10 ਸਾਲਾਂ ਦਾ ਵਿਕਾਸ ਸਿਰਫ ਇਕ ਟ੍ਰੇਲਰ, ਭਾਰਤ ਨੂੰ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਾਉਣਾ ਮੁੱਖ ਟੀਚਾ : PM ਮੋਦੀ

Tuesday, Jul 09, 2024 - 11:09 PM (IST)

ਇੰਟਰਨੈਸ਼ਨਲ ਡੈਸਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਪਿਛਲੇ 10 ਸਾਲ ਦੇਸ਼ ਨੇ ਵਿਕਾਸ ਦਾ 'ਟ੍ਰੇਲਰ' ਦੇਖਿਆ, ਜਦਕਿ ਆਉਣ ਵਾਲੇ 10 ਸਾਲ ਤੇਜ਼ ਵਿਕਸਾ ਦੇ ਹੋਣਗੇ ਅਤੇ ਭਾਰਤ ਦੀ ਨਵੀਂ ਗਤੀ ਦੁਨੀਆ ਦੇ ਵਿਕਾਸ ਦਾ ਨਵਾਂ ਅਧਿਆਇ ਲਿਖੇਗੀ। ਇਥੇ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਇਹ ਵੀ ਕਿਹਾ ਕਿ ਪਿਛਲੇ 10 ਸਾਲਾਂ ਵਿਚ ਦੇਸ਼ ਨੇ ਵਿਕਾਸ ਦੀ ਜਿਹੜੀ ਰਫ਼ਤਾਰ ਫੜੀ ਹੈ, ਦੁਨੀਆ ਉਸ ਨੂੰ ਦੇਖ ਕੇ ਹੈਰਾਨ ਹੈ। ਉਨ੍ਹਾਂ ਕਿਹਾ, ''ਜਦੋਂ ਦੁਨੀਆ ਦੇ ਲੋਕ ਭਾਰਤ ਆਉਂਦੇ ਹਨ ਤਾਂ ਕਹਿੰਦੇ ਹਨ ਕਿ ਭਾਰਤ ਬਦਲ ਰਿਹਾ ਹੈ। ਉਹ ਭਾਰਤ ਦਾ ਕਾਇਆਕਲਪ, ਭਾਰਤ ਦੇ ਪੁਨਰ-ਨਿਰਮਾਣ ਨੂੰ ਸਾਫ਼-ਸਾਫ਼ ਦੇਖ ਸਕਦੇ ਹਨ।'' 

PunjabKesari

ਇਹ ਵੀ ਪੜ੍ਹੋ : PM ਮੋਦੀ ਨੂੰ ਮਿਲਿਆ ਰੂਸ ਦਾ ਸਰਵਉੱਚ ਸਨਮਾਨ, ਕਿਹਾ- 'ਇਹ ਦੋਵਾਂ ਦੇਸ਼ਾਂ ਦੀ ਦੋਸਤੀ ਦਾ ਪ੍ਰਤੀਕ'

10 ਸਾਲਾਂ ਦਾ ਵਿਕਾਸ ਸਿਰਫ ਇਕ ਟ੍ਰੇਲਰ
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅੱਜ ਵਿਸ਼ਵ ਅਰਥਚਾਰੇ ਦੇ ਵਾਧੇ ਵਿਚ 15 ਫ਼ੀਸਦੀ ਯੋਗਦਾਨ ਪਾ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਇਸ ਦਾ ਹੋਰ ਵਿਸਥਾਰ ਹੋਣਾ ਯਕੀਨੀ ਹੈ। ਉਨ੍ਹਾਂ ਕਿਹਾ, “ਚੋਣਾਂ ਦੌਰਾਨ ਮੈਂ ਕਿਹਾ ਸੀ ਕਿ ਭਾਰਤ ਨੇ ਪਿਛਲੇ 10 ਸਾਲਾਂ ਵਿਚ ਜੋ ਵਿਕਾਸ ਕੀਤਾ ਹੈ, ਉਹ ਸਿਰਫ ਇਕ ਟ੍ਰੇਲਰ ਹੈ। ਆਉਣ ਵਾਲੇ 10 ਸਾਲ ਹੋਰ ਵੀ ਤੇਜ਼ ਵਿਕਾਸ ਦੇ ਹੋਣ ਵਾਲੇ ਹਨ।'' ਮੋਦੀ ਨੇ ਕਿਹਾ, ''ਸੈਮੀਕੰਡਕਟਰਾਂ ਤੋਂ ਲੈ ਕੇ ਇਲੈਕਟ੍ਰਾਨਿਕ ਨਿਰਮਾਣ ਅਤੇ ਗ੍ਰੀਨ ਹਾਈਡ੍ਰੋਜਨ ਤੋਂ ਇਲੈਕਟ੍ਰਿਕ ਵਾਹਨਾਂ ਤੱਕ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ... ਭਾਰਤ ਦੀ ਨਵੀਂ ਗਤੀ ਦੁਨੀਆ ਦੇ ਵਿਕਾਸ ਦਾ ਅਧਿਆਏ ਲਿਖੇਗੀ।''

ਹਰ ਚੁਣੌਤੀ ਨੂੰ ਚੁਣੌਤੀ ਦੇਣ 'ਚ ਭਾਰਤ ਸਭ ਤੋਂ ਮੋਹਰੀ ਰਹੇਗਾ
ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਸ਼ਵ ਗਰੀਬੀ ਤੋਂ ਲੈ ਕੇ ਜਲਵਾਯੂ ਪਰਿਵਰਤਨ ਤੱਕ ਹਰ ਚੁਣੌਤੀ ਦਾ ਸਾਹਮਣਾ ਕਰਨ ਵਿਚ ਭਾਰਤ ਸਭ ਤੋਂ ਅੱਗੇ ਰਹੇਗਾ। ਮੋਦੀ ਨੇ ਕਿਹਾ ਕਿ ਭਾਰਤ ਬਦਲ ਰਿਹਾ ਹੈ ਕਿਉਂਕਿ ਉਹ ਆਪਣੇ 140 ਕਰੋੜ ਨਾਗਰਿਕਾਂ ਦੀ ਤਾਕਤ ਵਿਚ ਵਿਸ਼ਵਾਸ ਕਰਦਾ ਹੈ ਜਿਹੜੇ ਹੁਣ ਵਿਕਸਤ ਭਾਰਤ ਦੇ ਸੰਕਲਪ ਨੂੰ ਹਕੀਕਤ ਵਿਚ ਬਦਲਣ ਦਾ ਸੁਪਨਾ ਦੇਖ ਰਹੇ ਹਨ। 

PunjabKesari

ਤਿੰਨ ਗੁਣਾ ਤਾਕਤ ਅਤੇ ਗਤੀ ਨਾਲ ਕੰਮ ਕਰਨ ਦਾ ਕੀਤਾ ਵਾਅਦਾ
ਪ੍ਰਧਾਨ ਮੰਤਰੀ ਨੇ ਕਿਹਾ, “ਜਦੋਂ ਤੁਹਾਡੇ ਵਰਗੇ ਲੋਕ ਸਾਨੂੰ ਅਸ਼ੀਰਵਾਦ ਦਿੰਦੇ ਹਨ ਤਾਂ ਸਭ ਤੋਂ ਵੱਡੇ ਟੀਚੇ ਵੀ ਹਾਸਲ ਕੀਤੇ ਜਾ ਸਕਦੇ ਹਨ। ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਦਾ ਭਾਰਤ ਜੋ ਵੀ ਟੀਚਾ ਹਾਸਲ ਕਰਨਾ ਚਾਹੁੰਦਾ ਹੈ, ਉਹ ਉਸ ਨੂੰ ਹਾਸਲ ਕਰ ਲੈਂਦਾ ਹੈ, ਅੱਜ ਤੋਂ ਠੀਕ ਇਕ ਮਹੀਨਾ ਪਹਿਲਾਂ ਉਨ੍ਹਾਂ ਨੇ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਸੀ ਅਤੇ ਫਿਰ ਤਿੰਨ ਗੁਣਾ ਤਾਕਤ ਅਤੇ ਤੇਜ਼ੀ ਨਾਲ ਕੰਮ ਕਰਨ ਦਾ ਵਾਅਦਾ ਕੀਤਾ ਸੀ। 

ਟੀਚਾ ਭਾਰਤ ਨੂੰ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਾਉਣਾ
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਭਾਰਤ ਨੂੰ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਾਉਣ, ਗਰੀਬਾਂ ਲਈ 3 ਕਰੋੜ ਘਰ ਬਣਾਉਣ ਅਤੇ ਪਿੰਡਾਂ ਦੀਆਂ ਤਿੰਨ ਕਰੋੜ ਗਰੀਬ ਔਰਤਾਂ ਨੂੰ 'ਲੱਖਪਤੀ ਦੀਦੀ' ਬਣਾਉਣ ਦੇ ਟੀਚੇ ਨੂੰ ਹਾਸਲ ਕਰਕੇ ਰਹੇਗੀ। ਉਨ੍ਹਾਂ ਕਿਹਾ ਕਿ ਸਰਕਾਰ ਦੇ ਕਈ ਟੀਚਿਆਂ ਵਿੱਚੋਂ ਤਿੰਨ ਅਹਿਮ ਹਨ। ਉਨ੍ਹਾਂ ਕਿਹਾ ਕਿ ਭਾਰਤ ਉਹ ਦੇਸ਼ ਹੈ ਜਿਸ ਨੇ ਚੰਦਰਯਾਨ ਨੂੰ ਚੰਦਰਮਾ 'ਤੇ ਅਜਿਹੇ ਸਥਾਨ 'ਤੇ ਭੇਜਿਆ ਹੈ, ਜਿੱਥੇ ਪਹਿਲਾਂ ਕੋਈ ਦੇਸ਼ ਨਹੀਂ ਗਿਆ ਅਤੇ ਡਿਜੀਟਲ ਲੈਣ-ਦੇਣ ਦੇ ਮਾਮਲੇ 'ਚ ਵੀ ਸਭ ਤੋਂ ਭਰੋਸੇਮੰਦ ਮਾਡਲ ਬਣ ਕੇ ਉਭਰਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


DILSHER

Content Editor

Related News