ਮਲਾਲਾ ਨੇ ਆਕਸਫੋਰਡ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਦੀ ਪੜਾਈ ਕੀਤੀ ਪੂਰੀ

6/19/2020 8:18:49 PM

ਲੰਡਨ: ਦੁਨੀਆ ਦੀ ਸਭ ਤੋਂ ਘੱਟ ਉਮਰ ਦੀ ਨੋਬਲ ਸ਼ਾਂਤੀ ਪੁਰਸਤਾਕ ਜੇਤੂ ਤੇ ਪਾਕਿਸਤਾਨ ਵਿਚ ਲੜਕੀਆਂ ਦੀ ਸਿੱਖਿਆ ਦੇ ਲਈ ਮੁਹਿੰਮ ਚਲਾਉਣ ਦੇ ਲਈ ਅੱਤਵਾਦੀਆਂ ਦੀ ਗੋਲੀ ਖਾਣ ਵਾਲੀ ਮਲਾਲਾ ਯੂਸੁਫਜ਼ਈ ਨੇ ਬ੍ਰਿਟੇਨ ਦੀ ਮਸ਼ਹੂਰ ਆਕਸਫੋਰਡ ਯੂਨੀਵਰਸਿਟੀ ਤੋਂ ਫਿਲਾਸਫੀ, ਰਾਜਨੀਤੀ ਵਿਗਿਆਨ ਤੇ ਅਰਥ ਸ਼ਾਸਤਰ ਵਿਚ ਗ੍ਰੈਜੂਏਸ਼ਨ ਦੀ ਪੜਾਈ ਪੂਰੀ ਕਰ ਲਈ ਹੈ।

ਆਕਸਫੋਰਡ ਦੇ ਲੇਡੀ ਮਾਗ੍ਰਰੇਟ ਹਾਲ ਕਾਲੇਜ ਤੋਂ ਪੜਾਈ ਕਰਨ ਵਾਲੀ ਮਲਾਲਾ (22) ਨੇ ਪਰਿਵਾਰ ਦੇ ਨਾਲ ਜਸ਼ਨ ਦੀਆਂ ਦੋ ਤਸਵੀਰਾਂ ਨਾਲ ਟਵੀਟ ਕਰਕੇ ਆਪਣੀ ਖੁਸ਼ੀ ਜ਼ਾਹਿਰ ਕੀਤੀ। ਮਲਾਲਾ ਨੇ ਟਵੀਟ ਕੀਤਾ, ''ਆਕਸਫੋਰਡ ਤੋਂ ਫਿਲਾਸਫੀ, ਰਾਜਨੀਤੀ ਵਿਗਿਆਨ ਤੇ ਅਰਥ ਸ਼ਾਸਤਰ ਵਿਚ ਗ੍ਰੈਜੂਏਸ਼ਨ ਦੀ ਪੜਾਈ ਪੂਰੀ ਕਰਨ ਦੀ ਖੁਸ਼ੀ ਨੂੰ ਬਿਆਨ ਕਰਨਾ ਬਹੁਤ ਮੁਸ਼ਕਲ ਹੈ। ਉਨ੍ਹਾਂ ਨੇ ਇਸ ਟਵੀਟ ਨਾਲ ਦੋ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਇਕ ਤਸਵੀਰ ਵਿਚ ਉਹ ਆਪਣੇ ਪਰਿਵਾਰ ਦੇ ਨਾਲ ਇਕ ਕੇਕ ਦੇ ਸਾਹਮਣੇ ਬੈਠੀ ਹੈ, ਜਿਸ 'ਤੇ ਲਿਖਿਆ ਹੈ; 'ਗ੍ਰੈਜੂਏਸ਼ਨ ਦੀ ਪੜਾਈ ਪੂਰੀ ਕਰਨ ਦੀ ਵਧਾਈ ਮਲਾਲਾ' ਜਦਕਿ ਦੂਜੀ ਤਸਵੀਰ ਵਿਚ ਉਹ ਕੇਕ ਨਾਲ ਲਿਬੜੀ ਹੋਈ ਦਿਕਾਈ ਦੇ ਰਹੀ ਹੈ। ਮਨੁੱਖੀ ਅਧਿਕਾਰ ਕਾਰਕੁੰਨ ਮਲਾਲਾ ਨੇ ਕਿਹਾ ਕਿ ਉਹ ਹੁਣ ਨੈਟਫਲਿਕਸ ਦੇਖਕੇ, ਕਿਤਾਬਾਂ ਪੜ ਕੇ ਤੇ ਸੌ ਕੇ ਸਮਾਂ ਬਿਤਾਏਗੀ। 

ਦਸੰਬਰ 2012 ਵਿਚ ਉੱਤਰ-ਪੂਰਬੀ ਪਾਕਿਸਤਾਨ ਦੀ ਸਵਾਤ ਘਾਟੀ ਵਿਚ ਮਹਿਲਾ ਸਿੱਖਿਆ ਦਾ ਪ੍ਰਚਾਰ ਕਰਨ ਦੇ ਲਈ ਤਾਲਿਬਾਨ ਦੇ ਅੱਤਵਾਦੀਆਂ ਨੇ ਮਲਾਲਾ ਦੇ ਸਿਰ ਵਿਚ ਗੋਲੀ ਮਾਰ ਦਿੱਤੀ ਸੀ। ਗੰਭੀਰ ਰੂਪ ਨਾਲ ਜ਼ਖਮੀ ਮਲਾਲਾ ਨੂੰ ਪਾਕਿਸਤਾਨ ਦੇ ਫੌਜੀ ਹਸਪਤਾਲ ਤੋਂ ਦੂਜੇ ਹਸਪਤਾਲ ਲਿਜਾਇਆ ਗਿਆ ਸੀ। ਬਾਅਦ ਵਿਚ ਉਨ੍ਹਾਂ ਨੂੰ ਇਲਾਜ ਲਈ ਬ੍ਰਿਟੇਨ ਭੇਜ ਦਿੱਤਾ ਗਿਆ ਸੀ। ਹਮਲੇ ਤੋਂ ਬਾਅਦ ਤਾਲਿਬਾਨ ਨੇ ਇਕ ਬਿਆਨ ਜਾਰੀ ਕੀਤਾ ਸੀ ਕਿ ਜੇਕਰ ਮਲਾਲਾ ਜ਼ਿੰਦਾ ਬਚ ਗਈ ਤਾਂ ਉਦ ਦੁਬਾਰਾ ਉਸ ਨੂੰ ਨਿਸ਼ਾਨਾ ਬਣਾਉਣਗੇ। ਮਲਾਲਾ ਨੂੰ ਸਿੱਖਿਆ ਦੀ ਵਕਾਲਤ ਕਰਨ ਦੇ ਲਈ 2014 ਵਿਚ 17 ਸਾਲ ਦੀ ਉਮਰ ਵਿਚ ਭਾਰਤੀ ਸਮਾਜਿਕ ਕਾਰਕੁੰਨ ਕੈਲਾਸ਼ ਸਤਿਆਰਥੀ ਦੇ ਨਾਲ ਨੋਬਲ ਸ਼ਾਂਤੀ ਪੁਰਸਕਾਰ ਨਾਲ ਨਵਾਜਿਆ ਗਿਆ ਸੀ। ਠੀਕ ਹੋਣ ਤੋਂ ਬਾਅਦ ਪਾਕਿਸਤਾਨ ਵਾਪਸ ਪਰਤਣ ਵਿਚ ਅਸਮਰਥ ਰਹੀ ਮਲਾਲਾ ਬ੍ਰਿਟੇਨ ਵਿਚ ਰਹਿਣ ਲੱਗੀ। ਉਨ੍ਹਾਂ ਨੇ ਪਾਕਿਸਤਾਨ, ਨਾਈਜੀਰੀਆ, ਜਾਰਡਨ, ਸੀਰੀਆ ਤੇ ਕੀਨੀਆ ਵਿਚ ਸਿੱਖਿਆ ਦੀ ਵਕਾਲਤ ਕਰਨ ਵਾਲੇ ਸਥਾਨਕ ਸਮੂਹਾਂ ਦੇ ਨਾਲ ਮਿਲ ਕੇ ਮਲਾਲਾ ਫੰਡ ਦੀ ਸਥਾਪਨਾ ਕੀਤੀ। ਉਥੇ ਹੀ ਮਹਿਲਾਵਾਂ ਦੀ ਸਿੱਖਿਆ ਦੇ ਖਿਲਾਫ ਰਹੇ ਤਾਲਿਬਾਨ ਨੇ ਪਾਕਿਸਤਾਨ ਵਿਚ ਕਈ ਸਕੂਲਾਂ ਨੂੰ ਤਬਾਹ ਕਰ ਦਿੱਤਾ।


Baljit Singh

Content Editor Baljit Singh