ਮਲੇਸ਼ੀਆ ਨੇ ਚੀਨ ਦੀਆਂ 6 ਕਿਸ਼ਤੀਆਂ ਕੀਤੀਆਂ ਜ਼ਬਤ, 60 ਨਾਗਰਿਕ ਹਿਰਾਸਤ ''ਚ

Monday, Oct 12, 2020 - 12:41 PM (IST)

ਮਲੇਸ਼ੀਆ ਨੇ ਚੀਨ ਦੀਆਂ 6 ਕਿਸ਼ਤੀਆਂ ਕੀਤੀਆਂ ਜ਼ਬਤ, 60 ਨਾਗਰਿਕ ਹਿਰਾਸਤ ''ਚ

ਮਲੇਸ਼ੀਆ- ਮਲੇਸ਼ੀਆ ਨੇ ਆਪਣੇ ਜਲ ਖੇਤਰ ਵਿਚ ਮੱਛੀਆਂ ਫੜਨ ਵਾਲੀਆਂ 6 ਚੀਨੀ ਕਿਸ਼ਤੀਆਂ ਜ਼ਬਤ ਕਰ ਲਈਆਂ ਹਨ, ਜੋ ਗੈਰ-ਕਾਨੂੰਨੀ ਰੂਪ ਨਾਲ ਮਲੇਸ਼ੀਆ ਵਿਚ ਦਾਖਲ ਹੋ ਰਹੀਆਂ ਸਨ। ਇਨ੍ਹਾਂ ਵਿਚ ਸਵਾਰ 60 ਚੀਨੀ ਨਾਗਰਿਕਾਂ ਨੂੰ ਵੀ ਹਿਰਾਸਤ ਵਿਚ ਲਿਆ ਗਿਆ ਹੈ। ਚੀਨੀ ਨਾਰਵੇ ਮਲੇਸ਼ੀਆ ਦੀ ਸਮੁੰਦਰੀ ਸਰਹੱਦ ਵਿਚ ਸਥਿਤ ਜੋਹੋਰ ਦੀ ਖਾੜ੍ਹੀ ਵਿਚ ਗੈਰ ਕਾਨੂੰਨੀ ਢੰਗ ਨਾਲ ਦਾਖ਼ਲ ਹੋਈ ਸੀ। ਇਹ ਸਮੁੰਦਰੀ ਖੇਤਰ ਚੀਨ ਸਾਗਰ ਦਾ ਹਿੱਸਾ ਹੈ, ਜਿਸ 'ਤੇ ਚੀਨ ਆਪਣਾ ਦਾਅਵਾ ਕਰਦਾ ਰਿਹਾ ਹੈ। 

ਮਲੇਸ਼ੀਆ ਦੀ ਮੈਰੀਟਾਈਮ ਇੰਫੋਰਸਮੈਂਟ ਏਜੰਸੀ ਨੇ ਤਾਨਜੁੰਗ ਸਿਡਿਲ ਜੋਨ ਦੇ ਨਿਰਦੇਸ਼ਕ ਕੈਪਟਨ ਮੁਹੰਮਦ ਜੁਲਫਾਦਲੀ ਨਯਨ ਨੇ ਦੱਸਿਆ, ਏਜੰਸੀ ਨੇ ਗਸ਼ਤ ਦੌਰਾਨ ਦੋ ਵੱਖ-ਵੱਖ ਥਾਵਾਂ 'ਤੇ ਇਨ੍ਹਾਂ ਕਿਸ਼ਤੀਆਂ ਨੂੰ ਦੇਖਿਆ ਅਤੇ ਇਸ ਦੇ ਬਾਅਦ ਕਾਰਵਾਈ ਕੀਤੀ ਗਈ। 

ਹਿਰਾਸਤ ਵਿਚ ਲਏ ਗਏ ਚੀਨੀ ਲੋਕਾਂ ਵਿਚੋਂ 6 ਕੈਪਟਨ ਅਤੇ 54 ਕਰੂ ਮੈਂਬਰ ਹਨ। ਸਾਰੇ ਚੀਨ ਦੇ ਨਾਗਰਿਕ ਹਨ ਤੇ ਉਨ੍ਹਾਂ ਦੀ ਉਮਰ 31 ਤੋਂ 60 ਸਾਲ ਦੇ ਵਿਚਕਾਰ ਹੈ। ਇਨ੍ਹਾਂ 'ਤੇ ਮਰਚੈਂਟ ਸ਼ਿਪਿੰਗ ਆਰਡੀਨੈਂਸ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਅਜਿਹੇ ਵਿਚ ਇਨ੍ਹਾਂ ਨੂੰ ਜੁਰਮਾਨਾ ਹੋ ਸਕਦਾ ਹੈ ਜਾਂ ਜੇਲ੍ਹ ਵੀ ਹੋ ਸਕਦੀ ਹੈ। 


author

Lalita Mam

Content Editor

Related News