ਕੁਈਨਜਾਨੋ ਕ੍ਰਿਕਟ ਕਲੱਬ ਨੂੰ 4 ਵਿਕਟਾਂ ਨਾਲ ਹਰਾ ਕੇ ਲੋਨੀਗੋ ਦੀ ਟੀਮ ਨੇ ਮਾਰੀ ਬਾਜੀ

10/29/2021 2:26:40 AM

ਰੋਮ (ਕੈਂਥ) - ਇਟਲੀ ਦੇ ਸ਼ਹਿਰ ਬਰੇਸ਼ੀਆ ਦੇ ਕਸਬਾ ਕੁਈਨਜਾਨੋ ਦੀ ਓਲੀਓ ਵਿਖੇ ਟੀ-20 ਦੇ ਚੱਲ ਰਹੇ  ਟੂਰਨਾਮੈਂਟ ਵਿੱਚ ਫਾਈਨਲ ਮੁਕਾਬਲੇ ਵਿੱਚ ਲੋਨੀਗੋ ਦੀ ਟੀਮ ਨੇ ਕੁਈਨਜਾਨੋ ਕ੍ਰਿਕਟ ਕਲੱਬ  ਨੂੰ 4  ਵਿਕਟਾਂ  ਨਾਲ ਹਰਾ ਕੇ ਕੱਪ 'ਤੇ ਕਬਜ਼ਾ ਕਰ ਲਿਆ। ਇਸ ਫਸਵੇਂ ਫਾਈਨਲ ਮੁਕਾਬਲੇ ਵਿੱਚ ਲੋਨੀਗੋ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾ ਗੇਂਦਬਾਜੀ ਕੀਤੀ, ਜਿਸ ਵਿੱਚ  ਕੁਈਨਜਾਨੋ ਕ੍ਰਿਕਟ ਕਲੱਬ  ਦੀ ਟੀਮ ਨੇ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ 7 ਵਿਕਟਾਂ ਗੁਆ ਕੇ 166 ਦੌੜਾਂ ਬਣਾਈਆਂ, ਜਿਸ ਦੇ ਜਵਾਬ ਵਿੱਚ ਲੋਨੀਗੋ ਦੀ ਟੀਮ ਨੇ 19.3 ਓਵਰਾਂ ਵਿੱਚ 6  ਵਿਕਟਾਂ ਗੁਆ ਕੇ 167 ਦੌੜਾਂ ਬਣਾ ਕੇ ਜਿੱਤ ਹਾਸਲ ਕੀਤੀ ਅਤੇ ਟੂਰਨਾਮੈਂਟ 'ਤੇ ਜਿੱਤ ਪ੍ਰਾਪਤ ਕੀਤੀ।

ਮੈਨ ਆਫ ਦਿ ਮੈਚ ਦਾ ਖਿਤਾਬ ਲੋਨੀਗੋ ਦੀ ਟੀਮ ਦੇ ਖਿਡਾਰੀ ਸੰਨੀ ਨੂੰ ਮਿਲਿਆ। ਟੂਰਨਾਮੈਂਟ ਦੇ ਵਧੀਆ ਬੱਲੇਬਾਜ ਦਾ ਖਿਤਾਬ ਕੁਈਜਾਨੋ ਦੀ ਓਲੀਓ ਦੇ ਖਿਡਾਰੀ ਸੰਦੀਪ ਗਿੱਲ ਨੂੰ ਦਿੱਤਾ ਗਿਆ, ਟੂਰਨਾਮੈਂਟ ਦੇ ਵਧੀਆ ਗੇਂਦਬਾਜ਼ ਦਾ ਖਿਤਾਬ ਅਤੇ ਟੂਰਨਾਮੈਂਟ ਦੇ ਵਧੀਆ ਖਿਡਾਰੀ ਦਾ ਖਿਤਾਬ ਲੋਨੀਗੋ ਦੀ ਟੀਮ ਦੇ ਖਿਡਾਰੀ ਗੁਰਜੀਤ ਨੂੰ ਦਿੱਤਾ ਗਿਆ, ਇਸ ਟੂਰਨਾਮੈਂਟ ਦੀ ਪਹਿਲੀ ਟੀਮ ਨੂੰ ਅਵਤਾਰ ਸਿੰਘ ਚੇਨਤਰੋ ਇਮੀਗ੍ਰੇਸ਼ਨ ਵੱਲੋਂ ਅਤੇ ਦੂਸਰੀ ਟੀਮ ਨੂੰ ਕੁਲਦੀਪ ਕੁਮਾਰ ਡੋਗਰਾ ਵੱਲੋਂ ਇਨਾਮ ਦਿੱਤਾ ਗਿਆ, ਇਸ ਮੈਚ ਦੌਰਾਨ ਪ੍ਰੋ. ਮਨਿੰਦਰ ਸਿੰਘ ਦੁਆਰਾ ਕੁਮੈਂਟਰੀ ਕੀਤੀ ਗਈ। 

ਜ਼ਿਕਰਯੋਗ ਹੈ ਕਿ ਇਹ ਟੂਰਨਾਮੈਂਟ 8 ਅਗਸਤ ਨੂੰ ਸ਼ੁਰੂ ਹੋਇਆ ਸੀ, ਜਿਸ ਵਿੱਚ ਭਾਰਤੀ ਭਾਈਚਾਰੇ ਨਾਲ ਸੰਬੰਧਤ 10 ਟੀਮਾਂ ਅਤੇ ਕਲੱਬਾਂ ਨੇ ਭਾਗ ਲਿਆ ਸੀ, ਇਹ ਟੂਰਨਾਮੈਂਟ ਕੁਈਨਜਾਨੋ ਦੀ ਓਲੀਉ ਦੇ ਚੰਨ ਪ੍ਰੀਤ ਦਿਓਲ ਵੱਲੋਂ ਕਰਵਾਇਆ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


Inder Prajapati

Content Editor

Related News