ਸ਼ੱਕੀ ਜਿਹਾਦੀਆਂ ਨੇ 5 ਅਧਿਆਪਕਾਂ ਨੂੰ ਕੀਤਾ ਰਿਹਾਅ : ਰਿਪੋਰਟ
Tuesday, Oct 29, 2019 - 01:12 PM (IST)

ਬਮਾਕੋ (ਭਾਸ਼ਾ): ਮੱਧ ਮਾਲੀ ਦੇ ਇਕ ਸਕੂਲ ਵਿਚ ਫ੍ਰੈਂਚ ਭਾਸ਼ਾ ਦੀ ਵਰਤੋਂ ਕਰਨ ਨੂੰ ਲੈ ਕੇ ਪਿਛਲੇ ਹਫਤੇ ਅਗਵਾ ਕੀਤੇ ਗਏ 5 ਅਧਿਆਪਕਾਂ ਨੂੰ ਸ਼ੱਕੀ ਜਿਹਾਦੀਆਂ ਨੇ ਮੁਕਤ ਕਰ ਦਿੱਤਾ ਹੈ। ਇਹ ਜਾਣਕਾਰੀ ਇਕ ਸਰਕਾਰੀ ਬਿਆਨ ਵਿਚ ਦਿੱਤੀ ਗਈ। ਬਿਆਨ ਵਿਚ ਰਿਹਾਈ ਦੀਆਂ ਸ਼ਰਤਾਂ ਦਾ ਵੇਰਵਾ ਦਿੱਤੇ ਬਿਨਾਂ ਸੋਮਵਾਰ ਨੂੰ ਦੱਸਿਆ ਗਿਆ,''ਜਿਹੜੀ ਸਦਭਾਵਨਾ ਦੇ ਨਾਲ ਅਧਿਆਪਕਾਂ ਨੂੰ ਰਿਹਾਅ ਕੀਤਾ ਗਿਆ ਉਸ ਲਈ ਸਰਕਾਰ ਧੰਨਵਾਦੀ ਹੈ।''
ਸਥਾਨਕ ਸੂਤਰਾਂ ਨੇ ਦੱਸਿਆ ਕਿ ਸੂਬਾਈ ਰਾਜਧਾਨੀ ਮੋਪਤੀ ਤੋਂ 150 ਕਿਲੋਮੀਟਰ ਉੱਤਰ ਵਿਚ ਕੋਰੇਂਜ ਵਿਚ ਸਥਿਤ ਇਕ ਸਕੂਲ ਤੋਂ ਸ਼ੁੱਕਰਵਾਰ ਨੂੰ 6 ਅਧਿਆਪਕਾਂ ਨੂੰ ਅਗਵਾ ਕੀਤਾ ਗਿਆ ਸੀ ਪਰ ਸਰਕਾਰੀ ਬਿਆਨ ਵਿਚ ਸਿਰਫ 5 ਅਧਿਆਪਕਾਂ ਦੇ ਅਗਵਾ ਹੋਣ ਦੀ ਗੱਲ ਕਹੀ ਗਈ ਹੈ। ਇਕ ਅਧਿਆਪਕ ਨੇ ਏ.ਐੱਫ.ਪੀ. ਨੂੰ ਦੱਸਿਆ ਕਿ ਹਮਲਾਵਰਾਂ ਨੇ ਸਕੂਲ ਦੇ ਪਾਠਕ੍ਰਮ ਤੋਂ ਫ੍ਰੈਂਚ ਭਾਸ਼ਾ ਹਟਾ ਕੇ ਇਸਲਾਮਿਕ ਸਿਧਾਂਤਾਂ ਮੁਤਾਬਕ ਨਾ ਪੜ੍ਹਾਉਣ 'ਤੇ ਵਾਪਸ ਪਰਤਣ ਦੀ ਧਮਕੀ ਦਿੱਤੀ।
ਦੁਨੀਆ ਦੇ ਸਭ ਤੋਂ ਗਰੀਬ ਦੇਸ਼ਾਂ ਵਿਚੋਂ ਇਕ ਇਹ ਦੇਸ਼ ਫ੍ਰਾਂਸੀਸੀ ਬਸਤੀ ਰਹਿ ਚੁੱਕਾ ਹੈ। ਇੱਥੇ 900 ਤੋਂ ਵੱਧ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਮੱਧ ਖੇਤਰ ਵਿਚ ਸੰਚਾਲਿਤ ਲੱਗਭਗ ਦੋ ਤਿਹਾਈ ਸਕੂਲ ਸਾਲ 2012 ਤੋਂ ਵੱਖਵਾਦੀਆਂ ਅਤੇ ਜਿਹਾਦੀਆਂ ਦੇ ਸ਼ੋਸ਼ਣ ਦਾ ਸਾਹਮਣਾ ਕਰ ਰਹੇ ਹਨ।