ਪਾਕਿਸਤਾਨ 'ਚ ਮਹਾਰਾਜਾ ਰਣਜੀਤ ਸਿੰਘ ਦੀ ਹਵੇਲੀ ਦੀ ਹੋਵੇਗੀ ਮੁੜ ਉਸਾਰੀ
Monday, Nov 04, 2024 - 02:03 PM (IST)
ਇੰਟਰਨੈਸ਼ਨਲ ਡੈਸਕ: ਸਿੱਖ ਭਾਈਚਾਰੇ ਲਈ ਪਾਕਿਸਤਾਨ ਤੋਂ ਚੰਗੀ ਖ਼ਬਰ ਹੈ। ਪਾਕਿਸਤਾਨ ਦੇ ਗੁਜਰਾਂਵਾਲਾ ਸਥਿਤ ਇਤਿਹਾਸਕ ਹਵੇਲੀ, ਜਿੱਥੇ ਸਿੱਖ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ ਸੀ, ਨੂੰ ਮੁੜ ਬਹਾਲ ਕੀਤਾ ਜਾਵੇਗਾ। ਪਾਕਿਸਤਾਨ ਵਿਚ ਪੰਜਾਬ ਦੇ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀ.ਐਸ.ਜੀ.ਪੀ.ਸੀ) ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ ਨੇ ਇਸ ਪ੍ਰੋਜੈਕਟ ਨੂੰ ਹਰੀ ਝੰਡੀ ਦਿੱਤੀ। ਮੁਗਲ ਅਤੇ ਰਾਜਪੂਤ ਭਵਨ ਨਿਰਮਾਣ ਕਲਾ ਦੇ ਪ੍ਰਭਾਵਾਂ ਨੂੰ ਪ੍ਰਦਰਸ਼ਿਤ ਕਰਦੀ ਹਵੇਲੀ ਦੁਨੀਆ ਭਰ ਦੇ ਸਿੱਖਾਂ ਲਈ ਬਹੁਤ ਮਹੱਤਵ ਰੱਖਦੀ ਹੈ। ਹਾਲਾਂਕਿ ਵੰਡ ਤੋਂ ਬਾਅਦ ਇਹ ਅਣਗਹਿਲੀ ਦੀ ਸਥਿਤੀ ਵਿੱਚ ਰਹੀ ਅਤੇ ਪਾਕਿਸਤਾਨ ਵਿੱਚ ਬਹੁਤ ਸਾਰੇ ਸਿੱਖ ਵਿਰਾਸਤੀ ਢਾਂਚਿਆਂ ਵਾਂਗ, ਇਸ 'ਤੇ ਹੀ ਹਮਲਾ ਕੀਤਾ ਗਿਆ ਅਤੇ ਇਸ ਨੂੰ ਤੋੜਿਆ ਗਿਆ।
ਇਹ ਹਵੇਲੀ ਗੁਜਰਾਂਵਾਲਾ ਸ਼ਹਿਰ ਦੇ ਪੁਰਾਣੇ ਹਿੱਸੇ ਵਿੱਚ ਇੱਕ ਛੋਟੇ ਜਿਹੇ ਚੌਕ 'ਤੇ ਸਥਿਤ ਹੈ। ਇਸ ਦਾ ਲਾਲ ਇੱਟਾਂ ਵਾਲਾ ਹਿੱਸਾ ਹੁਣ ਮੱਛੀ ਬਾਜ਼ਾਰ ਵੱਲ ਹੈ। 2022 ਵਿੱਚ,ਹਵੇਲੀ ਦਾ ਇੱਕ ਹਿੱਸਾ ਅਤੇ ਛੱਤ ਰੱਖ-ਰਖਾਅ ਦੀ ਘਾਟ ਕਾਰਨ ਡਿੱਗ ਗਿਆ। ਪਾਕਿਸਤਾਨੀ ਮੀਡੀਆ ਰਿਪੋਰਟਾਂ ਅਨੁਸਾਰ ਪਾਕਿਸਤਾਨ ਦੇ ਪੁਰਾਤੱਤਵ ਅਤੇ ਅਜਾਇਬ ਘਰ ਵਿਭਾਗ ਦੁਆਰਾ ਇਸਨੂੰ ਇੱਕ ਸੁਰੱਖਿਅਤ ਸੱਭਿਆਚਾਰਕ ਵਿਰਾਸਤੀ ਇਮਾਰਤ ਘੋਸ਼ਿਤ ਕੀਤਾ ਗਿਆ ਹੈ। ਐਕਸ 'ਤੇ ਇਕ ਪੋਸਟ ਵਿਚ ਪੀ.ਐੱਸ.ਜੀ.ਪੀ.ਸੀ ਨੇ ਕਿਹਾ,''ਰਮੇਸ਼ ਸਿੰਘ ਅਰੋੜਾ ਨੇ ਗੁਜਰਾਂਵਾਲਾ ਵਿਖੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਇਤਿਹਾਸਕ ਹਵੇਲੀ ਨੂੰ ਬਹਾਲ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਬਹਾਲੀ ਦਾ ਕੰਮ ਰਣਜੀਤ ਸਿੰਘ ਦੀ ਜਯੰਤੀ 29 ਜੂਨ, 2025 ਤੋਂ ਪਹਿਲਾਂ ਪੂਰਾ ਕਰ ਲਿਆ ਜਾਵੇਗਾ। ਪ੍ਰੋਜੈਕਟ ਦਾ ਉਦੇਸ਼ ਮਹਾਰਾਜਾ ਨੂੰ ਸ਼ਰਧਾਂਜਲੀ ਦੇਣਾ ਹੈ।
ਪੜ੍ਹੋ ਇਹ ਅਹਿਮ ਖ਼ਬਰ-Trudeau ਨੇ ਕੀਤਾ ਹਿੰਦੂਆਂ ਨੂੰ ਸੁਰੱਖਿਆ ਦਾ ਵਾਅਦਾ, 3 ਦਿਨ ਬਾਅਦ ਹੀ ਮੰਦਰ 'ਤੇ ਹਮਲਾ
ਇੱਥੇ ਦੱਸ ਦਈਏ ਕਿ ਮਹਾਰਾਜਾ ਰਣਜੀਤ ਸਿੰਘ ਦਾ ਜਨਮ 13 ਨਵੰਬਰ, 1780 ਨੂੰ ਹੋਇਆ ਸੀ। ਰਣਜੀਤ ਸਿੰਘ ਨੇ ਭਾਰਤੀ ਉਪ-ਮਹਾਂਦੀਪ ਦੇ ਉੱਤਰ-ਪੱਛਮੀ ਹਿੱਸੇ ਵਿੱਚ ਇੱਕ ਵੱਡਾ ਸਾਮਰਾਜ ਸਥਾਪਿਤ ਕੀਤਾ ਸੀ, ਜਿਸ ਨੂੰ 'ਸਰਕਾਰ-ਏ-ਖਾਲਸਾ' ਵਜੋਂ ਜਾਣਿਆ ਜਾਂਦਾ ਸੀ। ਇਸ ਹਵੇਲੀ ਵਿਚ ਉਸ ਦਾ ਬਚਪਨ ਦਾ ਬਹੁਤਾ ਸਮਾਂ ਬੀਤਿਆ। ਇੱਕ ਸਾਲ ਪਹਿਲਾਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਪਾਕਿਸਤਾਨ ਸਰਕਾਰ ਨੂੰ ਸਿੱਖ ਵਿਰਾਸਤੀ ਸਥਾਨਾਂ ਨੂੰ ਬਹਾਲ ਕਰਨ ਅਤੇ ਇਤਿਹਾਸਕ ਗੁਰਦੁਆਰਿਆਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਅਪੀਲ ਕੀਤੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।