ਗੁਆਟੇਮਾਲਾ ਵਿਚ ਲੱਗੇ 5.6 ਤੀਬਰਤਾ ਦੇ ਭੂਚਾਲ ਦੇ ਝਟਕੇ

Saturday, Nov 30, 2019 - 03:45 PM (IST)

ਗੁਆਟੇਮਾਲਾ ਵਿਚ ਲੱਗੇ 5.6 ਤੀਬਰਤਾ ਦੇ ਭੂਚਾਲ ਦੇ ਝਟਕੇ

ਮਾਸਕੋ(ਯੂ.ਐੱਨ.ਆਈ.)- ਗੁਆਟੇਮਾਲਾ ਦੇ ਸਮੁੰਦਰੀ ਤੱਟ 'ਤੇ ਸ਼ਨੀਵਾਰ ਸਵੇਰੇ 5.6 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦੀ ਜਾਣਕਾਰੀ ਅਮਰੀਕੀ ਭੂ-ਵਿਗਿਆਨ ਸਰਵੇ ਵਲੋਂ ਦਿੱਤੀ ਗਈ ਹੈ। ਚੈਂਪੇਰਿਕੋ ਦੇ ਦੱਖਣ ਵਿਚ 41 ਕਿਲੋਮੀਟਰ ਦੀ ਦੂਰੀ 'ਤੇ ਇਹ ਝਟਕੇ ਸਥਾਨਕ ਸਮੇਂ ਮੁਤਾਬਕ 2 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਲੱਗੇ। ਇਸ ਦਾ ਕੇਂਦਰ 48 ਕਿਲੋਮੀਟਰ ਦੀ ਗਹਿਰਾਈ 'ਤੇ ਮੌਜੂਦ ਸੀ। ਅਜੇ ਤੱਕ ਇਸ ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਖਬਰ ਨਹੀਂ ਮਿਲੀ ਹੈ।


author

Baljit Singh

Content Editor

Related News