ਪੰਜਾਬੀ ਕਮਿਊਨਿਟੀ ਦੀ ਸਿਰਕੱਢ ਸ਼ਖ਼ਸੀਅਤ ਮਹਿੰਦਰ ਸਿੰਘ ਗਰੇਵਾਲ ਨਹੀਂ ਰਹੇ

Wednesday, Jun 22, 2022 - 12:33 PM (IST)

ਪੰਜਾਬੀ ਕਮਿਊਨਿਟੀ ਦੀ ਸਿਰਕੱਢ ਸ਼ਖ਼ਸੀਅਤ ਮਹਿੰਦਰ ਸਿੰਘ ਗਰੇਵਾਲ ਨਹੀਂ ਰਹੇ

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਫਰਿਜ਼ਨੋ ਦੇ ਲਾਗਲੇ ਸ਼ਹਿਰ ਕਰਮਨ ਤੋਂ ਬੜੀ ਮਾੜੀ ਖ਼ਬਰ ਪ੍ਰਾਪਤ ਹੋਈ। ਫਰਿਜ਼ਨੋ ਏਰੀਏ ਦੇ ਪੰਜਾਬੀ ਕਮਿਊਨਿਟੀ ਦੇ ਸਿਰਕੱਢ ਆਗੂ ਸਰਦਾਰ ਮਹਿੰਦਰ ਸਿੰਘ ਗਰੇਵਾਲ਼ ਲੰਘੇ ਐਤਵਾਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਉਹ ਪਿਛਲੇ ਲੰਮੇ ਸਮੇਂ ਤੋਂ ਫਰਿਜ਼ਨੋ ਦੇ ਲਾਗਲੇ ਸ਼ਹਿਰ ਕਰਮਨ ਵਿੱਚ ਰਹਿਕੇ ਪੰਜਾਬੀ ਮਾਂ ਬੋਲੀ ਦੀ ਹਰ ਤਰੀਕੇ ਸੇਵਾ ਕਰਦੇ ਆ ਰਹੇ ਸਨ। 

PunjabKesari

ਪੜ੍ਹੋ ਇਹ ਅਹਿਮ ਖ਼ਬਰ- ਅਫਗਾਨਿਸਤਾਨ 'ਚ 6.1 ਦੀ ਤੀਬਰਤਾ ਦਾ ਭੁਚਾਲ, 250 ਤੋਂ ਵਧੇਰੇ ਲੋਕਾਂ ਦੀ ਮੌਤ

ਜ਼ਿਕਰਯੋਗ ਹੈ ਕਿ ਸਵ. ਸ. ਜਗਜੀਤ ਸਿੰਘ ਥਿੰਦ ਅਤੇ ਸਵ. ਸ. ਮਹਿੰਦਰ ਸਿੰਘ ਗਰੇਵਾਲ ਦੇ ਸਿਰਤੋੜ ਯਤਨਾਂ ਸਦਕੇ ਕਰਮਨ ਸ਼ਹਿਰ ਦੀ ਪੰਜਾਬੀ ਲਾਇਬ੍ਰੇਰੀ ਹੋਂਦ ਵਿੱਚ ਆਈ ਸੀ। ਉਹਨਾਂ ਦੇ ਵਿਛੋੜੇ ਕਾਰਨ ਪੰਜਾਬੀ ਭਾਈਚਾਰੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਪ੍ਰਮਾਤਮਾ ਉਹਨਾਂ ਦੀ ਰੂਹ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖ਼ਸ਼ੇ ‘ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ। ਅਸੀਂ ਮਾਛੀਕੇ ਐਂਡ ਧਾਲੀਆਂ ਮੀਡੀਆ ਗਰੁੱਪ ਫਰਿਜ਼ਨੋ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹਾਂ।


author

Vandana

Content Editor

Related News