ਪਾਕਿਸਤਾਨ ਦੇ ਕਈ ਹਿੱਸਿਆਂ 'ਚ 5.3 ਤੀਬਰਤਾ ਦਾ ਭੂਚਾਲ, ਘਰਾਂ ਤੋਂ ਬਾਹਰ ਆਏ ਲੋਕ

Wednesday, Nov 13, 2024 - 12:56 PM (IST)

ਇਸਲਾਮਾਬਾਦ (ਪੀ. ਟੀ. ਆਈ.)- ਗੁਆਂਢੀ ਦੇਸ਼ ਪਾਕਿਸਤਾਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦੇਸ਼ ਦੇ ਮੌਸਮ ਵਿਭਾਗ ਅਨੁਸਾਰ ਰਾਜਧਾਨੀ ਇਸਲਾਮਾਬਾਦ ਸਮੇਤ ਪਾਕਿਸਤਾਨ ਦੇ ਕਈ ਹਿੱਸਿਆਂ ਵਿੱਚ ਬੁੱਧਵਾਰ ਨੂੰ 5.3 ਤੀਬਰਤਾ ਦੇ ਮੱਧਮ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸੰਯੁਕਤ ਰਾਜ ਭੂ-ਵਿਗਿਆਨਕ ਸਰਵੇਖਣ (ਯੂ.ਐਸ.ਜੀ.ਐਸ) ਅਨੁਸਾਰ ਭੂਚਾਲ ਦੀ ਤੀਬਰਤਾ 5.1 ਸੀ, ਜਦੋਂ ਕਿ ਪਾਕਿਸਤਾਨ ਮੌਸਮ ਵਿਭਾਗ (ਪੀ.ਐਮ.ਡੀ) ਨੇ ਇਸ ਦੀ ਤੀਬਰਤਾ 5.3 ਦੱਸੀ ਹੈ।

ਪੜ੍ਹੋ ਇਹ ਅਹਿਮ ਖ਼ਬਰ- ਵਿਵਾਦ ਦਰਮਿਆਨ Indians ਨੂੰ ਲੈ ਕੇ Canada ਤੋਂ ਹੈਰਾਨੀਜਨਕ ਰਿਪੋਰਟ

ਇਸਲਾਮਾਬਾਦ ਵਿੱਚ ਨੈਸ਼ਨਲ ਸਿਸਮਿਕ ਮਾਨੀਟਰਿੰਗ ਸੈਂਟਰ ਅਨੁਸਾਰ, "ਭੂਚਾਲ ਦਾ ਕੇਂਦਰ ਅਫਗਾਨਿਸਤਾਨ ਵਿੱਚ ਹਿੰਦੂਕੁਸ਼ ਪਰਬਤ ਲੜੀ ਸੀ ਅਤੇ ਡੂੰਘਾਈ 220 ਕਿਲੋਮੀਟਰ ਸੀ।" ਭੂਚਾਲ ਸਵੇਰੇ 10:13 ਵਜੇ (ਪਾਕਿਸਤਾਨ ਸਮੇਂ ਅਨੁਸਾਰ) ਆਇਆ, ਜਿਸ ਬਾਰੇ ਯੂ.ਐਸ.ਜੀ.ਐਸ ਅਤੇ ਪੀ.ਐਮ.ਡੀ ਦੋਵਾਂ ਨੇ ਪੁਸ਼ਟੀ ਕੀਤੀ। ਭੂਚਾਲ ਦੇ ਝਟਕਿਆਂ ਤੋਂ ਬਾਅਦ ਲੋਕ ਡਰ ਦੇ ਮਾਰੇ ਘਰਾਂ ਤੋਂ ਬਾਹਰ ਆ ਗਏ। ਹਾਲਾਂਕਿ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਅਧਿਕਾਰੀਆਂ ਨੇ ਦੱਸਿਆ ਕਿ ਭੂਚਾਲ ਦੇ ਝਟਕੇ ਖੈਬਰ-ਪਖਤੂਨਖਵਾ, ਇਸਲਾਮਾਬਾਦ ਅਤੇ ਪੰਜਾਬ ਦੇ ਵੱਖ-ਵੱਖ ਇਲਾਕਿਆਂ 'ਚ ਮਹਿਸੂਸ ਕੀਤੇ ਗਏ। ਪਾਕਿਸਤਾਨ ਵਿੱਚ ਭੂਚਾਲ ਆਮ ਹਨ ਅਤੇ 2005 ਵਿੱਚ ਆਏ ਸਭ ਤੋਂ ਭੈੜੇ ਭੂਚਾਲ ਨੇ 74,000 ਤੋਂ ਵੱਧ ਲੋਕ ਮਾਰੇ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News