ਭਿਖਾਰੀ ਨੇ 20 ਹਜ਼ਾਰ ਲੋਕਾਂ ਨੂੰ ਦਿੱਤੀ ਕਰੋੜਾਂ ਰੁਪਏ ਦੀ ਦਾਵਤ
Tuesday, Nov 19, 2024 - 08:25 PM (IST)
ਇੰਟਰਨੈਸ਼ਨਲ ਡੈਸਕ : ਹਰ ਕੋਈ ਜਾਣਦਾ ਹੈ ਕਿ ਪਾਕਿਸਤਾਨ ਦੀ ਮਾਲੀ ਹਾਲਤ ਕਿੰਨੀ ਮਾੜੀ ਹੈ, ਕਦੇ ਆਟੇ ਦੀ ਲੁੱਟ ਹੁੰਦੀ ਹੈ ਤੇ ਕਦੇ ਇਥੋਂ ਦੀ ਸਰਕਾਰ ਕਿਸੇ ਨਾ ਕਿਸੇ ਆਲਮੀ ਏਜੰਸੀ ਜਾਂ ਦੇਸ਼ ਅੱਗੇ ਹੱਥ ਫੈਲਾਉਂਦੀ ਨਜ਼ਰ ਆਉਂਦੀ ਹੈ। ਪਰ ਤੁਸੀਂ ਹੈਰਾਨ ਹੋ ਜਾਵੋਗੇ ਜਦੋਂ ਤੁਹਾਨੂੰ ਪਤਾ ਲੱਗੇਗਾ ਕਿ ਇੰਨੇ ਗਰੀਬ ਪਾਕਿਸਤਾਨ ਵਿੱਚ ਇੱਕ ਭਿਖਾਰੀ ਵੀ ਕਰੋੜਪਤੀ ਹੈ... ਇੰਨਾ ਹੀ ਨਹੀਂ ਉਸਨੇ 20,000 ਲੋਕਾਂ ਨੂੰ ਅਜਿਹੀ ਸ਼ਾਹੀ ਦਾਵਤ ਦਿੱਤੀ ਕਿ ਕੀ ਕਦੇ ਕੋਈ ਕਰੋੜਪਤੀ ਵੀ ਸ਼ਾਇਦ ਹੀ ਦੇਵੇਗਾ... ਇਸ ਵਿੱਚ , ਭਿਖਾਰੀ ਨੇ 1.25 ਕਰੋੜ ਰੁਪਏ ਖਰਚ ਕੀਤੇ। ਦਰਅਸਲ, ਇਹ ਪੂਰਾ ਮਾਮਲਾ ਪਾਕਿਸਤਾਨ ਦੇ ਗੁਜਰਾਵਾਲਾ ਇਲਾਕੇ ਦਾ ਹੈ, ਜਿੱਥੇ ਇੱਕ ਭਿਖਾਰੀ ਪਰਿਵਾਰ ਵੱਲੋਂ ਦਿੱਤੀ ਗਈ ਸ਼ਾਹੀ ਦਾਵਤ ਪੂਰੀ ਦੁਨੀਆ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਦਾਅਤ ਕਿਸੇ ਵਿਆਹ ਜਾਂ ਜਨਮ ਦਿਨ ਦੀ ਪਾਰਟੀ ਨਹੀਂ ਸੀ, ਸਗੋਂ ਘਰ ਦੀ ਬਜ਼ੁਰਗ ਔਰਤ ਦੀ ਮੌਤ ਤੋਂ ਬਾਅਦ ਦਿੱਤੀ ਗਈ ਦਾਵਤ ਸੀ।
ਇਸ ਦੀਆਂ ਕਈ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਖੁਦ ਪਾਕਿਸਤਾਨੀ ਵੀ ਇਹ ਸੋਚ ਕੇ ਚਿੰਤਤ ਹਨ ਕਿ ਕੀ ਸੱਚਮੁੱਚ ਭੀਖ ਮੰਗਣ ਵਿਚ ਇੰਨਾ ਲਾਭ ਹੈ? ਮੀਡੀਆ ਰਿਪੋਰਟਾਂ ਮੁਤਾਬਕ ਇਹ ਭਿਖਾਰੀ ਪਰਿਵਾਰ ਗੁਜਰਾਂਵਾਲਾ ਦੇ ਰਾਹਵਾਲੀ ਰੇਲਵੇ ਸਟੇਸ਼ਨ ਨੇੜੇ ਰਹਿੰਦਾ ਹੈ। ਆਪਣੀ ਦਾਦੀ ਦੇ ਦੇਹਾਂਤ ਤੋਂ ਬਾਅਦ, ਉਨ੍ਹਾਂ ਨੇ 40ਵੇਂ ਦਿਨ ਇੱਕ ਦਾਵਤ ਰੱਖੀ, ਜਿਸ ਵਿੱਚ ਪੰਜਾਬ ਭਰ ਤੋਂ ਹਜ਼ਾਰਾਂ ਲੋਕਾਂ ਨੇ ਸ਼ਿਰਕਤ ਕੀਤੀ। ਕਰੀਬ 20,000 ਲੋਕਾਂ ਦੇ ਇਸ ਦਾਵਤ 'ਚ 1.25 ਕਰੋੜ ਤੋਂ ਵੱਧ ਪਾਕਿਸਤਾਨੀ ਰੁਪਏ ਯਾਨੀ ਭਾਰਤੀ ਕਰੰਸੀ ਮੁਤਾਬਕ ਕਰੀਬ 38 ਲੱਖ ਰੁਪਏ ਖਰਚ ਕੀਤੇ ਗਏ। ਇੰਨਾ ਹੀ ਨਹੀਂ ਮਹਿਮਾਨਾਂ ਨੂੰ ਸਮਾਗਮ ਵਾਲੀ ਥਾਂ ਤੱਕ ਲਿਜਾਣ ਲਈ ਕਰੀਬ 2,000 ਵਾਹਨ ਵੀ ਤਾਇਨਾਤ ਕੀਤੇ ਗਏ ਸਨ।
Beggars in Gujranwala reportedly spent Rs. 1 crore and 25 lacs on the post funeral ceremony of their grand mother 🤯🤯
— Ali (@PhupoO_kA_betA) November 17, 2024
Thousands of people attended the ceremony.
They also made arrangement of all kinds of meal including beef, chicken, matranjan, fruits, sweet dishes 😳😳 pic.twitter.com/Jl59Yzra56
ਹਾਲੇ ਇੰਤਜ਼ਾਰ ਤਾਂ ਕਰੋ, ਕਿਉਂਕਿ ਹਾਲੇ ਤਹਾਨੂੰ ਅਸੀਂ ਇਸ ਸ਼ਾਹੀ ਦਾਵਤ ਦੇ ਮੈਨਿਊ ਬਾਰੇ ਦੱਸਣ ਜਾ ਰਹੇ ਹਾਂ। ਜੀ ਹਾਂ, ਦਾਵਤ ਦਾ ਮੈਨਿਊ ਜਾਣ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਭਿਖਾਰੀ ਪਰਿਵਾਰ ਨੇ ਦੁਪਹਿਰ ਦੇ ਖਾਣੇ ਵਿੱਚ ਮਹਿਮਾਨਾਂ ਲਈ ਸਿਰੀ ਪਾਵੇ, ਮੁਰੱਬਾ ਅਤੇ ਮੀਟ ਦੇ ਕਈ ਸਵਾਦਿਸ਼ਟ ਪਕਵਾਨ ਤਿਆਰ ਕੀਤੇ ਸਨ। ਰਾਤ ਦੇ ਖਾਣੇ ਵਿੱਚ ਮਹਿਮਾਨਾਂ ਲਈ ਮਟਨ, ਨਾਨ ਮਟਰ ਗੰਜ (ਮਿੱਠੇ ਚੌਲ) ਅਤੇ ਕਈ ਤਰ੍ਹਾਂ ਦੀਆਂ ਮਠਿਆਈਆਂ ਦਾ ਪ੍ਰਬੰਧ ਕੀਤਾ ਗਿਆ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਇਸ ਸ਼ਾਹੀ ਦਾਵਤ ਲਈ 250 ਬੱਕਰਿਆਂ ਦੀ ਬਲੀ ਦਿੱਤੀ ਗਈ ਸੀ।