ਇਟਲੀ : 30 ਸਾਲ ਤੋਂ ਫਰਾਰ ਮਾਫ਼ੀਆ ਬੌਸ ਮੈਟਿਓ ਮੇਸੀਨਾ ਡੇਨਾਰੋ ਗ੍ਰਿਫ਼ਤਾਰ

01/16/2023 4:39:46 PM

ਰੋਮ (ਏਜੰਸੀ): ਇਟਲੀ ਦੇ ਖ਼ਤਰਨਾਕ ਅਪਰਾਧੀ ਅਤੇ ਮਾਫ਼ੀਆ ਬੌਸ ਮੈਟਿਓ ਮੇਸੀਨਾ ਡੇਨਾਰੋ ਨੂੰ ਸੋਮਵਾਰ ਨੂੰ ਸਿਸਲੀ ਦੇ ਪਲੇਰਮੋ ਵਿੱਚ ਇੱਕ ਨਿੱਜੀ ਕਲੀਨਿਕ ਤੋਂ 30 ਸਾਲ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ। ਇਟਾਲੀਅਨ ਅਰਧ ਸੈਨਿਕ ਪੁਲਸ ਬਲ ਨੇ ਇਹ ਜਾਣਕਾਰੀ ਦਿੱਤੀ। ਪੁਲਸ ਬਲ ਦੀ ਵਿਸ਼ੇਸ਼ ਆਪ੍ਰੇਸ਼ਨ ਟੀਮ ਦੇ ਮੁਖੀ ਕਾਰਬਿਨਿਏਰੀ ਜਨਰਲ ਪਾਸਕੁਏਲ ਐਂਜਲੋਸਾਂਟੋ ਨੇ ਕਿਹਾ ਕਿ ਮੇਸੀਨਾ ਡੇਨਾਰੋ ਨੂੰ ਇੱਕ ਕਲੀਨਿਕ ਵਿੱਚ ਫੜਿਆ ਗਿਆ, ਜਿੱਥੇ ਉਸਦਾ ਕਿਸੇ "ਅਣਜਾਣ ਬਿਮਾਰੀ" ਲਈ ਇਲਾਜ ਕੀਤਾ ਜਾ ਰਿਹਾ ਸੀ। 

PunjabKesari

ਸਟੇਟ ਇਟਾਲੀਅਨ ਟੈਲੀਵਿਜ਼ਨ ਨੇ ਦੱਸਿਆ ਕਿ ਮੈਸੀਨਾ ਡੇਨਾਰੋ ਨੂੰ ਗ੍ਰਿਫ਼ਤਾਰੀ ਤੋਂ ਤੁਰੰਤ ਬਾਅਦ ਪੁਲਸ ਉਸ ਨੂੰ ਇੱਕ ਗੁਪਤ ਟਿਕਾਣੇ 'ਤੇ ਲੈ ਗਈ। ਜਦੋਂ ਮੇਸੀਨਾ ਫਰਾਰ ਹੋਇਆ ਸੀ ਉਦੋਂ ਉਹ ਜਵਾਨ ਸੀ। ਹੁਣ ਉਸ ਦੀ ਉਮਰ 60 ਸਾਲ ਹੈ। ਪੱਛਮੀ ਸਿਸਲੀ ਦੇ ਬੰਦਰਗਾਹ ਸ਼ਹਿਰ ਟ੍ਰੈਪਾਨੀ 'ਤੇ ਦਬਦਬਾ ਰੱਖਣ ਵਾਲੇ ਮੇਸੀਨਾ ਡੇਨਾਰੋ ਨੂੰ ਭਗੌੜਾ ਹੋਣ ਦੇ ਬਾਵਜੂਦ ਸਿਸਲੀ ਦਾ ਚੋਟੀ ਦਾ ਮਾਫ਼ੀਆ ਕਿੰਗਪਿਨ ਮੰਨਿਆ ਜਾਂਦਾ ਸੀ। 

PunjabKesari

ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ : ਰੱਬ ਨੇ ਸੁਣੀ ਅਰਦਾਸ, 10 ਸਾਲਾ ਮੁੰਡਾ 'ਕੋਮਾ' 'ਚੋਂ ਆਇਆ ਬਾਹਰ

ਦਹਾਕਿਆਂ ਤੱਕ ਪੁਲਸ ਤੋਂ ਬਚਿਆ ਰਿਹਾ ਮੇਸੀਨਾ ਡੇਨਾਰੋ ਲੰਬੇ ਸਮੇਂ ਤੋਂ ਚੋਟੀ ਦੇ ਤਿੰਨ ਭਗੌੜਿਆਂ ਵਿੱਚੋਂ ਆਖਰੀ ਸੀ, ਜੋ ਅਜੇ ਤੱਕ ਕਾਨੂੰਨ ਦੀ ਪਕੜ ਤੋਂ ਬਾਹਰ ਸੀ। ਡੇਨਾਰੋ ਦੀ ਗੈਰਹਾਜ਼ਰੀ ਵਿੱਚ ਉਸ 'ਤੇ ਮੁਕੱਦਮਾ ਚਲਾਇਆ ਗਿਆ ਸੀ ਅਤੇ ਦਰਜਨਾਂ ਕਤਲਾਂ ਦੇ ਦੋਸ਼ੀ ਠਹਿਰਾਉਂਦੇ ਹੋਏ ਉਸ ਨੂੰ ਕਈ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਡੇਨਾਰੋ ਨੇ 1992 ਵਿੱਚ ਸਿਸਲੀ ਵਿੱਚ ਦੋ ਬੰਬ ਧਮਾਕੇ ਕੀਤੇ, ਜਿਸ ਵਿੱਚ ਉਸਦੇ ਵਿਰੋਧੀ ਵਕੀਲ ਜਿਓਵਨੀ ਫਾਲਕੋਨ ਅਤੇ ਪਾਓਲੋ ਬੋਰਸੇਲੀਨੋ ਦੀ ਮੌਤ ਹੋ ਗਈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News