ਇਪਸਾ ਵੱਲੋਂ ਗੀਤਕਾਰ ਗਿੱਲ ਰੌਂਤਾ, ਕਾਬਲ ਸਰੂਪਵਾਲੀ ਅਤੇ ਗਾਇਕ ਹੈਪੀ ਬੋਪਾਰਾਏ ਦਾ ਸਨਮਾਨ

Sunday, Nov 27, 2022 - 12:48 PM (IST)

ਇਪਸਾ ਵੱਲੋਂ ਗੀਤਕਾਰ ਗਿੱਲ ਰੌਂਤਾ, ਕਾਬਲ ਸਰੂਪਵਾਲੀ ਅਤੇ ਗਾਇਕ ਹੈਪੀ ਬੋਪਾਰਾਏ ਦਾ ਸਨਮਾਨ

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਆਸਟ੍ਰੇਲੀਆ ਦੀ ਸਿਰਮੌਰ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕੈਡਮੀ ਆਫ ਆਸਟ੍ਰੇਲੀਆ (ਇਪਸਾ) ਵੱਲੋਂ ਆਸਟ੍ਰੇਲੀਆ ਦੌਰੇ 'ਤੇ ਆਏ ਨਾਮਵਰ ਗੀਤਕਾਰ ਗਿੱਲ ਰੌਂਤਾ, ਗੀਤਕਾਰ ਕਾਬਲ ਸਰੂਪਵਾਲੀ ਅਤੇ ਨੌਜਵਾਨ ਗਾਇਕ ਹੈਪੀ ਬੋਪਾਰਾਏ ਦਾ ਸਨਮਾਨ ਕੀਤਾ ਗਿਆ। ਇਪਸਾ ਵੱਲੋਂ ਨਿਰੰਤਰ ਸਾਹਿਤਕ ਅਤੇ ਕਲਾਤਮਕ ਗਤੀਵਿਧੀਆਂ ਰਚਾਉਂਦਿਆ ਪਿਛਲੇ ਲੰਬੇ ਸਮੇਂ ਤੋਂ ਬ੍ਰਿਸਬੇਨ ਸ਼ਹਿਰ ਵਿੱਚ ਸਨਮਾਨ ਸਮਾਰੋਹ, ਸਮਾਗਮ ਅਤੇ ਸੈਮੀਨਾਰ ਆਦਿ ਕੀਤੇ ਜਾਂਦੇ ਹਨ। ਇਸੇ ਹੀ ਪ੍ਰਵਾਹ ਦੇ ਅਗਾਹ ਨੂੰ ਅੱਗੇ ਤੋਰਦਿਆਂ ਸਥਾਨਿਕ ਇੰਡੋਜ਼ ਪੰਜਾਬੀ ਲਾਇਬ੍ਰੇਰੀ ਇਨਾਲਾ ਵਿਖੇ ਮਹਿਮਾਨ ਹਸਤੀਆਂ ਦੇ ਸਨਮਾਨ ਲਈ ਇਕ ਸ਼ਾਨਦਾਰ ਬੈਠਕ ਉਲੀਕੀ ਗਈ। 

ਪੜ੍ਹੋ ਇਹ ਅਹਿਮ ਖ਼ਬਰ-26/11 ਹਮਲੇ ਦੇ ਵਿਰੋਧ 'ਚ ਲੋਕਾਂ ਨੇ ਅਮਰੀਕਾ ਅਤੇ ਜਾਪਾਨ 'ਚ ਪਾਕਿਸਤਾਨੀ ਦੂਤਘਰ ਅੱਗੇ ਕੀਤਾ ਪ੍ਰਦਰਸ਼ਨ (ਤਸਵੀਰਾਂ)

ਇਸ ਅਦਬੀ ਬੈਠਕ ਵਿਚ ਮਹਿਮਾਨ ਗੀਤਕਾਰ ਗਿੱਲ ਰੌਂਤਾ, ਕਾਬਲ ਸਰੂਪਵਾਲੀ, ਗਾਇਕ ਹੈਪੀ ਬੋਪਾਰਾਏ ਦਾ ਇਪਸਾ ਵੱਲੋਂ ਐਵਾਰਡ ਆਫ ਆਨਰ ਨਾਲ ਸਨਮਾਨ ਕੀਤਾ ਗਿਆ। ਸਨਮਾਨਿਤ ਹਸਤੀਆਂ ਨੇ ਇਪਸਾ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਇਸ ਨੂੰ ਪ੍ਰਵਾਸੀ ਜੀਵਨ ਵਿਚ ਇਕ ਵਿਲੱਖਣ ਮਿਸਾਲ ਆਖਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇਪਸਾ ਦੇ ਸਰਪ੍ਰਸਤ ਜਰਨੈਲ ਬਾਸੀ, ਸੁਰਜੀਤ ਸੰਧੂ, ਪਾਲ ਰਾਊਕੇ, ਕਮਲ ਬਾਜਵਾ, ਬਿਕਰਮਜੀਤ ਸਿੰਘ ਚੰਦੀ, ਸੁਖਮੰਦਰ ਸੰਧੂ, ਪ੍ਰਿਤਪਾਲ ਸਿੰਘ ਨਾਗੋਕੇ, ਦਲਵੀਰ ਹਲਵਾਰਵੀ, ਰੌਕੀ ਭੁੱਲਰ, ਕਮਰ ਬੱਲ ਜ਼ੈਲਦਾਰ, ਗੁਰਦੀਪ ਜਗੇੜਾ, ਗੀਤਕਾਰ ਨਿਰਮਲ ਦਿਓਲ, ਸ਼ਮਸ਼ੇਰ ਸਿੰਘ ਚੀਮਾਬਾਠ, ਰਾਜਦੀਪ ਸਿੰਘ ਲਾਲੀ ਅਤੇ ਆਤਮਾ ਸਿੰਘ ਹੇਅਰ ਆਦਿ ਬ੍ਰਿਸਬੇਨ ਦੀਆਂ ਨਾਮਵਰ ਹਸਤੀਆਂ ਹਾਜ਼ਰ ਸਨ। ਸਟੇਜ ਸੈਕਟਰੀ ਦੀ ਭੂਮਿਕਾ ਸਰਬਜੀਤ ਸੋਹੀ ਵੱਲੋਂ ਨਿਭਾਈ ਗਈ।


author

Vandana

Content Editor

Related News