ਮਹਾਰਾਜ ਅਚਾਰੀਆ ਚੇਤਨਾ ਨੰਦ ਜੀ ਦਾ ਮੈਲਬੌਰਨ ਏਅਰਪੋਰਟ ਤੇ ਫੁੱਲਾਂ ਨਾਲ ਹੋਇਆ ਸਵਾਗਤ

Monday, Dec 10, 2018 - 10:08 PM (IST)

ਮਹਾਰਾਜ ਅਚਾਰੀਆ ਚੇਤਨਾ ਨੰਦ ਜੀ ਦਾ ਮੈਲਬੌਰਨ ਏਅਰਪੋਰਟ ਤੇ ਫੁੱਲਾਂ ਨਾਲ ਹੋਇਆ ਸਵਾਗਤ

ਸਿਡਨੀ/ਮੈਲਬੌਰਨ (ਸਨੀ ਚਾਂਦਪੁਰੀ/ਅਰਸ਼ਦੀਪ):- ਮਹਾਰਾਜ ਭੂਰੀਵਾਲਿਆਂ ਦੀ ਗੁਰਗੱਦੀ (ਗਰੀਬਦਾਸੀ ਸੰਪ੍ਰਦਾਇ)ਪ੍ਰਪੰਰਾ ਦੇ ਮੌਜੂਦਾ ਗੱਦੀਨਸ਼ੀਨ ਮਹਾਰਾਜ ਵੇਦਾਂਤ ਅਚਾਰੀਆ ਸ਼੍ਰੀ ਚੇਤਨਾ ਨੰਦ ਜੀ ਦਾ ਸਿਡਨੀ ਤੋਂ ਮੈਲਬੌਰਨ ਪੁੱਜਣ 'ਤੇ ਉਹਨਾਂ ਦੇ ਸੇਵਕਾਂ ਵੱਲੋਂ ਬਹੁਤ ਹੀ ਸ਼ਾਨਦਾਰ ਸਵਾਗਤ ਕੀਤਾ ਗਿਆ । ਮਹਾਰਾਜ ਜੀ ਆਪਣੀ ਆਸਟ੍ਰੇਲੀਆ ਦੀ ਯਾਤਰਾ ਦੌਰਾਨ ਬੀਤੇ ਦਿਨ ਸਿਡਨੀ ਤੋਂ ਮੈਲਬੌਰਨ ਗਏ ਸਨ। ਜਿੱਥੇ ਮਹਾਰਾਜ ਜੀ ਦੀ ਸੰਗਤ ਉਹਨਾਂ ਦੇ ਸਵਾਗਤ ਲਈ ਏਅਰਪੋਰਟ ਪਹੁੰਚੀ ਹੋਈ ਸੀ । ਮਹਾਰਾਜ ਅਚਾਰੀਆ ਜੀ ਲੱਗਭੱਗ 3:30 ਕੁ ਵਜੇ ਮੈਲਬੌਰਨ ਪਹੁੰਚੇ । ਕਾਫ਼ੀ ਤਾਦਾਦ ਵਿੱਚ ਸੰਗਤ ਮਹਾਰਾਜ ਜੀ ਦਾ ਸਵਾਗਤ ਕਰਨ ਲਈ ਏਅਰਪੋਰਟ ਤੇ ਪਹੁੰਚੀ ਤਾਂ ਜੋ ਆਪਣੇ ਗੁਰੂਆਂ ਦੇ ਦਰਸ਼ਨ ਦੀਦਾਰੇ ਕਰ ਸਕਣ।
ਮੈਲਬੌਰਨ ਪਹੁੰਚ ਕੇ ਮਹਾਰਾਜ ਜੀ ਨੇ ਜੱਗਬਾਣੀ ਦੇ ਪੱਤਰਕਾਰਾਂ ਨਾਲ ਗੱਲ-ਬਾਤ ਕਰਦਿਆਂ ਕਿਹਾ ਕਿ ਸੰਗਤਾਂ ਦਾ ਪ੍ਰੇਮ ਦੇਖ ਕੇ ਮਨ ਖੁਸ਼ ਹੁੰਦਾ ਹੈ ਤੇ ਪ੍ਰਸਨਤਾ ਮਿਲਦੀ ਹੈ ਕਿ ਮਹਾਰਾਜ ਭੂਰੀਵਾਲਿਆਂ ਦੀ ਸੰਗਤ ਨੇ ਵਿਦੇਸ਼ਾਂ ਵਿੱਚ ਵੀ ਆਪਣੇ ਸੰਸਕਾਰ ਸਾਂਭੇ ਹੋਏ ਹਨ ਅਤੇ ਉਹਨਾਂ ਦਾ ਪਾਲਨ ਕਰਦੇ ਹਨ। ਮਹਾਰਾਜ ਜੀ ਨੇ ਆਪਣੀ ਵਿਦੇਸ਼ ਯਾਤਰਾ ਵਾਰੇ ਗੱਲ ਕਰਦਿਆਂ ਕਿਹਾ ਕਿ ਵਿਦੇਸ਼ੀ ਧਰਤੀ ਨੂੰ ਕਰਮ ਭੂਮੀ ਬਣਾ ਕੇ ਅਤੇ ਇੱਥੇ ਪੱਕੇ ਤੌਰ 'ਤੇ ਵਸਨੀਕ ਹੋ ਚੁੱਕੇ ਲੋਕਾਂ ਵਿੱਚ ਆਪਸੀ ਏਕਤਾ, ਸੰਸਕ੍ਰਿਤੀ ਨਾਲ ਜੋੜਨਾ ਹੀ ਵਿਦੇਸ਼ੀ ਯਾਤਰਾ ਦਾ ਮਕਸਦ ਹੈ। ਸਤਿਗੁਰੂ ਕਬੀਰ ਸਾਹਿਬ ਮਹਾਰਾਜ ਅਤੇ ਜਗਤਗੁਰੂ ਬਾਬਾ ਗਰੀਬਦਾਸ ਮਹਾਰਾਜ ਜੀ ਦੀ ਬਾਣੀ ਦਾ ਪ੍ਰਸਾਰ ਕਰਨਾ ਤੇ ਮਹਾਰਾਜ ਜੀ ਦੀ ਬਾਣੀ ਨਾਲ ਸੰਗਤਾਂ ਨੂੰ ਜੋੜਨਾ ਇਸ ਯਾਤਰਾ ਦਾ ਮੁੱਖ ਉਦੇਸ਼ ਹੈ। ਇਸ ਮੌਕੇ ਮਹਾਰਾਜ ਜੀ ਦੇ ਸੇਵਕ ਚੰਦਰ ਕਾਂਤ ਨੇ ਦੱਸਿਆ ਕਿ ਮਹਾਰਾਜ ਜੀ ਆਪਣੀ ਆਸਟ੍ਰੇਲੀਆ ਯਾਤਰਾ ਦੌਰਾਨ ਮੈਲਬੌਰਨ ਵਿਖੇ ਸੰਗਤਾਂ 'ਤੇ ਕਿਰਪਾ ਕਰਨ ਲਈ ਪਹੁੰਚੇ ਹਨ।
ਉਹਨਾਂ ਅੱਗੇ ਦੱਸਿਆ ਕਿ ਮਹਾਰਾਜ ਜੀ ਦੀ ਆਗਿਆ ਅਨੁਸਾਰ ਬ੍ਰਹਮ ਨਿਵਾਸ ਆਸ਼ਰਮ 4 ਬੋਡਲ ਲੇਨ, ਲਿਟਲ ਰਿਵਰ -3211 ਮੈਲਬੌਰਨ ਵਿਖੇ 16 ਤਰੀਕ ਦਿਨ ਐਤਵਾਰ ਨੂੰ ਭੋਗ ਪਾਏ ਜਾਣਗੇ । ਜਿਸ ਦੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਚੁੱਕੀਆਂ ਹਨ। ਇਸ ਦੌਰਾਨ ਮਹਾਰਾਜ ਜੀ ਸਤਿਸੰਗ ਰਾਹੀਂ ਵੀ ਸੰਗਤ 'ਤੇ ਕਿਰਪਾ ਕਰਨਗੇ ।ਮਹਾਰਾਜ ਜੀ ਦੇ ਨਾਲ ਦੌਲਤ ਰਾਮ ਸੰਡਰੇਵਾਲ ਕੈਨੇਡਾ ਕੁਟੀਆ ਦੇ ਪ੍ਰਧਾਨ ਵੀ ਮੌਜੂਦ ਸਨ। ਇਸ ਮੌਕੇ ਮਹਾਰਾਜ ਜੀ ਦਾ ਸਵਾਗਤ ਕਰਨ ਲਈ ਏਅਰਪੋਰਟ ਤੇ ਸ਼ਾਮਾ ਸਾਹਨੇਵਾਲ, ਵਿੱਕੀ ਖੇਪੜ, ਸ਼ਾਮਾਂ ਟੇਡੇਵਾਲ, ਜੱਸੀ ਟਕਾਰਲਾ ਅਤੇ ਕਾਫ਼ੀ ਤਾਦਾਦ ਵਿੱਚ ਸੰਗਤਾਂ ਮੌਜੂਦ ਸਨ।


author

Inder Prajapati

Content Editor

Related News