ਇੰਡੋਨੇਸ਼ੀਆ 'ਚ ਆਏ ਸ਼ਕਤੀਸ਼ਾਲੀ ਭੂਚਾਲ ਕਾਰਨ 82 ਲੋਕਾਂ ਦੀ ਮੌਤ

Monday, Aug 06, 2018 - 05:18 AM (IST)

ਇੰਡੋਨੇਸ਼ੀਆ 'ਚ ਆਏ ਸ਼ਕਤੀਸ਼ਾਲੀ ਭੂਚਾਲ ਕਾਰਨ 82 ਲੋਕਾਂ ਦੀ ਮੌਤ

ਇੰਡੋਨੇਸ਼ੀਆ 'ਚ ਇਕ ਸ਼ਕਤੀਸ਼ਾਲੀ ਭੂਚਾਲ ਦੀ ਸੂਚਨਾ ਮਿਲੀ ਹੈ। ਇਸ ਭੂਚਾਲ ਕਾਰਨ 82 ਲੋਕਾਂ ਦੀ ਮੌਤ ਹੋਣ ਦੀ ਖਬਰ ਮਿਲੀ ਹੈ ਤੇ ਇਸ ਤੋਂ ਇਲਾਵਾ ਇਸ ਆਪਦਾ ਕਾਰਨ 100 ਲੋਕਾਂ ਤੋਂ ਵੱਧ ਜ਼ਖਮੀ ਹੋ ਗਏ ਹਨ।

PunjabKesari

ਇੰਡੋਨੇਸ਼ੀਆ 'ਚ ਇਕ ਹਫਤਾ ਪਹਿਲਾਂ ਆਏ ਭੂਚਾਲ ਕਾਰਨ 17 ਲੋਕਾਂ ਦੀ ਮੌਤ ਹੋ ਗਈ ਸੀ। ਇਸ ਦੀ ਜਾਣਕਾਰੀ ਅਮਰੀਕੀ ਭੂ-ਸਰਵੇਖਣ ਵਿਭਾਗ ਨੇ ਦਿੱਤੀ ਹੈ।

PunjabKesari

ਵਿਭਾਗ ਨੇ ਭੂਚਾਲ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਭੂਚਾਲ ਇੰਡੋਨੇਸ਼ੀਆ ਦੇ ਲੋਂਬੋਕ ਆਈਸਲੈਂਡ 'ਤੇ ਆਇਆ ਤੇ ਇਸ ਦੀ ਤੀਬਰਤਾ 7.0 ਮਾਪੀ ਗਈ ਤੇ ਇਸ ਦਾ ਕੇਂਦਰ ਜ਼ਮੀਨ ਤੋਂ 10 ਕਿਲੋਮੀਟਰ ਦੀ ਗਹਿਰਾਈ 'ਤੇ ਦੱਸਿਆ ਗਿਆ ਹੈ।

PunjabKesari

ਵਿਭਾਗ ਨੇ ਭੂਚਾਲ ਤੋਂ ਬਾਅਦ ਸੁਨਾਮੀ ਦੀ ਚਿਤਾਵਨੀ ਵੀ ਜਾਰੀ ਕੀਤੀ ਹੈ ਤੇ ਲੋਕਾਂ ਨੂੰ ਸਮੁੰਦਰੀ ਕਿਨਾਰਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ।

PunjabKesari

ਇਸ ਭੂਚਾਲ ਕਾਰਨ ਬਾਲੀ ਆਈਸਲੈਂਡ ਤੱਕ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆਂ ਹੈ, ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ।


Related News