''''ਜਿੱਥੇ ਹੋ ਉੱਥੇ ਹੀ ਰੁਕ ਜਾਓ..!'''', ਟਰੰਪ ਖ਼ਤਮ ਕਰਨ ਜਾ ਰਹੇ ਰੂਸ-ਯੂਕ੍ਰੇਨ ਦੀ ਜੰਗ
Saturday, Oct 18, 2025 - 01:29 PM (IST)

ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਵ੍ਹਾਈਟ ਹਾਊਸ ਵਿੱਚ ਹੋਈ ਲੰਮੀ ਮੁਲਾਕਾਤ ਤੋਂ ਬਾਅਦ, ਕੀਵ ਅਤੇ ਮਾਸਕੋ ਦੋਵਾਂ ਨੂੰ ਆਪਣੀ ਜੰਗ ਖਤਮ ਕਰਨ ਅਤੇ "ਜਿੱਥੇ ਹਨ ਉੱਥੇ ਹੀ ਰੁਕਣ" ਦੀ ਅਪੀਲ ਕੀਤੀ ਹੈ।
ਟਰੰਪ ਨੇ ਕਿਹਾ ਕਿ ਜੰਗ 'ਚ ਕਾਫੀ ਖੂਨ ਵਹਾਇਆ ਜਾ ਚੁੱਕਾ ਹੈ ਅਤੇ ਦੋਵਾਂ ਨੂੰ ਜਿੱਤ ਦਾ ਦਾਅਵਾ ਕਰਨ ਦੇਣਾ ਚਾਹੀਦਾ ਹੈ। ਟਰੰਪ ਨੇ ਇਹ ਸੰਕੇਤ ਵੀ ਦਿੱਤਾ ਕਿ ਮਾਸਕੋ ਨੂੰ ਉਹ ਖੇਤਰ ਆਪਣੇ ਰੱਖਣਾ ਚਾਹੀਦਾ ਹੈ ਜੋ ਉਸ ਨੇ ਕੀਵ ਤੋਂ ਕਬਜ਼ੇ 'ਚ ਲਿਆ ਹੈ। ਇਹ ਕਹਿੰਦੇ ਹੋਏ ਕਿ ਜਿੱਥੇ ਵੀ ਜੰਗ ਦੀ ਲਾਈਨ ਹੈ, ਤੁਸੀਂ ਉਸ ਮੁਤਾਬਕ ਚੱਲੋ।" ਜ਼ੇਲੇਂਸਕੀ ਨੇ ਟਰੰਪ ਦੀ ਟਿੱਪਣੀ 'ਤੇ ਸਿੱਧਾ ਜਵਾਬ ਦੇਣ ਤੋਂ ਬਚਦੇ ਹੋਏ ਕਿਹਾ ਕਿ "ਰਾਸ਼ਟਰਪਤੀ ਸਹੀ ਹਨ। ਸਾਨੂੰ ਜਿੱਥੇ ਹਾਂ, ਉੱਥੇ ਹੀ ਰੁਕਣਾ ਹੋਵੇਗਾ ਅਤੇ ਫਿਰ ਗੱਲ ਕਰਨੀ ਹੋਵੇਗੀ।"
ਇਹ ਵੀ ਪੜ੍ਹੋ- ਹਰਜਿੰਦਰ ਸਿੰਘ ਵਾਲੇ ਹਾਦਸੇ ਮਗਰੋਂ ਅਮਰੀਕਾ 'ਚ ਸ਼ੁਰੂ ਹੋਈ ਕਾਨੂੰਨੀ ਲੜਾਈ ! 3 ਸੂਬੇ ਹੋਏ ਆਹਮੋ-ਸਾਹਮਣੇ
ਇਸ ਤੋਂ ਇਲਾਵਾ ਟਰੰਪ ਨੇ ਜ਼ੇਲੇਂਸਕੀ ਨੂੰ ਸੰਕੇਤ ਦਿੱਤਾ ਹੈ ਕਿ ਉਹ ਯੂਕ੍ਰੇਨ ਨੂੰ ਲੰਬੀ-ਰੇਂਜ ਦੀਆਂ ਟੌਮਾਹਾਕ ਮਿਜ਼ਾਈਲਾਂ ਵੇਚਣ ਦੇ ਹੱਕ ਵਿੱਚ ਨਹੀਂ ਹਨ। ਯੂਕ੍ਰੇਨੀ ਮੰਨਦੇ ਹਨ ਕਿ ਇਹ ਹਥਿਆਰ ਪੁਤਿਨ ਨੂੰ ਗੱਲਬਾਤ ਦੀ ਮੇਜ਼ 'ਤੇ ਲਿਆਉਣ ਵਿੱਚ ਮਹੱਤਵਪੂਰਨ ਸਾਬਤ ਹੋ ਸਕਦੇ ਹਨ। ਟਰੰਪ ਨੇ ਆਪਣੀ ਝਿਜਕ ਦਾ ਕਾਰਨ ਦੱਸਦੇ ਹੋਏ ਕਿਹਾ ਕਿ "ਮੇਰੀ ਇਹ ਜ਼ਿੰਮੇਵਾਰੀ ਵੀ ਹੈ ਕਿ ਅਸੀਂ ਇੱਕ ਦੇਸ਼ ਵਜੋਂ ਪੂਰੀ ਤਰ੍ਹਾਂ ਸਟਾਕ ਵਿੱਚ ਹੋਈਏ।"
ਜ਼ੇਲੇਂਸਕੀ ਨੇ ਕਿਹਾ ਕਿ "ਸਾਨੂੰ ਟੌਮਹਾਕ ਦੀ ਲੋੜ ਹੈ"। ਇਹ ਰੁਖ ਪੁਤਿਨ ਨਾਲ ਹੋਈ ਇੱਕ ਲੰਮੀ ਫੋਨ ਕਾਲ ਤੋਂ ਬਾਅਦ ਬਦਲਿਆ। ਟਰੰਪ ਨੇ ਐਲਾਨ ਕੀਤਾ ਹੈ ਕਿ ਉਹ ਆਉਣ ਵਾਲੇ ਹਫ਼ਤਿਆਂ ਵਿੱਚ ਬੁਡਾਪੇਸਟ, ਹੰਗਰੀ ਵਿੱਚ ਰੂਸੀ ਨੇਤਾ ਪੁਤਿਨ ਨਾਲ ਮੁਲਾਕਾਤ ਕਰਨ ਦੀ ਯੋਜਨਾ ਬਣਾ ਰਹੇ ਹਨ।
ਟਰੰਪ ਨੇ ਸੰਕੇਤ ਦਿੱਤਾ ਕਿ ਦੋਹਾਂ ਧਿਰਾਂ ਦੇ ਨੇਤਾਵਾਂ ਦਰਮਿਆਨ "ਡਬਲ ਮੀਟਿੰਗ" ਗੱਲਬਾਤ ਲਈ ਸਭ ਤੋਂ ਵਧੀਆ ਵਿਕਲਪ ਹੋ ਸਕਦੀ ਹੈ, ਕਿਉਂਕਿ ਇਹ ਦੋਵੇਂ ਨੇਤਾ ਇੱਕ ਦੂਜੇ ਨੂੰ ਪਸੰਦ ਨਹੀਂ ਕਰਦੇ। ਜ਼ੇਲੇਂਸਕੀ ਨੇ ਇਸ 'ਤੇ ਕਿਹਾ ਕਿ ਉਨ੍ਹਾਂ ਦੀ ਦੁਸ਼ਮਣੀ ਭਾਵਨਾਵਾਂ ਬਾਰੇ ਨਹੀਂ ਹੈ, ਸਗੋਂ ਇਹ ਹੈ ਕਿ ਰੂਸ ਨੇ ਉਨ੍ਹਾਂ 'ਤੇ ਹਮਲਾ ਕੀਤਾ, ਇਸ ਲਈ ਉਹ ਦੁਸ਼ਮਣ ਹਨ।
ਇਹ ਵੀ ਪੜ੍ਹੋ- ''ਰੂਸ ਤੋਂ ਤੇਲ ਨਹੀਂ ਖਰੀਦੇਗਾ ਭਾਰਤ !'', ਅਮਰੀਕੀ ਰਾਸ਼ਟਰਪਤੀ ਨੇ ਇਕ ਵਾਰ ਫ਼ਿਰ ਕੀਤਾ ਦਾਅਵਾ