''ਪੀਸ ਗਾਰਡਨ ਵਿਚ ਲੱਗੀ ਮਹਾਤਮਾ ਗਾਂਧੀ ਦੀ ਮੂਰਤੀ ਨਹੀਂ ਹਟਾਈ ਜਾਵੇਗੀ''

Wednesday, Jul 08, 2020 - 02:36 PM (IST)

''ਪੀਸ ਗਾਰਡਨ ਵਿਚ ਲੱਗੀ ਮਹਾਤਮਾ ਗਾਂਧੀ ਦੀ ਮੂਰਤੀ ਨਹੀਂ ਹਟਾਈ ਜਾਵੇਗੀ''

ਵਾਸ਼ਿੰਗਟਨ- ਅਮਰੀਕਾ ਦੀ ਕੈਲੀਫੋਰਨੀਆ ਯੂਨੀਵਰਸਿਟੀ ਨੇ ਮਹਾਤਮਾ ਗਾਂਧੀ ਦੀ ਮੂਰਤੀ ਨੂੰ ਹਟਾਉਣ ਦੀ ਅਪੀਲ ਖਾਰਜ ਕਰ ਦਿੱਤੀ ਹੈ। ਅਸਲ ਵਿਚ ਇਕ ਆਨਲਾਈਨ ਅਪੀਲ ਵਿਚ ਬਲੈਕ ਲਾਈਵਜ਼ ਮੈਟਰ ਮੁਹਿੰਮ ਪ੍ਰਤੀ ਇਕਜੁਟਤਾ ਦਿਖਾਉਣ ਲਈ ਇਸ ਮੂਰਤੀ ਨੂੰ ਹਟਾਉਣ ਦੀ ਮੰਗ ਕੀਤੀ ਸੀ। 

ਫਰੈਸਨੋ ਵਿਚ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਦੀ ਭਾਰਤੀ ਮੂਲ ਦੇ ਇਕ ਵਿਦਿਆਰਥਣ ਅਖਨੂਰ ਸਿੱਧੂ ਨੇ ਗੈਰ-ਗੋਰੇ ਵਿਅਕਤੀ ਜਾਰਜ ਫਲਾਇਡ ਦੇ ਕਤਲ ਮਗਰੋਂ ਇਕ ਆਨਲਾਈਨ ਪਟੀਸ਼ਨ ਦਿੱਤੀ ਸੀ। ਫਲਾਇਡ ਦੀ 25 ਮਈ ਨੂੰ ਮਿਨਿਆਪੋਲਿਸ ਵਿਚ ਪੁਲਸ ਕਰਮਚਾਰੀ ਦੇ ਹੱਥੋਂ ਹੱਤਿਆ ਹੋਈ ਸੀ। ਇਸ ਘਟਨਾ ਖਿਲਾਫ ਦੇਸ਼ ਵਿਚ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਹੋਏ ਅਤੇ ਵਾਸ਼ਿੰਗਟਨ ਡੀ. ਸੀ. ਵਿਚ ਮਹਾਤਮਾ ਗਾਂਧੀ ਦੀ ਮੂਰਤੀ ਸਣੇ ਹੋਰ ਕਈ ਮੂਰਤੀਆਂ ਨੂੰ ਨੁਕਸਾਨ ਪਹੁੰਚਾਇਆ ਸੀ। 

ਯੂਨੀਵਰਸਿਟੀ ਦੇ ਪ੍ਰਧਾਨ ਜੋਸੇਫ ਕਾਸਤਰੋ ਨੇ ਕਿਹਾ ਕਿ ਫਰਿਜ਼ਨੋ ਪੀਸ ਗਾਰਡਨ ਵਿਚ ਸ਼ਾਂਤਮਈ ਅਤੇ ਉਸਾਰੂ ਸਰਗਰਮੀ ਦੀ ਭਾਵਨਾ ਨਾਲ ਮਹਾਤਮਾ ਗਾਂਧੀ, ਮਾਰਟਿਨ ਲੂਥਰ ਕਿੰਗ, ਸੀਜ਼ਰ ਸ਼ਾਵੇਜ਼ ਅਤੇ ਜੇਨ ਐਡਮਜ਼ ਦੀਆਂ ਮੂਰਤੀਆਂ ਲਗਾਈਆਂ ਗਈਆਂ ਹਨ। ਇਤਿਹਾਸ ਅਤੇ ਉਸ ਨੂੰ ਆਕਾਰ ਦੇਣ ਵਾਲਿਆਂ ਪ੍ਰਤੀ ਸਪੱਸ਼ਟ ਸੋਚ ਰੱਖਣ ਦੀ ਮੰਗ ਕਰਨ ਵਾਲੇ ਲੋਕਾਂ ਦੀ ਅਸੀਂ ਸਿਫਤ ਕਰਦੇ ਹਾਂ ਅਤੇ ਨਾਲ ਹੀ ਅਪੀਲ ਕਰਦੇ ਹਾਂ ਕਿ ਇਕ ਨਿਆਂਸੰਗਤ ਅਤੇ ਨਿਰਪੱਖ ਸਮਾਜ ਦੇ ਫੈਸਲੇ ਵਿਚ ਦਿੱਤੇ ਗਏ ਉਨ੍ਹਾਂ ਦੇ ਸਥਾਈ ਯੋਗਦਾਨ ਦੇ ਮਹੱਤਵ 'ਤੇ ਵੀ ਉਹ ਧਿਆਨ ਦੇਣ। ਕਾਸਤਰੋ ਨੇ ਅਪੀਲ ਦੇ ਜਵਾਬ ਵਿਚ ਕਿਹਾ ਕਿ ਇਸ ਆਧਾਰ 'ਤੇ ਸਾਨੂੰ ਲੱਗਦਾ ਹੈ ਕਿ ਫਰੋਸਨੋ ਸਟੇਟ ਪੀਸ ਗਾਰਡਨ ਵਿਚ ਜਿਨ੍ਹਾਂ ਲੋਕਾਂ ਦੀ ਮੂਰਤੀ ਲੱਗੀ ਹੈ, ਉਨ੍ਹਾਂ ਦੀ ਇਤਿਹਾਸ ਵਿਚ ਮਹੱਤਵਪੂਰਣ ਭੂਮਿਕਾ ਰਹੀ ਹੈ ਅਤੇ ਦੁਨੀਆ ਨੂੰ ਇਕ ਬਿਹਤਰ ਥਾਂ ਬਣਾਉਣ ਲਈ ਸਾਹਸ, ਸਮਾਜਕ ਨਿਆਂ ਅਤੇ ਅਣਥੱਕ ਕੋਸ਼ਿਸ਼ਾਂ ਨੂੰ ਵਧਾਉਣ ਵਿਚ ਉਨ੍ਹਾਂ ਦਾ ਮਾਰਗ ਦਰਸ਼ਨ ਸਾਨੂੰ ਮਿਲਦਾ ਰਹਿਣਾ ਚਾਹੀਦਾ ਹੈ। 


author

Lalita Mam

Content Editor

Related News