼ਮਦੀਦਾਂ ਨੇ ਇਹ ਜਾਣਕਾਰੀ ਦਿੱਤੀ। ਮੋਪਤੀ ਸ਼ਹਿਰ ਨੇੜੇ ਘੱਟੋ-ਘੱਟ 1,000 ਲੋਕ ਸੰਯੁਕਤ ਰਾਸ਼ਟਰ ਬਲਾਂ ਦੀ ਮੌਜੂਦਗੀ ਵਾਲੇ ਸਥਾਨਕ ਹਵਾਈ ਅੱਡੇ ਅਤੇ ਮਿਲਟਰੀ ਕੈਂਪਾਂ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਸਨ। 

ਪ੍ਰਦਰਸ਼ਨਕਾਰੀਆਂ ਨੇ ਕੈਪਾਂ ਦੇ ਬਾਹਰ ਸ਼ਾਂਤੀਦੂਤ ਦੇ ਕੰਟੇਨਰਾਂ ਦੀ ਭੰਨ-ਤੋੜ ਕਰਨ ਤੋਂ ਪਹਿਲਾਂ ਸ਼ਨੀਵਾਰ ਨੂੰ ਟਾਇਰਾਂ ਵਿਚ ਅੱਗ ਲਗਾ ਦਿੱਤੀ। ਸੰਯੁਕਤ ਰਾਸ਼ਟਰ ਮਿਸ਼ਨ ਨੇ ਕਿਹਾ,''ਪ੍ਰਦਰਸ਼ਨਕਾਰੀ ਨਿਰਮਾਣ ਕੰਮ ਨਾਲ ਜੁੜਿਆ ਸਾਮਾਨ ਅਤੇ ਹੋਰ ਸਾਮਾਨ ਲੈ ਗਏ। ਇਸ ਨਾਲ ਕੈਂਪ ਦੀ ਸੁਰੱਖਿਆ ਪ੍ਰਭਾਵਿਤ ਨਹੀਂ ਹੋਈ ਹੈ ਪਰ ਭੰਨ-ਤੋੜ ਦੀ ਇਸ ਤਰ੍ਹਾਂ ਦੀਆਂ ਹਰਕਤਾਂ ਸਵੀਕਾਰਯੋਗ ਨਹੀਂ ਹਨ।'' ਗੌਰਤਲਬ ਹੈ ਕਿ ਇੱਥੇ ਫਰਾਂਸ ਦਾ ਮਿਲਟਰੀ ਮਿਸ਼ਨ ਹੈ ਨਾਲ ਹੀ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਅਕ ਫੌਜੀ ਅਤੇ ਪੰਜ ਦੇਸ਼ਾਂ ਦੇ ਜਿਹਾਦ ਵਿਰੋਧੀ ਸਮੂਹ ਮੌਜੂਦ ਹਨ


Vandana

Content Editor

Related News