ਭੂਤ ਪ੍ਰੇਤ ਕੱਢਣ ਦੇ ਚੱਕਰ ’ਚ ਨੌਜਵਾਨ ਦਾ ਕਤਲ ਕਰਨ ਵਾਲੇ ਪਾਦਰੀ ਗ੍ਰਿਫ਼ਤਾਰ
Monday, Aug 26, 2024 - 06:32 PM (IST)
ਗੁਰਦਾਸਪੁਰ(ਵਿਨੋਦ)-ਜ਼ਿਲ੍ਹਾ ਪੁਲਸ ਗੁਰਦਾਸਪੁਰ ਨੇ ਪਿੰਡ ਸਿੰਘਪੁਰਾ ’ਚ ਅੰਧਵਿਸ਼ਵਾਸ ਦਾ ਸ਼ਿਕਾਰ ਹੋਏ ਇਕ ਮਸੀਹ ਨੌਜਵਾਨ ਦੇ ਅੰਦਰ ਤੋਂ ਭੂਤ ਪ੍ਰੇਤ ਕੱਢਣ ਦੇ ਚੱਕਰ ’ਚ ਉਸ ਨਾਲ ਮਾਰਕੁੱਟ ਕਰਕੇ ਉਸ ਦਾ ਕਤਲ ਕਰਨ ਦੇ ਇਲਜ਼ਾਮ ’ਚ ਪੁਲਸ ਨੇ ਦੋ ਪਾਦਰੀਆਂ ਨੂੰ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਪ੍ਰਾਪਤ ਕੀਤੀ ਹੈ। ਜਦਕਿ ਹੋਰ ਦੋਸ਼ੀਆਂ ਦੀ ਤਾਲਾਸ਼ ’ਚ ਪੁਲਸ ਛਾਪੇਮਾਰੀ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ 16 ਸਾਲਾ ਨਾਬਾਲਗ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ
ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ ਹਰੀਸ਼ ਕੁਮਾਰ ਦਾਯਮਾ ਨੇ ਦੱਸਿਆ ਕਿ ਪਿੰਡ ਸਿੰਘਾਪੁਰਾ ਦੇ ਰਹਿਣ ਵਾਲੇ ਨੌਜਵਾਨ ਸੈਮੂਅਲ ਮਸੀਹ ਦੀ ਸਿਹਤ ਖ਼ਰਾਬ ਸੀ । ਉਸ ਦੀ ਸਿਹਤ ਵਿੱਚ ਸੁਧਾਰ ਲਈ ਪਰਿਵਾਰ ਨੇ ਪਾਸਟਰ ਯਾਕੂਬ ਮਸੀਹ ਪੁੱਤਰ ਸੱਤਾ ਮਸੀਹ ਵਾਸੀ ਸੰਘਰ ਕਲੋਨੀ, ਧਾਰੀਵਾਲ ਨੂੰ ਉਨ੍ਹਾਂ ਦੇ ਘਰ ਆ ਕੇ ਦੁਆ ਕਰਨ ਲਈ ਕਿਹਾ। ਜਿਸ ’ਤੇ 21 ਅਗਸਤ ਨੂੰ ਯਾਕੂਬ ਮਸੀਹ ਆਪਣੇ ਨਾਲ ਬਲਜੀਤ ਸਿੰਘ ਉਰਫ਼ ਸੋਨੂੰ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਸੁਚਾਨੀਆਂ ਸਮੇਤ 8 ਅਣਪਛਾਤੇ ਵਿਅਕਤੀ ਲੈ ਕੇ ਆਇਆ , ਪਰ ਦੁਆ ਕਰਨ ਦੇ ਨਾਲ ਹੀ ਮੁਲਜ਼ਮਾਂ ਨੇ ਸੈਮੂਅਲ ਮਸੀਹ ਨੂੰ ਭੂਤ ਪ੍ਰੇਤ ਦੀ ਆਤਮਾ ਦੀ ਗੱਲ ਕਹਿ ਕੇ ਕੁੱਟਿਆ। ਕਰੀਬ ਦੋ ਘੰਟੇ ਦੀ ਮਸ਼ਕਤ ਤੋਂ ਬਾਅਦ ਮੁਲਜ਼ਮਾਂ ਨੇ ਸੈਮੂਅਲ ਮਸੀਹ ਨੂੰ ਮੰਜੇ ’ਤੇ ਬਿਠਾ ਦਿੱਤਾ ਅਤੇ ਉੱਥੋਂ ਚਲੇ ਗਏ। ਬਾਅਦ ਵਿਚ ਜਾਂਚ ਵਿਚ ਪਤਾ ਲੱਗਾ ਕਿ ਸੈਮੂਅਲ ਮਸੀਹ ਮਰ ਚੁੱਕਾ ਸੀ। ਪਰਿਵਾਰਕ ਮੈਂਬਰਾਂ ਦੇ ਦਬਾਅ ਹੇਠ ਸੈਮੂਅਲ ਮਸੀਹ ਦਾ ਸਸਕਾਰ ਕਰਕੇ ਕਬਰਸਤਾਨ ਵਿੱਚ ਦਫ਼ਨਾ ਦਿੱਤਾ ਗਿਆ।
ਇਹ ਵੀ ਪੜ੍ਹੋ- NRI ਨੌਜਵਾਨ ਨੂੰ ਗੋਲ਼ੀਆਂ ਮਾਰਨ ਦੇ ਮਾਮਲੇ 'ਚ ਵੱਡੀ ਅਪਡੇਟ, ਸੁਪਾਰੀ ਕਿਲਿੰਗ ਦਾ ਨਿਕਲਿਆ ਮਾਮਲਾ
ਜ਼ਿਲ੍ਹਾ ਪੁਲਸ ਮੁਖੀ ਹਰੀਸ਼ ਕੁਮਾਰ ਦਾਯਮਾ ਨੇ ਦੱਸਿਆ ਕਿ ਮ੍ਰਿਤਕ ਸੈਮੂਅਲ ਮਸੀਹ ਦੀ ਮਾਤਾ ਰਾਖਲ ਪਤਨੀ ਮੰਗਾ ਮਸੀਹ ਨੇ 23 ਅਗਸਤ ਨੂੰ ਪੁਲਸ ਕੋਲ ਸ਼ਿਕਾਇਤ ਦਰਜ ਕਰਵਾ ਕੇ ਦੋਸ਼ ਲਾਇਆ ਸੀ ਕਿ ਉਸ ਦੇ ਪੁੱਤਰ ਸੈਮੂਅਲ ਮਸੀਹ ਦੀ ਮੌਤ ਪਾਸਟਰ ਜੈਕਬ ਮਸੀਹ ਕਾਰਨ ਹੋਈ ਹੈ ਅਤੇ ਉਸ ਦੇ ਸਾਥੀਆਂ ਨੇ ਭੂਤ ਕੱਢਣ ਦੇ ਨਾਂ ਤੇ ਮਾਰਕੁੱਟ ਕੀਤੀ ਸੀ। ਜਿਸ ’ਤੇ ਪੁਲਸ ਨੇ ਥਾਣਾ ਧਾਰੀਵਾਲ ਵਿਖੇ ਮਾਮਲਾ ਦਰਜ ਕਰਕੇ ਡਿਊਟੀ ਮੈਜਿਸਟ੍ਰੇਟ ਦੀ ਹਾਜ਼ਰੀ ’ਚ ਮ੍ਰਿਤਕ ਸੈਮੂਅਲ ਮਸੀਹ ਦੀ ਲਾਸ਼ ਨੂੰ ਕਬਰਸਤਾਨ ’ਚੋਂ ਕੱਢ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਭੇਜ ਦਿੱਤਾ।
ਇਹ ਵੀ ਪੜ੍ਹੋ- ਪਤੰਗ ਉਡਾਉਂਦੇ ਫੜੇ ਜਾਣ 'ਤੇ 5 ਸਾਲ ਦੀ ਕੈਦ ਤੇ ਲੱਗੇਗਾ 20 ਲੱਖ ਦਾ ਜੁਰਮਾਨਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8