ਆਸਟ੍ਰੇਲੀਆਈ ਚੋਣਾਂ : ਨੇਤਾਵਾਂ ਨੇ ਸਿਹਤ ਸੇਵਾਵਾਂ ਨੂੰ ਲੈ ਕੇ ਕੀਤੇ ਵੱਡੇ ਵਾਅਦੇ

04/20/2019 3:06:30 PM

ਸਿਡਨੀ, (ਏਜੰਸੀ)— ਆਸਟ੍ਰੇਲੀਆ 'ਚ ਸੰਘੀ ਚੋਣਾਂ ਲਈ ਪ੍ਰਚਾਰ ਜ਼ੋਰਾਂ-ਸ਼ੋਰਾਂ 'ਤੇ ਹੋ ਰਿਹਾ ਹੈ। ਮੌਜੂਦਾ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਅਤੇ ਵਿਰੋਧੀ ਧਿਰ ਦੇ ਨੇਤਾ ਬਿੱਲ ਸ਼ੌਰਟਨ ਦੋਵੇਂ ਆਪੋ-ਆਪਣੀ ਦਾਅਵੇਦਾਰੀ ਮਜ਼ਬੂਤ ਕਰਨ ਲਈ ਕੋਸ਼ਿਸ਼ਾਂ ਕਰ ਰਹੇ ਹਨ। ਤੁਹਾਨੂੰ ਦੱਸ ਦਈਏ ਕਿ 18 ਮਈ ਨੂੰ ਇੱਥੇ ਆਮ ਚੋਣਾਂ ਹੋਣ ਜਾ ਰਹੀਆਂ ਹਨ। ਦੋਵੇਂ ਨੇਤਾ ਲੋਕਾਂ 'ਚ ਵਿੱਚਰ ਰਹੇ ਹਨ। ਉਨ੍ਹਾਂ ਦੇ ਛੋਟੇ-ਵੱਡੇ ਪ੍ਰੋਗਰਾਮਾਂ 'ਚ ਸ਼ਾਮਲ ਹੋ ਕੇ ਆਪਣੀ-ਆਪਣੀ ਪਾਰਟੀ ਦਾ ਪ੍ਰਚਾਰ ਕਰ ਰਹੇ ਹਨ। ਲੋਕਾਂ ਦੀਆਂ ਪ੍ਰੇਸ਼ਾਨੀਆਂ ਸਬੰਧੀ ਜਾਣਕਾਰੀ ਇਕੱਠੀ ਕਰ ਰਹੇ ਹਨ ਅਤੇ ਇਨ੍ਹਾਂ ਨੂੰ ਹੱਲ ਕਰਨ ਦੇ ਵਾਅਦੇ ਵੀ ਕਰ ਰਹੇ ਹਨ।

PunjabKesari
ਬੀਤੇ ਦਿਨੀਂ ਜਦੋਂ ਤੋਂ ਚੋਣਾਂ ਦੀ ਤਰੀਕ ਐਲਾਨੀ ਗਈ ਹੈ, ਉਦੋਂ ਤੋਂ ਨੇਤਾਵਾਂ ਨੇ ਆਮ ਲੋਕਾਂ ਨੂੰ ਮਿਲਣ ਲਈ ਕਈ ਪ੍ਰੋਗਰਾਮ ਉਲੀਕ ਲਏ ਹਨ। ਕਦੇ ਉਹ ਆਮ ਲੋਕਾਂ ਨਾਲ ਕੋਈ ਖਾਣਾ ਬਣਾਉਂਦੇ ਤੇ ਕਦੇ ਖਾਣਾ ਖਾਂਦੇ ਨਜ਼ਰ ਆਉਂਦੇ ਹਨ। ਸਿਆਸੀ ਰੁੱਤ 'ਚ ਬਿੱਲ ਸ਼ੌਰਟਨ ਬੱਚਿਆਂ ਨਾਲ ਝੂਲਾ ਝੂਲਦੇ ਨਜ਼ਰ ਆਏ। ਇੱਥੇ ਹੀ ਬੱਸ ਨਹੀਂ ਉਹ ਹਾਰਡ ਹੈਟ 'ਚ ਵੀ ਨਜ਼ਰ ਆ ਚੁੱਕੇ ਹਨ। ਉੱਥੇ ਹੀ ਪ੍ਰਧਾਨ ਮੰਤਰੀ ਮੌਰੀਸਨ ਵੀ ਕਈ ਥਾਵਾਂ 'ਤੇ ਜਾ ਕੇ ਕਦੇ ਲੋਕਾਂ ਨਾਲ ਖਾਣਾ ਬਣਾਉਣ ਤੇ ਖਾਣ 'ਚ ਆਪਣੀ ਖੁਸ਼ੀ ਦੱਸਦੇ ਹਨ ਤੇ ਕਦੇ ਆਪਣੀ ਵਿਰੋਧੀ ਧਿਰ 'ਤੇ ਨਿਸ਼ਾਨੇ ਸਾਧਦੇ ਨਜ਼ਰ ਆਉਂਦੇ ਹਨ। ਇਸ ਦੌਰਾਨ ਵੱਡੇ-ਵੱਡੇ ਵਾਅਦੇ ਵੀ ਕੀਤੇ ਜਾ ਰਹੇ ਹਨ।
PunjabKesari

ਨੇਤਾਵਾਂ ਨੇ ਕੀਤੇ ਇਹ ਐਲਾਨ—
ਪ੍ਰਧਾਨ ਮੰਤਰੀ ਸਕੌਟ ਮੌਰੀਸਨ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੀ ਗਠਜੋੜ ਪਾਰਟੀ ਨੂੰ ਜਿੱਤ ਮਿਲੀ ਤਾਂ ਉਹ ਸਿਹਤ ਸੇਵਾਵਾਂ ਲਈ ਵੱਡੇ ਪੱਧਰ 'ਤੇ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਉਹ ਡਾਕਟਰੀ ਟ੍ਰਾਇਲਜ਼ ਲਈ 165 ਮਿਲੀਅਨ ਡਾਲਰ ਖਰਚ ਕਰਨਗੇ ਅਤੇ ਸਿਸਟਕ ਫਾਈਬਰੋਸਿਸ ਦਾ ਇਲਾਜ ਲੱਭਿਆ ਜਾਵੇਗਾ। ਉਨ੍ਹਾਂ ਵਾਅਦਾ ਕੀਤਾ ਕਿ ਉਹ ਪੇਂਡੂ ਅਤੇ ਕੁੱਝ ਹੋਰ ਖੇਤਰਾਂ 'ਚ ਵੀ ਸਿਹਤ ਸੁਰੱਖਿਆ ਦੇ ਮੱਦੇਨਜ਼ਰ 100 ਮਿਲੀਅਨ ਡਾਲਰਾਂ ਦਾ ਖਰਚ ਕਰਨਗੇ। ਉਨ੍ਹਾਂ ਕਿਹਾ ਕਿ ਪੇਂਡੂ ਖੇਤਰਾਂ 'ਚ ਲੋਕ ਕੈਂਸਰ ਅਤੇ ਹੋਰ ਜਾਨਲੇਵਾ ਬੀਮਾਰੀਆਂ ਨਾਲ ਜੂਝ ਰਹੇ ਹਨ, ਜਿਨ੍ਹਾਂ ਦੀ ਮਦਦ ਲਈ ਸਰਕਾਰ ਖਾਸ ਸਕੀਮ ਲੈ ਕੇ ਆਵੇਗੀ।
ਲੇਬਰ ਪਾਰਟੀ ਵਲੋਂ ਬਿੱਲ ਸ਼ੌਰਟਨ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਸਰਕਾਰ ਜਿੱਤਦੀ ਹੈ ਤਾਂ ਉਹ ਹਸਪਤਾਲਾਂ 'ਚ ਸੁਧਾਰ ਦੇ ਨਾਲ-ਨਾਲ ਫਾਰਮੇਸੀਆਂ ਨੂੰ ਘੱਟ ਤਨਖਾਹ ਵਾਲੇ ਕਰਮਚਾਰੀਆਂ ਨੂੰ ਸਹੂਲਤਾਂ ਦੇਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਜਲਵਾਯੂ ਪਰਿਵਰਤਨ ਨੂੰ ਲੈ ਕੇ ਗੱਲਬਾਤ ਕੀਤੀ। ਇਸ ਹਫਤੇ ਤੋਂ ਸ਼ੁਰੂ ਹੋਈ ਚੋਣ ਪ੍ਰਕਿਰਿਆ 'ਚ ਬਿੱਲ ਸ਼ੌਰਟਨ ਨੇ ਗਠਜੋੜ ਪਾਰਟੀ ਦੀਆਂ ਕਮੀਆਂ ਸੁਣਾਉਣ ਲਈ ਕਈ ਪ੍ਰੈੱਸ ਕਾਨਫਰੰਸਾਂ ਕੀਤੀਆਂ।


Related News