ਮਹਾਰਾਜ ਅਚਾਰੀਆ ਸ਼੍ਰੀ ਚੇਤਨਾ ਨੰਦ ਜੀ ਦਾ ਸਿਡਨੀ ਏਅਰਪੋਰਟ ''ਤੇ ਸੰਗਤ ਵੱਲੋਂ ਭਰਵਾਂ ਸਵਾਗਤ

11/25/2019 7:41:05 PM

ਸਿਡਨੀ (ਸਨੀ ਚਾਂਦਪੁਰੀ)- ਗਰੀਬਦਾਸੀ ਪ੍ਰੰਪਰਾ ਦੇ ਭੂਰੀਵਾਲੇ ਭੇਖ ਦੇ ਮੌਜੂਦਾ ਅਤੇ ਚੌਥੇ ਗੱਦੀਨਸ਼ੀਨ ਮਹਾਰਾਜ ਅਚਾਰੀਆ ਸ਼੍ਰੀ ਚੇਤਨਾ ਨੰਦ ਜੀ ਭੂਰੀਵਾਲੇ ਆਸਟ੍ਰੇਲੀਆ ਵੱਸਦੀ ਸੰਗਤ ਦੀ ਬੇਨਤੀ ਨੂੰ ਪਰਵਾਨ ਕਰਦੇ ਹੋਏ ਆਪਣੀ ਆਸਟ੍ਰੇਲੀਆ ਯਾਤਰਾ ਦੌਰਾਨ ਕੱਲ ਰਾਤ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿਖੇ ਪਹੁੰਚੇ। ਸਿਡਨੀ ਏਅਰਪੋਰਟ 'ਤੇ ਮਹਾਰਾਜ ਜੀ ਦੀ ਸੰਗਤ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਕਾਫ਼ੀ ਗਿਣਤੀ 'ਚ ਪਹੁੰਚੀ ਸੰਗਤ ਵੱਲੋਂ ਮਹਾਰਾਜ ਜੀ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਮਹਾਰਾਜ ਆਚਾਰੀਆ ਸ਼੍ਰੀ ਚੇਤਨਾ ਨੰਦ ਜੀ ਭੂਰੀਵਾਲਿਆਂ ਨੇ ਕਿਹਾ ਕਿ ਸੱਤ ਸਮੁੰਦਰ ਪਾਰ ਆਪਣੀ ਜਨਮ ਭੂਮੀ ਤੋਂ ਦੂਰ ਰੁਜ਼ਗਾਰ ਦੀ ਭਾਲ 'ਚ ਬੈਠੇ ਆਪਣੇ ਦੇਸ਼ ਦੇ ਲੋਕਾਂ ਨੂੰ ਆਪਣੀ ਸੰਸਕ੍ਰਿਤੀ ਨਾਲ ਜੋੜੀ ਰੱਖਣ ਲਈ ਹੀ ਇਹ ਯਾਤਰਾ ਕੀਤੀ ਜਾਂਦੀ ਹੈ।

ਮਹਾਰਾਜ ਅਣਮਚਾਰੀਆ ਸ਼੍ਰੀ ਚੇਤਨਾ ਨੰਦ ਜੀ ਭੂਰੀਵਾਲਿਆਂ ਦੀ ਆਸਟ੍ਰੇਲੀਆ ਯਾਤਰਾ 24 ਨਵੰਬਰ ਤੋ 16 ਦਸੰਬਰ ਤੱਕ ਦੀ ਹੋਵੇਗੀ ਜਿਸ ਵਿੱਚ ਉਹ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ 'ਚ ਸੰਗਤਾਂ ਨੂੰ ਆਪਣੇ ਦਰਸ਼ਨਾਂ ਅਤੇ ਸਤਿਸੰਗ ਰਾਹੀਂ ਸੰਗਤਾਂ ਤੇ ਆਪਣੀ ਕਿਰਪਾ ਕਰਨਗੇ। ਇਸ ਮੌਕੇ ਮਹਾਰਾਜ ਸ਼੍ਰੀ ਚੇਤਨਾ ਨੰਦ ਜੀ ਭੂਰੀਵਾਲਿਆਂ ਦੇ ਨਾਲ ਇੰਡੀਆ ਤੋਂ ਆਏ ਸ਼੍ਰੀ ਰਾਮ ਅਤੇ ਸੰਗਤਾਂ ਵਿੱਚ ਫ਼ਤਿਹ ਚੰਦ ਪਟਵਾਰੀ, ਗੁਰਦੇਵ ਸਿੰਘ ਕਾਲਾ, ਕਮਲ ਕੁਮਾਰ, ਕਪਿਲ ਕੁਮਾਰ, ਬਿੰਦਰ ਕੁਮਾਰ ਕਰੀਮਪੁਰ, ਕਰਨ ਕੁਮਾਰ, ਤਜਿੰਦਰ ਸਿੰਘ ਨੋਨੂ, ਕਾਲਾ ਨਾਨੋਵਾਲ, ਚਰਨਪ੍ਰਤਾਪ ਸਿੰਘ, ਸੋਨੂ ਮਾਲੇਵਾਲ, ਓਮੀ ਸਿੰਘ ਪੁਰ, ਦੀਪਕ ਬੱਗੂਵਾਲ, ਗੌਰਵ ਕੁਮਾਰ, ਜੱਸੀ ਚੰਦਿਆਣੀ, ਅਰਸ਼ਦੀਪ, ਰਾਮ ਜੀ ਮਾਲੇਵਾਲ, ਕਮਲ ਮਾਲੇਵਾਲ, ਪ੍ਰੀਤ, ਪਿੰਕਾ, ਗੁਰਪ੍ਰੀਤ ਟਕਾਰਲਾ, ਸਮਰਪਰਤਾਪ, ਹਰਗੁਣ ਕੌਰ, ਅਰਨਵ, ਸ਼ੇਖਰ, ਮਨੋਹਰ ਲਾਲ, ਜੱਸੀ, ਬਿੰਦਰ, ਸਕਿੰਦਰ, ਦਵਿੰਦਰ, ਪਾਰਸ, ਮੋਹਿਤ, ਸਰਬਜੀਤ ਕੌਰ, ਰੇਨੂੰ, ਮਨੀ ਰੁੜਕੀ ਆਦਿ ਹਾਜ਼ਰ ਸਨ।


Sunny Mehra

Content Editor

Related News