ਮੈਡਾਗਾਸਕਰ ਦੇ ਰਾਸ਼ਟਰਪਤੀ ਨੇ ਕੈਂਸਰ ਦੇ ਇਲਾਜ ਲਈ ਭਾਰਤ ਤੋਂ ਮਿਲੀ ਮਸ਼ੀਨ ਦਾ ਕੀਤਾ ਉਦਘਾਟਨ
Sunday, Feb 28, 2021 - 04:55 PM (IST)
ਨਿਉਯਾਰਕ (ਭਾਸ਼ਾ): ਭਾਰਤ ਨੇ ਸਿਹਤ ਖੇਤਰ ਵਿਚ ਸਹਿਯੋਗ ਨੂੰ ਲੈਕੇ ਟਾਪੂ ਦੇਸ਼ ਮੈਡਾਗਾਸਕਰ ਨੂੰ ਕੈਂਸਰ ਦੇ ਇਲਾਜ ਲਈ ਅਤੀ ਆਧੁਨਿਕ ਟੇਲੀਕੋਬਾਲਟ ਮਸ਼ੀਨ ਦਾਨ ਵਿਚ ਦਿੱਤੀ ਹੈ। ਇਸ ਮਸ਼ੀਨ ਨੂੰ ਭਾਭਾ ਪਰਮਾਣੂ ਰਿਸਰਚ ਕੇਂਦਰ ਨੇ ਵਿਕਸਿਤ ਕੀਤਾ ਹੈ। ਮੈਡਾਗਾਸਕਰ ਦੀ ਰਾਜਧਾਨੀ ਐਂਟਨਨਾਰੀਵੋ ਦੇ ਜੋਸੇਫ ਰਾਵੋਹਾਗੀ ਇੰਡ੍ਰਯਨਾਨਾਵਲੋਨਾ ਹਸਪਤਾਲ ਵਿਚ ਰਾਸ਼ਟਰਪਤੀ ਐਂਡਰੀ ਰਾਜੋਲੀਨਾ ਨੇ ਇਸ ਹਫ਼ਤੇ ਅਤੀ ਆਧੁਨਿਕ ਡਿਜੀਟਲ ਕੋਬਾਲਟ ਇਲਾਜ ਮਸ਼ੀਨ ਭਾਭਾਟ੍ਰੋਂ-2 ਦਾ ਉਦਘਾਟਨ ਕੀਤਾ।
ਪੜ੍ਹੋ ਇਹ ਅਹਿਮ ਖਬਰ-ਮਿਆਂਮਾਰ : ਪੁਲਸ ਨੇ ਵੱਡੀ ਗਿਣਤੀ 'ਚ ਕੀਤੀਆਂ ਗ੍ਰਿਫ਼ਤਾਰੀਆਂ, ਦਾਗੇ ਹੰਝੂ ਗੈਸ ਦੇ ਗੋਲੇ
ਇਕ ਪ੍ਰੈੱਸ ਬਿਆਨ ਮੁਤਾਬਕ ਇਸ ਮੌਕੇ ਰਾਜੋਲੀਨਾ ਨੇ ਕਿਹਾ ਕਿ ਕੈਂਸਰ ਇਕ ਅਜਿਹਾ ਰੋਗ ਹੈ ਜੋ ਸਾਡੇ ਸਮਾਜ ਵਿਚ ਵੱਧ ਤੋਂ ਵੱਧ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ। ਉੱਥੇ ਮੈਡਾਗਾਸਕਰ ਵਿਚ ਨਿਯੁਕਤ ਭਾਰਤ ਦੇ ਰਾਜਦੂਤ ਅਭੈ ਕੁਮਾਰ ਨੇ ਕਿਹਾ ਕਿ ਕੈਂਸਰ ਇਕ ਵੱਡੀ ਸਿਹਤ ਸਮੱਸਿਆ ਹੈ ਜੋ ਪੂਰੀ ਦੁਨੀਆ ਦੇ ਲੋਕਾਂ ਨੂੰ ਪ੍ਰਭਾਵਿਤ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਮਾਰਚ 2018 ਵਿਚ ਮੈਡਾਗਾਸਕਰ ਦੀ ਯਾਤਰਾ ਦੌਰਾਨ ਇਹ ਮਸ਼ੀਨ ਦਾਨ ਵਿਚ ਦੇਣ ਦੀ ਘੋਸ਼ਣਾ ਕੀਤੀ ਸੀ। ਰਾਜੋਲੀਨਾ ਨੇ ਰੇਡੀਓ ਥੈਰੇਪੀ ਮਸ਼ੀਨ ਦਾਨ ਵਿਚ ਦੇਣ ਲਈ ਭਾਰਤ ਸਰਕਾਰ ਦਾ ਧੰਨਵਾਦ ਪ੍ਰਗਟ ਕੀਤਾ।