ਨਰਸ 'ਤੇ 8 ਮਾਸੂਮਾਂ ਦਾ ਕਤਲ ਅਤੇ ਹੋਰ 10 ਦੀ ਮੌਤ ਦਾ ਸਾਜਿਸ਼ ਰਚਣ ਦੇ ਗੰਭੀਰ ਦੋਸ਼
Thursday, Nov 12, 2020 - 01:10 PM (IST)
ਲੰਡਨ (ਬਿਊਰੋ): ਇੰਗਲੈਂਡ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ 30 ਸਾਲਾ ਨਰਸ ਲੂਸੀ ਲੇਟਬੀ 'ਤੇ 8 ਬੱਚਿਆਂ ਦਾ ਕਤਲ ਕਰਨ ਦਾ ਦੋਸ਼ ਲੱਗਾ ਹੈ। ਪੁਲਸ ਦਾ ਕਹਿਣਾ ਹੈ ਕਿ ਲੂਸੀ 'ਤੇ ਇਸ ਦੇ ਇਲਾਵਾ 10 ਬੱਚਿਆਂ 'ਤੇ ਕਤਲ ਦੀ ਕੋਸ਼ਿਸ਼ ਕਰਨ ਦਾ ਵੀ ਦੋਸ਼ ਹੈ। ਲੂਸੀ 'ਤੇ ਇਸ ਤੋਂ ਪਹਿਲਾਂ ਹੀ ਇਹ ਦੋਸ਼ ਲੱਗ ਚੁੱਕੇ ਹਨ। ਇਸ ਮਾਮਲੇ ਵਿਚ ਪੁਲਸ ਲੂਸੀ ਦੇ ਘਰ ਦੀ ਤਲਾਸ਼ੀ ਵੀ ਲੈ ਚੁੱਕੀ ਹੈ।
ਅਸਲ ਵਿਚ ਚੈਸਟਰ ਹਸਪਤਾਲ ਵਿਚ ਸਾਲ 2015 ਤੋਂ 2016 ਦੇ ਵਿਚ ਛੋਟੇ ਬੱਚਿਆਂ ਦੀ ਮੌਤਾਂ ਵਿਚ 10 ਫ਼ੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਸੀ। ਜਾਂਚ ਵਿਚ ਸਾਹਮਣੇ ਆਇਆ ਕਿ ਦਿਲ ਜਾਂ ਫੇਫੜੇ ਫੇਲ ਹੋਣ ਦੇ ਕਾਰਨ ਇਹਨਾਂ ਬੱਚਿਆਂ ਦੀ ਮੌਤ ਹੋ ਰਹੀ ਸੀ, ਜਿਸ ਨੂੰ ਮੁੜ ਤੋਂ ਐਕਟਿਵ ਕਰਨਾ ਅਸੰਭਵ ਹੋ ਰਿਹਾ ਸੀ।ਇਕ ਰਿਪੋਰਟ ਵਿਚ ਇਹ ਵੀ ਕਿਹਾ ਗਿਆ ਕਿ ਇਹਨਾਂ ਮ੍ਰਿਤਕ ਬੱਚਿਆਂ ਦੇ ਹੱਥਾਂ ਅਤੇ ਪੈਰਾਂ 'ਤੇ ਅਜੀਬੋ-ਗਰੀਬ ਦਾਣੇ ਵੀ ਦੇਖੇ ਜਾ ਸਕਦੇ ਸਨ। ਇਹਨਾਂ ਬੱਚਿਆਂ ਦੀ ਮੌਤ ਦੇ ਕਾਰਨਾਂ ਦਾ ਠੀਕ ਢੰਗ ਨਾਲ ਪਤਾ ਨਹੀਂ ਚੱਲ ਪਾ ਰਿਹਾ ਸੀ। ਇਸ ਦੇ ਬਾਅਦ ਹਸਪਤਾਲ ਨੇ ਪੁਲਸ ਨੂੰ ਇਸ ਬਾਰੇ ਵਿਚ ਜਾਣਕਾਰੀ ਦਿੱਤੀ।
ਪੜ੍ਹੋ ਇਹ ਅਹਿਮ ਖਬਰ- ਬੀਬੀਆਂ ਦਾ ਗੈਰ ਜ਼ਰੂਰੀ ਆਪਰੇਸ਼ਨ ਕਰਨ ਦੇ ਮਾਮਲੇ 'ਚ ਡਾਕਟਰ ਨੂੰ 465 ਸਾਲ ਦੀ ਸਜ਼ਾ
ਪੁਲਸ ਨੇ ਤੁਰੰਤ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਪੁਲਸ ਦਾ ਕਹਿਣਾ ਹੈ ਕਿ ਉਹਨਾਂ ਨੇ ਇਸ ਮਾਮਲੇ ਵਿਚ ਲੂਸੀ ਨੂੰ ਸਭ ਤੋਂ ਪਹਿਲਾਂ ਸਾਲ 2018 ਵਿਚ ਗ੍ਰਿਫ਼ਤਾਰ ਕੀਤਾ ਸੀ। ਇਸ ਦੇ ਬਾਅਦ ਉਸ ਨੂੰ ਕੁਝ ਸਮੇਂ ਬਾਅਦ ਜ਼ਮਾਨਤ ਵੀ ਮਿਲ ਗਈ ਸੀ। ਜੂਨ 2019 ਵਿਚ ਇਕ ਵਾਰ ਫਿਰ ਲੂਸੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਹੁਣ ਇਕ ਵਾਰ ਫਿਰ ਲੂਸੀ ਸ਼ੱਕ ਦੇ ਘੇਰੇ ਵਿਚ ਹੈ।
ਉੱਥੇ ਲੂਸੀ ਦੀ ਇਕ ਦੋਸਤ ਦਾ ਮੰਨਣਾ ਹੈ ਕਿ ਲੂਸੀ ਅਜਿਹਾ ਕਦੇ ਨਹੀਂ ਕਰ ਸਕਦੀ। ਉਹ ਇਕ ਪੇਸੇਵਰ ਨਰਸ ਹੈ। ਉਸ ਨੇ ਆਪਣੀ ਡ੍ਰੀਮ ਜੌਬ ਦੇ ਲਈ ਸਖਥ ਮਿਹਨਤ ਕੀਤੀ ਹੈ। ਬੱਚਿਆਂ ਦਾ ਕਤਲ ਤਾਂ ਦੂਰ ਉਹ ਕਿਸੇ ਮੱਖੀ ਨੂੰ ਵੀ ਮਾਰ ਨਹੀਂ ਸਕਦੀ। ਲੂਸੀ ਦੇ ਗੁਆਂਢੀਆਂ ਨੇ ਵੀ ਉਸ ਨੂੰ ਕਾਫੀ ਪੇਸ਼ੇਵਰ ਦੱਸਿਆ ਅਤੇ ਲੂਸੀ ਦੇ ਸੁਭਾਅ ਸਬੰਧੀ ਸਕਰਾਤਮਕ ਪ੍ਰਤੀਕਿਰਿਆਵਾਂ ਦਿੱਤੀਆਂ। ਅਜਿਹੇ ਵਿਚ ਹਰ ਕੋਈ ਇਸ ਘਟਨਾ ਨੂੰ ਲੈਕੇ ਕਾਫੀ ਹੈਰਾਨ-ਪਰੇਸ਼ਾਨ ਹੈ।
ਚੈਸਟਰ ਯੂਨੀਵਰਸਿਟੀ ਤੋਂ ਗੈਜੁਏਟ ਹੋਣ ਵਾਲੀ ਲੂਸੀ ਇਕ ਦੌਰ ਵਿਚ 3 ਮਿਲੀਅਨ ਪੌਂਡ ਫੰਡਰ ਕੈਂਪੇਨ ਦਾ ਹਿੱਸਾ ਸੀ। ਉਸ ਨੇ ਲੀਵਰਪੂਲ ਵੁਮੈਨ ਹਸਪਤਾਲ ਵਿਚ ਵੀ ਕੰਮ ਕੀਤਾ ਹੈ। ਇੱਥੇ ਦੱਸ ਦਈਏ ਕਿ ਸਾਲ 2013 ਵਿਚ ਲੈਸਟਰ ਹਸਪਤਾਲ ਦੇ ਨਿਓਨੇਟੇਲ ਯੂਨਿਟ ਵਿਚ ਸਿਰਫ 2 ਬੱਚਿਆਂ ਦੀ ਮੌਤ ਹੋਈ ਸੀ। ਉੱਥੇ 2015 ਵਿਚ ਇਹ ਗਿਣਤੀ ਵੱਧ ਕੇ 8 ਹੋ ਗਈ ਸੀ।ਅਗਲੇ ਸਾਲ ਵੀ ਇਸ ਯੂਨਿਟ ਵਿਚ 5 ਬੱਚਿਆਂ ਦੀ ਮੌਤ ਹੋਈ ਸੀ। ਲੂਸੀ ਇਸੇ ਯੂਨਿਟ ਵਿਚ ਕੰਮ ਕਰਦੀ ਸੀ। ਇਸ ਲਈ ਉਸ 'ਤੇ ਸ਼ੱਕ ਕੀਤਾ ਜਾ ਰਿਹਾ ਸੀ।