ਪਾਕਿਸਤਾਨ ਦੇ ਖੈਬਰ ਪਖਤੂਨਖਵਾ ਤੇ ਬਲੋਚਿਸਤਾਨ ਸੂਬੇ ''ਚ ਫੌਜ ਦੀ ਕਾਰਵਾਈ ''ਚ 12 ਅੱਤਵਾਦੀ ਢੇਰ
Thursday, Nov 14, 2024 - 10:30 AM (IST)
ਪੇਸ਼ਾਵਰ (ਏਜੰਸੀ)- ਪਾਕਿਸਤਾਨ ਦੇ ਸੁਰੱਖਿਆ ਬਲਾਂ ਨੇ ਖੈਬਰ ਪਖਤੂਨਖਵਾ ਅਤੇ ਬਲੋਚਿਸਤਾਨ ਸੂਬੇ ਵਿਚ ਦੋ ਅਪਰੇਸ਼ਨਾਂ ਵਿਚ 12 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਫੌਜ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਫੌਜ ਨੇ ਕਿਹਾ ਕਿ ਪਹਿਲਾ ਆਪਰੇਸ਼ਨ 12 ਅਤੇ 13 ਨਵੰਬਰ ਨੂੰ ਖੈਬਰ ਪਖਤੂਨਖਵਾ ਦੇ ਮੀਰਾਨਸ਼ਾਹ ਜ਼ਿਲ੍ਹੇ 'ਚ ਸ਼ੁਰੂ ਕੀਤਾ ਗਿਆ ਅਤੇ ਉੱਤਰੀ ਵਜ਼ੀਰਿਸਤਾਨ ਖੇਤਰ 'ਚ ਹੋਏ ਮੁਕਾਬਲੇ 'ਚ 8 ਅੱਤਵਾਦੀ ਮਾਰੇ ਗਏ। ਇਸ ਮੁਕਾਬਲੇ 'ਚ 6 ਅੱਤਵਾਦੀ ਜ਼ਖਮੀ ਵੀ ਹੋ ਗਏ।
ਇਹ ਵੀ ਪੜ੍ਹੋ: ਬਾਈਡੇਨ ਨੇ ਵ੍ਹਾਈਟ ਹਾਊਸ ’ਚ ਟਰੰਪ ਨਾਲ ਕੀਤੀ ਮੁਲਾਕਤ, ਕਿਹਾ- Welcome Back
ਪਾਕਿਸਤਾਨੀ ਫੌਜ ਦੇ ਮੀਡੀਆ ਵਿੰਗ 'ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼' (ਆਈ. ਐੱਸ. ਪੀ. ਆਰ.) ਮੁਤਾਬਕ ਦੂਜੇ ਆਪ੍ਰੇਸ਼ਨ 'ਚ ਸੁਰੱਖਿਆ ਬਲਾਂ ਨੇ ਬਲੋਚਿਸਤਾਨ ਦੇ ਕੇਚ ਜ਼ਿਲ੍ਹੇ ਦੇ ਬਲਗਾਟ 'ਚ ਕਥਿਤ ਅੱਤਵਾਦੀ ਟਿਕਾਣੇ ਨੂੰ ਨਿਸ਼ਾਨਾ ਬਣਾਇਆ। ਬਲਾਗਟ 'ਚ ਫੌਜ ਦੀ ਕਾਰਵਾਈ 'ਚ 4 ਅੱਤਵਾਦੀ ਮਾਰੇ ਗਏ, ਜਿਨ੍ਹਾਂ 'ਚ ਬਦਨਾਮ ਅੱਤਵਾਦੀ ਸਨਾ ਉਰਫ ਬਾਰੂ ਵੀ ਸ਼ਾਮਲ ਹੈ। ਫੌਜ ਨੇ ਕਿਹਾ ਕਿ ਬਾਰੂ ਕੇਚ 'ਚ 'ਮਜੀਦ ਬ੍ਰਿਗੇਡ' ਲਈ ਅੱਤਵਾਦੀਆਂ ਦੀ ਭਰਤੀ ਕਰਨ ਵਾਲਾ ਮੁੱਖ ਏਜੰਟ ਸੀ। ਉਹ 'ਆਤਮਘਾਤੀ ਹਮਲਾਵਰਾਂ' ਦੀ ਭਰਤੀ ਵਿਚ ਵਿਸ਼ੇਸ਼ ਤੌਰ 'ਤੇ ਸ਼ਾਮਲ ਸੀ। ਉਸ ਦਾ ਨਾਮ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਦੀ ਲੋੜੀਂਦੀ ਸੂਚੀ ਵਿੱਚ ਵੀ ਦਰਜ ਹੈ।
ਇਹ ਵੀ ਪੜ੍ਹੋ: ਭਾਰਤੀ-ਅਮਰੀਕੀ ਕਾਸ਼ ਪਟੇਲ ਨਹੀਂ ਡੋਨਾਲਡ ਟਰੰਪ ਨੇ ਇਸ ਵਿਅਕਤੀ ਨੂੰ CIA ਡਾਇਰੈਕਟਰ ਕੀਤਾ ਨਿਯੁਕਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8