ਫਰਾਂਸ ''ਚ ਡਿੱਗ ਸਕਦੀ ਹੈ ਮੈਕਰੋਨ ਦੀ ਸਰਕਾਰ !
Monday, Jun 20, 2022 - 01:57 AM (IST)

ਪੈਰਿਸ-ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੇ ਗਠਜੋੜ ਨੂੰ ਐਤਵਾਰ ਨੂੰ ਸੰਸਦੀ ਚੋਣਾਂ ਦੇ ਆਖ਼ਿਰੀ ਦੌਰ 'ਚ ਸਭ ਤੋਂ ਵੱਧ ਸੀਟਾਂ ਮਿਲੀਆਂ ਪਰ ਇਸ ਨੇ ਆਪਣਾ ਸੰਸਦੀ ਬਹੁਮਤ ਗੁਆ ਦਿੱਤੀ। ਇਹ ਜਾਣਕਾਰੀ ਅਨੁਮਾਨਾਂ ਤੋਂ ਮਿਲੀ ਹੈ। ਅੰਸ਼ਕ ਨਤੀਜਿਆਂ 'ਤੇ ਆਧਾਰਿਤ ਅਨੁਮਾਨਾਂ ਤੋਂ ਪਤਾ ਚੱਲਦਾ ਹੈ ਕਿ ਮੈਕਰੋਨ ਦੇ ਉਮੀਦਵਾਰ 200 ਤੋਂ 250 ਸੀਟਾਂ 'ਤੇ ਜਿੱਤ ਪ੍ਰਾਪਤ ਕਰਨਗੇ।
ਇਹ ਵੀ ਪੜ੍ਹੋ : ਇਥੋਪੀਆ : ਓਰੀਮੀਆ ਖੇਤਰ 'ਚ ਅਮਹਾਰਾ ਸਮੂਹ 'ਤੇ ਹੋਇਆ ਹਮਲਾ, 200 ਤੋਂ ਵੱਧ ਲੋਕਾਂ ਦੀ ਮੌਤ
ਸੀਟਾਂ ਦੀ ਇਹ ਗਿਣਤੀ ਫਰਾਂਸ ਦੀ ਸੰਸਦ ਦੇ ਸਭ ਤੋਂ ਸ਼ਕਤੀਸ਼ਾਲੀ ਸਦਨ ਨੈਸ਼ਨਲ ਅਸੈਂਬਲੀ 'ਚ ਸਿੱਧੇ ਬਹੁਮਤ ਲਈ ਲੋੜੀਂਦੀਆਂ 289 ਸੀਟਾਂ ਤੋਂ ਬਹੁਤ ਘੱਟ ਹਨ। ਇਹ ਸਥਿਤੀ ਫਰਾਂਸ 'ਚ ਅਸਾਧਾਰਨ ਹੈ। ਅਸਲ ਨਤੀਜੇ ਜੇਕਰ ਅਨੁਮਾਨਾਂ ਦੇ ਅਨੁਰੂਪ ਰਹੇ ਤਾਂ ਇਸ ਨਾਲ ਮੈਕਰੋਨ ਨੂੰ ਮੁਸ਼ਕਲ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਕ ਨਵੇਂ ਗਠਜੋੜ ਦੇ ਲਗਭਗ 150 ਤੋਂ 200 ਸੀਟਾਂ ਨਾਲ ਮੁੱਖ ਵਿਰੋਧੀ ਦਲ ਬਣਨ ਦਾ ਅਨੁਮਾਨ ਹੈ। ਦੂਰ-ਸੱਜੇ ਰਾਸ਼ਟਰੀ ਰੈਲੀ ਨੂੰ ਸੰਭਾਵਿਤ ਰੂਪ ਨਾਲ 80 ਤੋਂ ਜ਼ਿਆਦਾ ਸੀਟਾਂ ਮਿਲਣ ਦਾ ਅਨੁਮਾਨ ਹੈ ਜਿਸ ਕੋਲ ਪਹਿਲਾਂ 8 ਸੀਟਾਂ ਸਨ।
ਇਹ ਵੀ ਪੜ੍ਹੋ : ਗੁਰੂਹਰਸਹਾਏ 'ਚ ਪੁਰਾਣੀ ਰੰਜਿਸ਼ ਨੂੰ ਲੈ ਕੇ ਚੱਲੀਆਂ ਗੋਲੀਆਂ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ