ਮਾਝਾ, ਮਾਲਵਾ ਤੇ ਦੁਆਬਾ ਪਿਜਨ ਕਲੱਬ ਫਰਿਜ਼ਨੋ ਵੱਲੋਂ ਕਬੂਤਰਾਂ ਦੀ ਸਨਵਾਕੀਨ ਵਿਖੇ ਹੋਈ ਬਾਜ਼ੀ

Tuesday, May 31, 2022 - 11:16 PM (IST)

ਮਾਝਾ, ਮਾਲਵਾ ਤੇ ਦੁਆਬਾ ਪਿਜਨ ਕਲੱਬ ਫਰਿਜ਼ਨੋ ਵੱਲੋਂ ਕਬੂਤਰਾਂ ਦੀ ਸਨਵਾਕੀਨ ਵਿਖੇ ਹੋਈ ਬਾਜ਼ੀ

ਫਰਿਜ਼ਨੋ, ਕੈਲੇਫੋਰਨੀਆਂ (ਨੀਟਾ ਮਾਛੀਕੇ) : ਫਰਿਜ਼ਨੋ ਵਿਖੇ ਕਬੂਤਰਾਂ ਦੇ ਸ਼ੌਕੀਨਾਂ ਦੀ ਬਣਾਈ ‘ਮਾਝਾ, ਮਾਲਵਾ ਅਤੇ ਦੁਆਬਾ ਪਿਜਨ ਕਲੱਬ’ ਵੱਲੋਂ ਕਬੂਤਰਾਂ ਦੀ ਸ਼ਾਨਦਾਰ ਬਾਜ਼ੀ ਫਰਿਜ਼ਨੋ ਦੇ ਨਜ਼ਦੀਕੀ ਸ਼ਹਿਰ ਸ਼ੈਨਵਾਕੀਨ ’ਚ ਕਰਵਾਈ ਗਈ, ਜਿਸ ’ਚ ਕਬੂਤਰਾਂ ਦੇ ਸ਼ੌਕੀਨਾਂ ਵੱਲੋਂ ਤਕਰੀਬਨ 39 ਦੇ ਕਰੀਬ ਕਬੂਤਰਾਂ ਨੂੰ ਇਸ ਬਾਜ਼ੀ ’ਚ ਸ਼ਾਮਲ ਕੀਤਾ ਗਿਆ। ਇਸ ਕਬੂਤਰਬਾਜ਼ੀ ’ਚ ਫਰਿਜ਼ਨੋ ਤੋਂ ਇਲਾਵਾ ਯੂਬਾ-ਸਿਟੀ, ਸੈਕਰਾਮੈਂਟੋ, ਬੇਕਰਸ਼ਫੀਲਡ ਅਤੇ ਹੋਰ ਦੂਰ-ਦੁਰਾਡੇ ਦੇ ਸ਼ਹਿਰਾਂ ਤੋਂ ਕਬੂਤਰਾਂ ਦੇ ਸ਼ੌਕੀਨ ਆਪਣੇ ਕਬੂਤਰਾਂ ਸਮੇਤ ਪਹੁੰਚੇ, ਜਿਨ੍ਹਾਂ ਨੂੰ ਦੇਖਣ ਲਈ ਕੈਲੀਫੋਰਨੀਆ ਦੇ ਦੂਰ-ਦੁਰਾਡੇ ਦੇ ਸ਼ਹਿਰਾਂ ਤੋਂ ਵੱਡੀ ਗਿਣਤੀ ’ਚ ਕਬੂਤਰਬਾਜ਼ੀ ਦੇ ਸ਼ੌਕੀਨ ਵੀ ਪਹੁੰਚੇ ਹੋਏ ਸਨ।

PunjabKesari

ਇਹ ਬਾਜ਼ੀ ਦਾ ਸਮਾਂ ਜ਼ਿਆਦਾ ਹੋਣ ਕਰਕੇ ਸਵੇਰੇ 7 ਵਜੇ ਸ਼ੁਰੂ ਹੋਈ ਅਤੇ ਸ਼ਾਮ 6 ਵਜੇ ਦੇ ਲੱਗਭਗ ਸਮਾਮਤ ਹੋਈ। ਸਭ ਤੋਂ ਵੱਧ ਸਮਾਂ ਉੱਡਣ ਵਾਲੇ ਕਬੂਤਰ ਦਾ ਪਹਿਲਾ ਸਥਾਨ ਰਿਹਾ, ਜਿਸ ਨੂੰ ਸਨਮਾਨ ਨਿਸ਼ਾਨੀ ਅਤੇ ਹੋਰ ਇਨਾਮ ਦਿੱਤੇ ਗਏ, ਜਦਕਿ ਉਡਾਰੀ ਸਮੇਂ ਅਨੁਸਾਰ ਬਾਕੀ ਇਨਾਮ ਦੂਜਾ ਸਥਾਨ ਅਤੇ ਤੀਜਾ ਸਥਾਨ ਆਦਿ ਦਿੱਤੇ ਗਏ। ਇਸ ਤੋਂ ਇਲਾਵਾ ਬਾਜ਼ੀ ’ਚ ਸ਼ਾਮਲ ਹੋਣ ਵਾਲੇ ਕਬੂਤਰਾਂ ਦੇ ਮਾਲਕਾ ਨੂੰ ਟ੍ਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਥੇ ਇਹ ਗੱਲ ਵਰਣਨਯੋਗ ਹੈ ਕਿ ਫਰਿਜ਼ਨੋ ਪੰਜਾਬੀਆਂ ਨੇ ਵਿਦੇਸ਼ਾਂ ’ਚ ਵੀ ਆ ਕੇ ਇਸ ਕਬੂਤਰਬਾਜ਼ੀ ਦੇ ਸ਼ੌਕ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰਕੇ ਪਹਿਲਕਦਮੀ ਕੀਤੀ ਹੈ।


author

Manoj

Content Editor

Related News