ਫਿਜੀ ''ਚ ਬੋਲੇ ਐੱਸ ਜੈਸ਼ੰਕਰ- ਦੁਨੀਆ ਭਰ ਤੋਂ ਆਏ ਹਿੰਦੀ ਪ੍ਰੇਮੀਆਂ ਨੂੰ ਮਿਲਣ ਲਈ ਉਤਸੁਕ ਹਾਂ
Tuesday, Feb 14, 2023 - 11:23 PM (IST)
ਇੰਟਰਨੈਸ਼ਨਲ ਡੈਸਕ : ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਦੁਨੀਆ ਭਰ ਤੋਂ ਆਏ ਹਿੰਦੀ ਪ੍ਰੇਮੀਆਂ ਨੂੰ ਮਿਲਣ ਲਈ ਉਤਸੁਕ ਹਨ। ਉਹ ਇੱਥੇ ਫਿਜੀ ਦੀ ਰਾਜਧਾਨੀ ਸੁਵਾ ਵਿੱਚ 12ਵੇਂ ਵਿਸ਼ਵ ਹਿੰਦੀ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਆਏ ਹੋਏ ਹਨ। ਜੈਸ਼ੰਕਰ ਦੀ ਪਿਛਲੇ ਸਾਲ ਦਸੰਬਰ 'ਚ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਮੰਤਰੀ ਪੱਧਰ ਦੇ ਵਫ਼ਦ ਦੀ ਪਹਿਲੀ ਫਿਜੀ ਯਾਤਰਾ ਹੈ।
ਇਹ ਵੀ ਪੜ੍ਹੋ : 250 ਏਅਰਬੱਸ ਜਹਾਜ਼ਾਂ ਤੋਂ ਬਾਅਦ 220 ਬੋਇੰਗ ਜਹਾਜ਼ ਖਰੀਦੇਗੀ ਏਅਰ ਇੰਡੀਆ, ਬਾਈਡੇਨ ਬੋਲੇ- ਇਤਿਹਾਸਕ ਸਮਝੌਤਾ
ਜੈਸ਼ੰਕਰ ਨੇ ਇਕ ਟਵੀਟ ਵਿੱਚ ਕਿਹਾ, “ਬੂਲਾ ਔਰ ਨਮਸਤੇ ਫਿਜੀ… 12ਵਾਂ ਵਿਸ਼ਵ ਹਿੰਦੀ ਸੰਮੇਲਨ ਕੱਲ੍ਹ ਤੋਂ ਨਾਂਦੀ ਵਿੱਚ ਆਯੋਜਿਤ ਹੋਵੇਗਾ। ਫਿਜੀ ਦੇ ਸਿੱਖਿਆ ਮੰਤਰੀ ਰਾਦਰਾਂਦਰੋ ਵੱਲੋਂ ਸਵਾਗਤ ਲਈ ਧੰਨਵਾਦ। ਦੁਨੀਆ ਭਰ ਤੋਂ ਇੱਥੇ ਆਏ ਹਿੰਦੀ ਪ੍ਰੇਮੀਆਂ ਨੂੰ ਮਿਲਣ ਲਈ ਉਤਸੁਕ ਹਾਂ।” ਦੱਖਣੀ ਪ੍ਰਸ਼ਾਂਤ ਮਹਾਸਾਗਰ 'ਚ ਸਥਿਤ ਇਸ ਟਾਪੂ ਦੇਸ਼ ਵਿੱਚ ਆਪਣੇ 3 ਦਿਨਾਂ ਦੇ ਠਹਿਰਾਅ ਦੌਰਾਨ ਉਨ੍ਹਾਂ ਵੱਲੋਂ ਦੇਸ਼ ਦੀ ਨਵੀਂ ਲੀਡਰਸ਼ਿਪ ਨਾਲ ਦੁਵੱਲੀਆਂ ਮੀਟਿੰਗਾਂ ਕਰਨ ਦੀ ਉਮੀਦ ਹੈ। ਪਿਛਲਾ ਵਿਸ਼ਵ ਹਿੰਦੀ ਸੰਮੇਲਨ 2018 ਵਿੱਚ ਮਾਰੀਸ਼ਸ ਵਿੱਚ ਹੋਇਆ ਸੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।