ਮਲੇਸ਼ੀਆ ਦੇ ਨਵੇਂ ਰਾਜਾ ਬਣੇ ਸੁਲਤਾਨ ਅਬਦੁੱਲਾ ਸੁਲਤਾਨ ਅਹਿਮਦ ਸ਼ਾਹ

Thursday, Jan 31, 2019 - 12:27 PM (IST)

ਮਲੇਸ਼ੀਆ ਦੇ ਨਵੇਂ ਰਾਜਾ ਬਣੇ ਸੁਲਤਾਨ ਅਬਦੁੱਲਾ ਸੁਲਤਾਨ ਅਹਿਮਦ ਸ਼ਾਹ

ਕੁਆਲਾਲੰਪੁਰ (ਬਿਊਰੋ)— ਸੁਲਤਾਨ ਅਬਦੁੱਲਾ ਸੁਲਤਾਨ ਅਹਿਮਦ ਸ਼ਾਹ ਨੇ ਮਲੇਸ਼ੀਆ ਦੇ ਨਵੇਂ ਰਾਜਾ ਦੇ ਰੂਪ ਵਿਚ ਆਪਣਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਦਾ ਕਾਰਜਕਾਲ 5 ਸਾਲ ਦਾ ਹੋਵੇਗਾ। ਬੀਤੇ ਹਫਤੇ ਹੀ ਸ਼ਾਹੀ ਪਰਿਵਾਰ ਨੇ ਉਨ੍ਹਾਂ ਨੂੰ ਆਪਣਾ ਨਵਾਂ ਰਾਜਾ ਚੁਣਿਆ ਸੀ। ਅੱਜ ਭਾਵ ਵੀਰਵਾਰ ਨੂੰ ਸੰਸਦ ਪਹੁੰਚਣ 'ਤੇ ਸੁਲਤਾਨ ਅਬਦੁੱਲਾ ਦਾ ਪ੍ਰਧਾਨ ਮੰਤਰੀ ਮਹਾਥਿਰ ਮੁਹੰਮਦ ਅਤੇ ਉਪ ਪ੍ਰਧਾਨ ਮੰਤਰੀ ਵਾਨ ਇਸਮਾਈਲ ਨੇ ਸਵਾਗਤ ਕੀਤਾ। ਇਸ ਮਗਰੋਂ ਨਵੇਂ ਰਾਜਾ ਨੇ ਸ਼ਾਹੀ ਝੰਡਾ ਫਹਿਰਾਇਆ। ਸ਼ਾਹੀ ਫੌਜੀਆਂ ਨੇ ਆਪਣੇ ਨਵੇਂ ਰਾਜਾ ਨੂੰ 21 ਤੋਪਾਂ ਦੀ ਸਲਾਮੀ ਦਿੱਤੀ।


author

Vandana

Content Editor

Related News