ਪਾਪੂਆ ਨਿਊ ਗਿਨੀ 'ਚ ਲੱਗੇ ਜ਼ਬਰਦਸਤ ਭੂਚਾਲ ਦੇ ਝਟਕੇ

03/04/2019 5:21:51 PM

ਹਾਂਗਕਾਂਗ— ਪਾਪੂਆ ਨਿਊ ਗਿਨੀ 'ਚ ਭੂਚਾਲ ਦੇ ਝਟਕੇ ਲੱਗਣ ਦੀ ਖਬਰ ਮਿਲੀ ਹੈ। ਸੋਮਵਾਰ ਨੂੰ ਅਮਰੀਕੀ ਭੂ-ਗਰਗ ਸਰਵੇ ਵਿਭਾਗ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਇਹ ਝਟਕੇ ਪਾਪੂਆ ਨਿਊ ਗਿਨੀ ਤੋਂ 43 ਕਿਲੋਮੀਟਰ ਪੂਰਬ ਮਾਡਾਂਗ 'ਚ ਲੱਗੇ। ਮਿਲੀ ਜਾਣਕਾਰੀ ਮੁਤਾਬਕ ਇਹ ਝਟਕੇ 5.9 ਤੀਬਰਤਾ ਦੇ ਸਨ। ਵਿਭਾਗ ਮੁਤਾਬਕ ਭੂਚਾਲ ਦਾ ਕੇਂਦਰ 5.2349 ਡਿਗਰੀ ਦੱਖਣੀ ਵਿਸਥਾਰ (ਸਾਊਥਰਨ ਲੈਟੀਟਿਊਡ) ਤੇ 146.188 ਡਿਗਰੀ ਪੂਰਬੀ ਦੇਸ਼ਾਂਤਰ (ਈਸਟ ਲਾਂਗੀਟਿਊਡ) 'ਤੇ ਜ਼ਮੀਨ ਤੋਂ 10 ਕਿਲੋਮੀਟਰ ਦੀ ਗਹਿਰਾਈ 'ਤੇ ਸੀ। ਅਜੇ ਇਸ ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਜਾਂ ਕਿਸੇ ਵਿਅਕਤੀ ਦੇ ਮਾਰੇ ਜਾਣ ਦੀ ਖਬਰ ਨਹੀਂ ਮਿਲੀ ਹੈ।


Baljit Singh

Content Editor

Related News