ਮਲੇਸ਼ੀਆ ''ਚ ਜ਼ਮੀਨ ਖਿਸਕਣ ਨਾਲ ਮਰਨ ਵਾਲਿਆਂ ਦੀ ਗਿਣਤੀ ''ਚ ਹੋਇਆ ਵਾਧਾ
Monday, Oct 23, 2017 - 04:04 PM (IST)
ਕੁਆਲਾਲੰਪੁਰ(ਬਿਊਰੋ)— ਉੱਤਰੀ ਮਲੇਸ਼ੀਆ ਵਿਚ ਜ਼ਮੀਨ ਖਿਸਕਣ ਦੀ ਵਜ੍ਹਾ ਨਾਲ ਢਹਿ ਗਈਆਂ 2 ਨਿਰਮਾਣ ਅਧੀਨ ਇਮਾਰਤਾਂ ਦੇ ਮਲਬੇ ਵਿਚੋਂ ਬਚਾਅ ਕਰਮਚਾਰੀਆਂ ਨੂੰ 2 ਹੋਰ ਲਾਸ਼ਾਂ ਮਿਲੀਆਂ ਹਨ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 11 ਹੋ ਗਈ। ਫਾਇਰ ਬ੍ਰਿਗੇਡ ਅਤੇ ਬਚਾਅ ਅਧਿਕਾਰੀ ਮੁਹੰਮਦ ਰਿਕਾਵਾਨ ਰਾਮਲੀ ਨੇ ਦੱਸਿਆ ਕਿ ਸੋਮਵਾਰ ਤੜਕੇ ਇਕ ਬੰਗਲਾਦੇਸ਼ੀ ਦੀ ਲਾਸ਼ ਕੱਢੀ ਗਈ। ਬਚਾਅ ਅਧਿਕਾਰੀ ਇਕ ਮਲੇਸ਼ਿਆਈ ਨਾਗਰਿਕ ਦੀ ਲਾਸ਼ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ ਜੋ ਮਲਬੇ ਵਿਚ ਬਹੁਤ ਅੰਦਰ ਫੱਸਿਆ ਹੋਇਆ ਹੈ। ਉੱਤਰੀ ਪੇਨਾਂਗ ਸੂਬੇ ਵਿਚ ਸ਼ਨੀਵਾਰ ਤੜਕੇ ਜ਼ਮੀਨ ਖਿਸਕਣ ਕਾਰਨ 49 ਮੰਜ਼ਿਲਾ 2 ਨਿਰਮਾਣ ਅਧੀਨ ਇਮਾਰਤਾਂ ਢਹਿ ਗਈਆਂ ਸਨ, ਜਿਸ ਕਾਰਨ ਮਲਬੇ ਹੇਠਾਂ 14 ਮਜ਼ਦੂਰ ਦੱਬੇ ਗਏ ਸਨ, ਜਿਨ੍ਹਾਂ ਵਿਚੋਂ 3 ਨੂੰ ਬਚਾ ਲਿਆ ਗਿਆ। ਹੋਰ ਪੀੜਤ ਚੀਨ, ਪਾਕਿਸਤਾਨ, ਇੰਡੋਨੇਸ਼ੀਆ, ਮਿਆਂਮਾ ਅਤੇ ਬੰਗਲਾਦੇਸ਼ ਦੇ ਹਨ।
