ਮਲੇਸ਼ੀਆ ’ਚ ਰੈੱਡ ਕਾਰਪੇਟ ’ਤੇ ਨੱਚੇ ਡੋਨਾਲਡ ਟਰੰਪ

Monday, Oct 27, 2025 - 02:17 PM (IST)

ਮਲੇਸ਼ੀਆ ’ਚ ਰੈੱਡ ਕਾਰਪੇਟ ’ਤੇ ਨੱਚੇ ਡੋਨਾਲਡ ਟਰੰਪ

ਕੁਆਲਾਲੰਪੁਰ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਐਤਵਾਰ ਸਵੇਰੇ ਮਲੇਸ਼ੀਆ ਦੌਰੇ ’ਤੇ ਪਹੁੰਚੇ, ਜਿੱਥੇ ਉਨ੍ਹਾਂ ਨੇ ਰੈੱਡ ਕਾਰਪੇਟ ’ਤੇ ਸਥਾਨਕ ਕਲਾਕਾਰਾਂ ਨਾਲ ਡਾਂਸ ਕੀਤਾ। ਕੁਆਲਾਲੰਪੁਰ ’ਚ ਟਰੰਪ ਦੀ ਮੌਜੂਦਗੀ ’ਚ ਥਾਈਲੈਂਡ ਅਤੇ ਕੰਬੋਡੀਆ ਨੇ ਫੌਜੀ ਸੰਘਰਸ਼ ਨੂੰ ਖਤਮ ਕਰਨ ਲਈ ਇਕ ਸ਼ਾਂਤੀ ਸਮਝੌਤੇ ’ਤੇ ਦਸਤਖਤ ਕੀਤੇ। ਟਰੰਪ ਨੇ ਕਿਹਾ ਕਿ ਜਿਸ ਨੂੰ ਲੋਕ ਅਸੰਭਵ ਮੰਨ ਰਹੇ ਸਨ, ਉਸ ਨੂੰ ਉਨ੍ਹਾਂ ਨੇ ਸੰਭਵ ਬਣਾ ਦਿੱਤਾ ਹੈ। ਥਾਈਲੈਂਡ ਅਤੇ ਕੰਬੋਡੀਆ ਵਿਚਾਲੇ ਇਕ ਮੰਦਰ ਵਿਵਾਦ ਨੂੰ ਲੈ ਕੇ 5 ਦਿਨਾਂ ਤੱਕ ਜੰਗ ਚੱਲੀ ਸੀ, ਜਿਸ ’ਚ 48 ਲੋਕਾਂ ਦੀ ਮੌਤ ਹੋ ਗਈ ਸੀ। 

ਟਰੰਪ ਨੇ ਇਸ ਨੂੰ ਖਤਮ ਕਰਨ ਵਿਚ ਵੱਡੀ ਭੂਮਿਕਾ ਨਿਭਾਈ ਸੀ। ਕੁਆਲਾਲੰਪੁਰ ਪਹੁੰਚਣ ’ਤੇ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨੇ ਉਨ੍ਹਾਂ ਦਾ ਰੈੱਡ ਕਾਰਪੇਟ ’ਤੇ ਸਵਾਗਤ ਕੀਤਾ। ਉਹ ਆਸਿਆਨ ਸੰਮੇਲਨ ’ਚ ਸ਼ਾਮਲ ਹੋਣ ਲਈ ਮਲੇਸ਼ੀਆ ਪਹੁੰਚੇ ਹਨ। ਟਰੰਪ 2017 ਤੋਂ ਬਾਅਦ ਪਹਿਲੀ ਵਾਰ ਇਸ ਸੰਮੇਲਨ ਵਿਚ ਸ਼ਾਮਲ ਹੋਏ। ਪ੍ਰਧਾਨ ਮੰਤਰੀ ਮੋਦੀ ਨੇ ਵੀ ਵੀਡੀਓ ਕਾਨਫਰੰਸਿੰਗ ਰਾਹੀਂ ਆਸਿਆਨ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਆਸਿਆਨ ਭਾਰਤ ਦੀ ‘ਐਕਟ ਈਸਟ ਨੀਤੀ’ ਦਾ ਇਕ ਮੁੱਖ ਹਿੱਸਾ ਹੈ। ਭਾਰਤ ਹਮੇਸ਼ਾ ਆਸਿਆਨ ਦੀ ਲੀਡਰਸ਼ਿਪ ਅਤੇ ਇੰਡੋ-ਪੈਸੀਫਿਕ ਖੇਤਰ ਲਈ ਇਸ ਦੇ ਦ੍ਰਿਸ਼ਟੀਕੋਣ ਦਾ ਸਮਰਥਨ ਕਰਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News