ਨਾਈਜਰ ’ਚ ਫੌਜ ’ਤੇ ਵੱਡਾ ਅੱਤਵਾਦੀ ਹਮਲਾ, 15 ਫੌਜੀਆਂ ਦੀ ਮੌਤ ਤੇ ਕਈ ਲਾਪਤਾ

Monday, Aug 02, 2021 - 10:59 PM (IST)

ਨਾਈਜਰ ’ਚ ਫੌਜ ’ਤੇ ਵੱਡਾ ਅੱਤਵਾਦੀ ਹਮਲਾ, 15 ਫੌਜੀਆਂ ਦੀ ਮੌਤ ਤੇ ਕਈ ਲਾਪਤਾ

ਇੰਟਰਨੈਸ਼ਨਲ ਡੈਸਕ : ਅਫਰੀਕੀ ਦੇਸ਼ ਨਾਈਜਰ ’ਚ ਫੌਜ ਦੇ ਸਪਲਾਈ ਮਿਸ਼ਨ ’ਤੇ ਵੱਡਾ ਅੱਤਵਾਦੀ ਹਮਲਾ ਹੋਇਆ ਹੈ। ਇਸ ਹਮਲੇ ’ਚ ਘੱਟੋ-ਘੱਟ 15 ਫੌਜੀਆਂ ਦੇ ਮਰਨ ਦੀ ਖ਼ਬਰ ਹੈ, ਜਦਕਿ 7 ਤੋਂ ਜ਼ਿਆਦਾ ਜ਼ਖਮੀ ਹੋਏ ਹਨ। ਨਾਈਜਰ ਦੇ ਰੱਖਿਆ ਮੰਤਰਾਲਾ ਨੇ ਸੋਮਵਾਰ ਇਹ ਵੀ ਦੱਸਿਆ ਕਿ ਘੱਟ ਤੋਂ ਘੱਟ ਛੇ ਜਵਾਨ ਲਾਪਤਾ ਹਨ। ਜਾਣਕਾਰੀ ਮੁਤਾਬਕ ਇਹ ਹਮਲਾ ਤਿਲਾਬੇਰੀ ਖੇਤਰ ਦੇ ਤੋਰੋਦੀ ਖੇਤਰ ’ਚ ਸ਼ਨੀਵਾਰ ਨੂੰ ਹੋਇਆ। ਮੰਤਰਾਲਾ ਨੇ ਦੱਸਿਆ ਕਿ ਹਥਿਆਰਬੰਦ ਹਮਲਾਵਰਾਂ ਨੇ ਘਾਤ ਲਾ ਕੇ ਫੌਜੀਆਂ ’ਤੇ ਹਮਲਾ ਕੀਤਾ। ਉਨ੍ਹਾਂ ਦੀ ਕੋਸ਼ਿਸ਼ ਜ਼ਖਮੀ ਸਾਥੀਆਂ ਨੂੰ ਛੁਡਾਉਣ ਦੀ ਸੀ ਪਰ ਮੁਕਾਬਲੇ ਦੌਰਾਨ ਇਹ ਸਾਥੀ ਆਈ. ਈ. ਡੀ. ’ਤੇ ਡਿਗ ਗਿਆ, ਜਿਸ ਨਾਲ ਜ਼ੋਰਦਾਰ ਧਮਾਕਾ ਹੋਇਆ।

ਇਹ ਵੀ ਪੜ੍ਹੋ : ਅਮਰੀਕਾ : ਨਿਊਯਾਰਕ ’ਚ ਨਕਾਬਪੋਸ਼ ਹਮਲਾਵਰਾਂ ਨੇ 10 ਲੋਕਾਂ ’ਤੇ ਕੀਤੀ ਗੋਲੀਬਾਰੀ

ਹਮਲੇ ’ਚ 15 ਜਵਾਨ ਮਾਰੇ ਗਏ ਤੇ 7 ਜ਼ਖਮੀ ਹੋ ਗਏ। ਜ਼ਿਕਰਯੋਗ ਹੈ ਕਿ ਅੱਤਵਾਦੀਆਂ ਦੀ ਭਾਲ ’ਚ ਨਾਈਜਰ ਦੇ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ’ਚ ਤਲਾਸ਼ੀ ਮੁਹਿੰਮ ਚਲਾਈ ਹੋਈ ਹੈ। ਹਮਲਾਵਰਾਂ ਦੀ ਭਾਲ ਲਈ ਜਹਾਜ਼ ਰਾਹੀਂ ਸਰਚ ਆਪ੍ਰੇਸ਼ਨ ਵੀ ਚਲਾਇਆ ਜਾ ਰਿਹਾ ਹੈ। ਇਸ ਖੇਤਰ ’ਚ ਜੇਹਾਦੀ ਸੰਗਠਨ ਆਈ. ਐੱਸ. ਆਈ. ਐੱਸ. ਤੇ ਅਲਕਾਇਦਾ ਨਾਲ ਜੁੜੇ ਹਨ। ਇਹ ਹਮਲਾਵਰ ਮਾਲੀ ਤੇ ਬੁਰਕੀਨਾ ਫਾਸੋ ਦੇ ਸਰਹੱਦੀ ਇਲਾਕਿਆਂ ’ਚ ਹਮਲੇ ਕਰਦੇ ਰਹਿੰਦੇ ਹਨ।
 


author

Manoj

Content Editor

Related News