ਭੂਚਾਲ ਦੇ ਝਟਕਿਆਂ ਨਾਲ ਕੰਬਿਆ ਚੀਨ
Thursday, Dec 05, 2019 - 01:53 PM (IST)

ਬੀਜਿੰਗ (ਯੂ.ਐੱਨ.ਆਈ.)- ਵੀਰਵਾਰ ਨੂੰ ਚੀਨ ਹੇਬੇਈ ਸੂਬੇ ਦੇ ਫੇਨਗਨਾਨ ਜ਼ਿਲੇ ਵਿਚ 4.5 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਹ ਝਟਕੇ ਸਥਾਨਕ ਸਮੇਂ ਮੁਤਾਬਕ ਵੀਰਵਾਰ ਨੂੰ ਸਵੇਰੇ 08:02 ਵਜੇ ਮਹਿਸੂਸ ਕੀਤੇ ਗਏ।
ਚੀਨੀ ਭੂਚਾਲ ਨੈੱਟਵਰਕ ਸੈਂਟਰ (ਸੀ.ਐੱਨ.ਸੀ.) ਦੇ ਅਨੁਸਾਰ ਭੂਚਾਲ ਦਾ ਕੇਂਦਰ 39.31 ਡਿਗਰੀ ਉੱਤਰੀ ਲੈਟੀਟਿਊਡ ਤੇ 118.04 ਡਿਗਰੀ ਪੂਰਬੀ ਲਾਂਗੀਟਿਊਡ ਵਿਚ 10 ਕਿਲੋਮੀਟਰ ਦੀ ਗਹਿਰਾਈ 'ਤੇ ਮੌਜੂਦ ਸੀ। ਅਜੇ ਤੱਕ ਇਸ ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਖਬਰ ਨਹੀਂ ਮਿਲੀ ਹੈ।