ਔਰੇਂਜ ਜੂਸ ਦੀ ਇਕ ਬੋਤਲ ਨੇ ਇਸ ਸ਼ਖਸ ਨੂੰ ਬਣਾਇਆ ਕਰੋੜਪਤੀ

Tuesday, Jun 12, 2018 - 11:31 AM (IST)

ਔਰੇਂਜ ਜੂਸ ਦੀ ਇਕ ਬੋਤਲ ਨੇ ਇਸ ਸ਼ਖਸ ਨੂੰ ਬਣਾਇਆ ਕਰੋੜਪਤੀ

ਵਾਸ਼ਿੰਗਟਨ (ਬਿਊਰੋ)— ਕਿਸੇ ਨੇ ਸੱਚ ਹੀ ਕਿਹਾ ਹੈ ਕਿਸਮਤ ਕਦੋਂ ਮਿਹਰਬਾਨ ਹੋ ਜਾਵੇ ਇਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਅਮਰੀਕਾ ਦੇ ਨਿਊਜਰਸੀ ਦੇ ਰਹਿਣ ਵਾਲੇ 55 ਸਾਲਾ ਤਏਬ ਸੁਆਮੀ 'ਤੇ ਵੀ ਕਿਸਮਤ ਮਿਹਰਬਾਨ ਹੋਈ ਅਤੇ ਉਹ ਕਰੋੜਪਤੀ ਬਣ ਗਏ। ਦਿਲਚਸਪ ਗੱਲ ਇਹ ਹੈ ਕਿ ਲੋਕ ਫਲਾਂ ਦੇ ਜੂਸ ਨਾਲ ਸਿਹਤ ਬਣਾਉਂਦੇ ਹਨ ਪਰ ਤਏਬ ਫਲਾਂ ਦੇ ਜੂਸ ਨਾਲ ਕਰੋੜਪਤੀ ਬਣੇ ਹਨ। ਅਸਲ ਵਿਚ ਤਏਬ ਦੀ ਪਤਨੀ ਨੇ ਇਕ ਡਿਪਾਰਟਮੈਂਟਲ ਸਟੋਰ ਤੋਂ ਔਂਰੇਜ ਜੂਸ ਦੀ ਇਕ ਬੋਤਲ 5 ਡਾਲਰ ਵਿਚ ਖਰੀਦੀ। ਪਰ ਉਹੀ ਬੋਤਲ ਕਿਸੇ ਹੋਰ ਜਗ੍ਹਾ ਤੋਂ ਅੱਧੀ ਕੀਮਤ ਵਿਚ ਮਿਲ ਰਹੀ ਸੀ। ਉਸ ਸਮੇਂ ਪਤੀ-ਪਤਨੀ ਆਰਥਿਕ ਸੰਕਟ ਵਿਚ ਸਨ। ਇਸ ਲਈ ਉਨ੍ਹਾਂ ਲਈ ਇਕ-ਇਕ ਪੈਸਾ ਕੀਮਤੀ ਸੀ। ਅਖੀਰ ਤਏਬ ਦੀ ਪਤਨੀ ਨੇ ਉਨ੍ਹਾਂ ਨੂੰ ਬੋਤਲ ਵਾਪਸ ਕਰਨ ਲਈ ਉਸੇ ਸਟੋਰ ਵਿਚ ਭੇਜਿਆ। 
ਤਏਬ ਉਸ ਬੋਤਲ ਨੂੰ ਵਾਪਸ ਕਰ ਕੇ ਜਦੋਂ ਬਾਹਰ ਆ ਰਹੇ ਸਨ ਤਾਂ ਉਨ੍ਹਾਂ ਨੇ ਪਾਵਰਬੌਲ ਜੈਕਪਾਟ ਦਾ ਸਾਈਨ ਦੇਖਿਆ। ਉਨ੍ਹਾਂ ਨੇ ਬੋਤਲ ਦੇ ਪੈਸਿਆਂ ਦੇ ਦੋ ਟਿਕਟ ਖਰੀਦ ਲਏ। ਅਗਲੇ ਦਿਨ ਜਦੋਂ ਉਨ੍ਹਾਂ ਨੇ ਲਾਟਰੀ ਦੇ ਨਤੀਜੇ ਦੇਖੇ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਇਕ ਟਿਕਟ 'ਤੇ ਉਨ੍ਹਾਂ ਦੀ 31.5 ਕਰੋੜ ਡਾਲਰ ਦੀ ਲਾਟਰੀ ਲੱਗੀ ਸੀ। ਇਕ ਚੈਨਲ ਨੂੰ ਦਿੱਤੇ ਇੰਟਰਵਿਊ ਵਿਚ ਜੋੜੇ ਨੇ ਕਿਹਾ ਕਿ ਉਨ੍ਹਾਂ ਨੂੰ ਹੁਣ ਔਰੇਂਜ ਜੂਸ ਨਾਲ ਪਿਆਰ ਹੋ ਗਿਆ ਹੈ।


Related News