ਇਸ ਮੁਸਲਿਮ ਦੇਸ਼ 'ਚ ਵੀ ਪੂਜੇ ਜਾਂਦੇ ਹਨ ਭਗਵਾਨ ਗਣੇਸ਼, ਨੋਟਾਂ 'ਤੇ ਹੈ ਉਨ੍ਹਾਂ ਦੀ ਤਸਵੀਰ

Saturday, Sep 02, 2017 - 09:22 PM (IST)

ਜਕਾਰਤਾ— ਹਿੰਦੂ ਰੀਤੀ-ਰਿਵਾਜਾਂ ਵਿਚ ਜਦ ਵੀ ਕੋਈ ਕੰਮ ਸ਼ੁਰੂ ਕੀਤਾ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਭਗਵਾਨ ਗਣੇਸ਼ ਦੀ ਪੂਜਾ ਅਰਚਨਾ ਕੀਤੀ ਜਾਂਦੀ ਹੈ। ਰਿੱਧੀ-ਸਿੱਧੀ ਦੇ ਮਾਲਕ ਭਗਵਾਨ ਗਣੇਸ਼ ਸਿਰਫ ਹਿੰਦੂਆਂ ਦੇ ਹੀ ਦੇਵਤਾ ਨਹੀਂ, ਸਗੋਂ ਇਹ ਇਕ ਮੁਸਲਿਮ ਵਧ ਗਿਣਤੀ ਦੇਸ਼ ਵਿਚ ਵੀ ਪੂਜੇ ਜਾਂਦੇ ਹਨ। ਇਹ ਦੇਸ਼ ਹੈ ਇੰਡੋਨੇਸ਼ੀਆ। ਇੰਡੋਨੇਸ਼ੀਆ ਦੀ ਕੁਲ ਆਬਾਦੀ 26 ਕਰੋੜ 35 ਲੱਖ ਦੇ ਕਰੀਬ ਹੈ, ਜਿਸ ਵਿਚ ਸਿਰਫ 1 ਫੀਸਦੀ ਹੀ ਹਿੰਦੂ ਹਨ, ਜਦੋਂ ਕਿ 87 ਫੀਸਦੀ ਆਬਾਦੀ ਮੁਸਲਮਾਨਾਂ ਦੀ ਹੈ। ਜਿੱਥੋਂ ਤੱਕ ਭਗਵਾਨ ਗਣੇਸ਼ ਜੀ ਦੀ ਮਾਨਤਾ ਦਾ ਸਵਾਲ ਹੈ ਤਾਂ ਦੱਸ ਦਈਏ ਕਿ ਭਗਵਾਨ ਗਣੇਸ਼ ਜੀ ਦੀ ਤਸਵੀਰ ਉਥੋਂ ਦੀ ਸਰਕਾਰ ਵਲੋਂ 20 ਹਜ਼ਾਰ ਦੇ ਕਰੰਸੀ ਨੋਟ 'ਤੇ ਛਾਪੀ ਜਾ ਰਹੀ ਹੈ। 

PunjabKesari
ਇੰਨਾ ਹੀ ਨਹੀਂ ਇੰਡੋਨੇਸ਼ੀਆਈ ਰੂਪੀਹਾ 20000 ਦੇ ਨੋਟ 'ਤੇ ਹਜਰ ਦੇਵਾਂਤਰ ਨਾਲ ਭਗਵਾਨ ਗਣੇਸ਼ ਜੀ ਦੀ ਵੀ ਤਸਵੀਰ ਛਪਦੀ ਹੈ। ਇਸ ਨੋਟ ਦੇ ਪਿਛਲੇ ਪਾਸੇ ਬੱਚਿਆਂ ਨਾਲ ਭਰੀ ਜਮਾਤ ਦੀ ਤਸਵੀਰ ਹੈ।

PunjabKesari

ਇੰਡੋਨੇਸ਼ੀਆ 'ਚ ਭਗਵਾਨ ਗਣੇਸ਼ ਜੀ ਨੂੰ ਕਲਾ, ਹਥਿਆਰ ਅਤੇ ਬੁੱਧੀਜੀਵੀ ਦਾ ਭਗਵਾਨ ਮੰਨਿਆ ਜਾਂਦਾ ਹੈ ਅਤੇ ਇੰਡੋਨੇਸ਼ੀਆ ਦੀ ਸੁਤੰਤਰਤਾ 'ਚ ਹਜਰ ਦੇਵਾਂਤਰ ਦਾ ਅਹਿਮ ਹਿੱਸਾ ਸੀ ਅਤੇ ਉਹ ਪੜ੍ਹਾਈ ਲਈ ਜਾਗਰੂਕਤਾ ਫੈਲਾਉਣ 'ਚ ਅੱਗੇ ਰਹਿੰਦੇ ਸਨ। ਇਸ ਲਈ ਨੋਟ ਦੇ ਪਿਛਲੇ ਪਾਸੇ ਬਣੀ ਜਮਾਤ ਦੀ ਤਸਵੀਰ ਨੋਟ ਦੀ ਥੀਮ ਸਿੱਖਿਆ ਨੂੰ ਦਰਸਾਉਂਦੀ ਹੈ। 

PunjabKesari

ਹਾਲਾਂਕਿ ਇੰਡੋਨੇਸ਼ੀਆ 'ਚ ਜ਼ਿਆਦਾ ਮੁਸਲਿਮ ਆਬਾਦੀ ਹੋਣ ਦੇ ਬਾਵਜੂਦ ਹਰ ਕੋਈ ਰਾਮਾਇਣ ਅਤੇ ਮਹਾਭਾਰਤ ਦੀ ਕਹਾਣੀ ਨਾਲ ਜੁੜੇ ਤੱਥਾਂ ਬਾਰੇ ਜਾਣਦਾ ਹੈ। ਇੰਡੋਨੇਸ਼ੀਆ ਦੀ ਫੌਜ ਵੀ ਆਪਣਾ ਰੱਖਿਅਕ ਹਿੰਦੂ ਭਗਵਾਨ ਹਨੂਮਾਨ ਨੂੰ ਮੰਨਦੀ ਹੈ। ਬਾਲੀ ਟੂਰਿਜ਼ਮ ਦਾ ਲੋਗੋ ਵੀ ਹਿੰਦੂ ਸ਼ਾਸਤਰਾਂ 'ਚੋਂ ਹੀ ਲਿਆ ਗਿਆ ਹੈ। ਉਥੋਂ ਦੇ ਇਕ ਕਾਲਜ ਦੇ ਲੋਗੋ 'ਤੇ ਵੀ ਭਗਵਾਨ ਗਣੇਸ਼ ਹਨ।


Related News