ਕ੍ਰਿਸਮਸ ਤੋਂ ਪਹਿਲਾਂ ਟਰਨਬੁੱਲ ਨੇ ਆਸਟ੍ਰੇਲੀਆਈ ਵਾਸੀਆਂ ਨੂੰ ਦਿੱਤਾ ਸੰਦੇਸ਼

12/24/2017 12:18:28 PM

ਕੈਨਬਰਾ (ਏਜੰਸੀ)— ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੇ ਦੇਸ਼ ਵਾਸੀਆਂ ਨੂੰ ਕ੍ਰਿਸਮਸ ਅਤੇ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀਆਂ। ਟਰਨਬੁੱਲ ਨੇ ਕਿਹਾ ਕਿ ਹਰ ਕਿਸੇ ਲਈ ਆਉਣ ਵਾਲਾ ਸਾਲ ਖਾਸ ਹੋਵੇ ਅਤੇ ਹਰ ਨਾਗਰਿਕ ਖੁਸ਼ ਰਹੇ। ਪ੍ਰਧਾਨ ਮੰਤਰੀ ਟਰਨਬੁੱਲ ਨੇ ਐਤਵਾਰ ਦੀ ਸਵੇਰ ਨੂੰ ਫੇਸਬੁੱਕ ਅਤੇ ਟਵਿੱਟਰ 'ਤੇ ਕ੍ਰਿਸਮਸ ਵੀਡੀਓ ਪੋਸਟ ਕੀਤੀ ਹੈ। 
ਇਸ ਵੀਡੀਓ ਜ਼ਰੀਏ ਟਰਨਬੁੱਲ ਨੇ ਆਸਟ੍ਰੇਲੀਅਨ ਵਾਸੀਆਂ ਨੂੰ ਖਾਸ ਸੰਦੇਸ਼ ਦਿੱਤਾ ਹੈ। ਟਰਨਬੁੱਲ ਨੇ ਦੇਸ਼ ਵਾਸੀਆਂ ਨੂੰ ਬੇਘਰ ਲੋਕਾਂ ਨੂੰ ਯਾਦ ਕਰਨ ਲਈ ਕਿਹਾ, ਜੋ ਕਿ ਇਕੱਲੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਐਮਰਜੈਂਸੀ ਅਧਿਕਾਰੀਆਂ ਅਤੇ ਫੌਜੀਆਂ ਦੀ ਗੱਲ ਕੀਤੀ, ਜੋ ਕਿ ਹਰ ਸਮੇਂ ਸਾਡੀ ਮਦਦ ਲਈ ਤਿਆਰ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਕ੍ਰਿਸਮਸ 'ਤੇ ਤੁਸੀਂ ਜੋ ਵੀ ਕਰ ਰਹੇ ਹੋ, ਕ੍ਰਿਪਾ ਕਰ ਕੇ ਲੋੜਵੰਦਾਂ ਨਾਲ ਪਿਆਰ ਵੰਡੋ, ਉਨ੍ਹਾਂ ਦੀ ਮਦਦ ਕਰੋ ਇਹ ਸਿਰਫ ਕ੍ਰਿਸਮਸ 'ਤੇ ਹੀ ਨਹੀਂ ਸਗੋਂ ਕਿ ਕਿਸੇ ਸਮੇਂ ਵੀ ਉਨ੍ਹਾਂ ਦੀ ਮਦਦ ਕਰੋ। 

 
Christmas Message 2017

From my family to your family - Merry Christmas.

Posted by Malcolm Turnbull on Saturday, December 23, 2017


ਟਰਨਬੁੱਲ ਨੇ ਕਿਹਾ ਕਿ ਸਾਡਾ ਦੇਸ਼ ਮਹਾਨ ਹੈ। ਸਾਨੂੰ ਸਾਰਿਆਂ ਨੂੰ ਇਕ-ਦੂਜੇ ਦੀ ਇੱਜ਼ਤ ਕਰਨੀ ਚਾਹੀਦੀ ਹੈ। ਟਰਨਬੁੱਲ ਨੇ ਇਸ ਦੇ ਨਾਲ ਹੀ ਆਸਟ੍ਰੇਲੀਆ ਰੱਖਿਆ ਫੋਰਸ ਲਈ ਵੀ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਸਾਡੇ ਫੌਜੀ ਜਵਾਨ ਚਾਹੇ ਉਹ ਮੁੰਡੇ ਹਨ ਜਾਂ ਕੁੜੀਆਂ ਉਹ ਅੱਤਵਾਦ ਵਿਰੁੱਧ ਲੜਨ 'ਚ ਅਹਿਮ ਰੋਲ ਅਦਾ ਕਰ ਰਹੇ ਹਨ। ਅੱਤਵਾਦ ਸਾਡੀ ਆਜ਼ਾਦੀ ਅਤੇ ਜੀਵਨ ਸ਼ੈਲੀ ਲਈ ਖਤਰਾ ਹੈ। ਮੈਂ ਮਾਣ ਮਹਿਸੂਸ ਕਰਦਾ ਹਾਂ ਕਿ ਆਸਟ੍ਰੇਲੀਅਨ ਰੱਖਿਆ ਫੋਰਸ 'ਚ ਸਾਡੇ ਬਹਾਦਰ ਮੁੰਡੇ ਅਤੇ ਕੁੜੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਤੋਂ ਬਿਨਾਂ ਸਾਡਾ ਹਰ ਆਨੰਦ ਕ੍ਰਿਸਮਸ ਫਿਕਾ ਹੈ। ਮੈਂ ਜਵਾਨਾਂ ਨੂੰ ਉਨ੍ਹਾਂ ਦੀ ਸਖਤ ਮਿਹਨਤ ਲਈ ਧੰਨਵਾਦ ਤੇ ਸਲਾਮ ਕਰਦਾ ਹਾਂ।


Related News