ਮਲੇਸ਼ੀਆ ਨੇ ਚਿਕਨ ਐਕਸਪੋਰਟ ’ਤੇ ਲਗਾਈ ਪਾਬੰਦੀ, ਸਿੰਗਾਪੁਰ ’ਚ ਸੰਕਟ

Wednesday, Jun 01, 2022 - 05:21 PM (IST)

ਕੁਆਲਾਲੰਪੁਰ (ਭਾਸ਼ਾ)- ਮਲੇਸ਼ੀਆ ਘਰੇਲੂ ਖ਼ੁਰਾਕ ਸਪਲਾਈ ਵਧਾਉਣ ਦੇ ਆਪਣੇ ਸੁਰੱਖਿਆਵਾਦੀ ਕਦਮ ਦੇ ਤਹਿਤ ਬੁੱਧਵਾਰ ਨੂੰ ਮੁਰਗੇ ਦਾ ਐਕਸਪੋਰਟ (ਬਰਾਮਦ) ਬੰਦ ਕਰ ਦੇਵੇਗਾ, ਜਿਸ ਨਾਲ ਗੁਆਂਢੀ ਸਿੰਗਾਪੁਰ ਵਿਚ ਸੰਕਟ ਪੈਦਾ ਹੋ ਗਿਆ ਹੈ, ਜਿਥੇ ਚਿਕਨ-ਚੌਲ ਇਕ ਲੋਕਪ੍ਰਿਯ ਰਾਸ਼ਟਰੀ ਵਿਅੰਜਨ ਹੈ।

ਮਲੇਸ਼ੀਆ ਦੇ ਪ੍ਰਧਾਨ ਮੰਤਰੀ ਇਸਮਾਇਲ ਸਾਬਰੀ ਯਾਕੂਬ ਨੇ ਪਿਛਲੇ ਹਫ਼ਤੇ ਐਲਾਨ ਕੀਤਾ ਸੀ ਕਿ ਮਲੇਸ਼ੀਆ 1 ਜੂਨ ਤੋਂ ਘਰੇਲੂ ਕੀਮਤਾਂ ਅਤੇ ਉਤਪਾਦਨ ਸਥਿਰ ਹੋਣ ਤੱਕ ਪ੍ਰਤੀ ਮਹੀਨੇ 36 ਲੱਖ ਮੁਰਗਿਆਂ ਦੇ ਐਕਸਪੋਰਟ ’ਤੇ ਪਾਬੰਦੀ ਲਗਾਏਗਾ। ਇਸ ਕਦਮ ਦਾ ਸਭ ਤੋਂ ਜ਼ਿਆਦਾ ਅਸਰ ਸਿੰਗਾਪੁਰ ਵਿਚ ਮਹਿਸੂਸ ਕੀਤਾ ਜਾ ਸਕਦਾ ਹੈ, ਜੋ ਮਲੇਸ਼ੀਆ ਤੋਂ ਆਪਣੇ ਪੋਲਟਰੀ ਉਤਪਾਦਾਂ ਦਾ ਇਕ-ਤਿਹਾਈ ਹਿੱਸਾ ਇਮਪੋਰਟ (ਦਰਾਮਦ) ਕਰਦਾ ਹੈ।

ਚਿਕਨ ਵਿਕਰੇਤਾਵਾਂ ਨੇ ਅਨੁਮਾਨ ਲਗਾਇਆ ਕਿ ਚਿਲਡ ਚਿਕਨ ਦੀ ਕੀਮਤ 30 ਫ਼ੀਸਦੀ ਤੱਕ ਵੱਧ ਸਕਦੀ ਹੈ, ਜਿਸ ਨਾਲ ਚਿਕਨ ਨਾਲ ਤਿਆਰ ਵਿਅੰਜਨਾਂ ਦੀ ਕੀਮਤਾਂ ਵਿਚ ਵਾਧਾ ਹੋਣਾ ਤੈਅ ਹੈ। ਸਿੰਗਾਪੁਰ ਸਰਕਾਰ ਨੇ ਖ਼ਪਤਕਾਰਾਂ ਨੂੰ ਫਰੋਜ਼ਨ ਚਿਕਨ ਅਤੇ ਹੋਰ ਵਿਕਲਪਕ ਮਾਸ ਅਜਮਾਉਣ ਦੀ ਅਪੀਲ ਕੀਤੀ ਹੈ। ਉਹ ਤਾਜ਼ੇ ਚਿਕਨ ਲਈ ਨਵੇਂ ਬਾਜ਼ਾਰ ਲੱਭ ਰਹੀ ਹੈ।


cherry

Content Editor

Related News