''Long March 5 ਰਾਕੇਟ ਕੰਟਰੋਲ ਤੋਂ ਬਾਹਰ, ਧਰਤੀ ''ਤੇ ਮਲਬੇ ਦਾ ਕੋਈ ਖਤਰਾ ਨਹੀਂ''

Saturday, May 08, 2021 - 02:26 AM (IST)

''Long March 5 ਰਾਕੇਟ ਕੰਟਰੋਲ ਤੋਂ ਬਾਹਰ, ਧਰਤੀ ''ਤੇ ਮਲਬੇ ਦਾ ਕੋਈ ਖਤਰਾ ਨਹੀਂ''

ਬੀਜਿੰਗ-ਚੀਨ ਦੇ ਵੱਡੇ ਰਾਕੇਟ ਲਾਂਗ ਮਾਰਚ 5 ਬੀ ਦਾ ਮਲਬਾ ਬਹੁਤ ਹੀ ਤੇਜ਼ੀ ਨਾਲ ਧਰਤੀ ਵੱਲ ਆ ਰਿਹਾ ਹੈ। ਇਸ ਦੇ ਸੰਬੰਧ 'ਚ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਅਗਲੇ ਹਫਤੇ ਧਰਤੀ 'ਤੇ ਡਿੱਗ ਕੇ ਕਿਤੇ ਵੀ ਨੁਕਸਾਨ ਕਰ ਸਕਦਾ ਹੈ। ਹੁਣ ਚੀਨ ਨੇ ਕਿਹਾ ਕਿ ਉਸ ਦੇ ਰਾਕੇਟ ਦੇ ਮਲਬੇ ਤੋਂ ਕਿਸੇ ਨੂੰ ਕੋਈ ਖਤਰਾ ਨਹੀਂ ਹੈ। ਇਹ ਧਰਤੀ ਦੇ ਵਾਤਾਵਰਤਣ 'ਚ ਆਉਂਦੇ ਹੀ ਸੜ੍ਹ ਜਾਵੇਗਾ। ਇਹ ਜਾਣਕਾਰੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਵਾਂਗ ਵੈਨਬਿਨ ਨੇ ਦਿੱਤੀ ਹੈ।

ਇਹ ਵੀ ਪੜ੍ਹੋ-ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਅਮਰੀਕਾ ਨੇ ਆਪਣੇ ਨਗਾਰਿਕਾਂ ਨੂੰ ਦਿੱਤੀ ਇਹ ਸਲਾਹ

ਦੱਸ ਦੇਈਏ ਕਿ ਚੀਨ ਦਾ ਇਹ ਵੱਡਾ ਰਾਕੇਟ 100 ਫੁੱਟ ਲੰਬਾ ਅਤੇ 22 ਮੀਟ੍ਰਿਕ ਟਨ ਵਜ਼ਨ ਵਾਲਾ ਹੈ। ਰਾਕੇਟ ਚੀਨ ਦੇ ਕੰਟਰੋਲ ਤੋਂ ਬਾਹਰ ਹੋ ਚੁੱਕਿਆ ਹੈ। ਇਸ 'ਤੇ ਅਮਰੀਕੀ ਪੁਲਾੜ ਏਜੰਸੀ ਨਾਸਾ ਦੀ ਵੀ ਨਜ਼ਰ ਹੈ। ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਇਹ ਧਰਤੀ 'ਤੇ ਆ ਕੇ ਨੁਕਸਾਨ ਪਹੁੰਚਾ ਸਕਦਾ ਹੈ ਪਰ ਹੁਣ ਚੀਨ ਨੇ ਇਸ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ ਹੈ। ਉਥੇ ਦੂਜੇ ਪਾਸੇ ਅਮਰੀਕਾ ਦੇ ਸਪੇਸ ਕਮਾਂਡ ਨੇ ਵੀ ਕਿਹਾ ਹੈ ਕਿ ਨੁਕਸਾਨ ਹੋਣ ਦੀ ਸੰਭਾਵਨਾ ਘੱਟ ਹੈ। ਜੇਕਰ ਕਿਤੇ ਵੀ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਭਰਪਾਈ ਚੀਨ ਨੂੰ ਹੀ ਕਰਨੀ ਪਵੇਗੀ। ਮਾਹਿਰਾਂ ਨੇ ਇਹ ਵੀ ਕਿਹਾ ਕਿ ਇਨਸਾਨਾਂ ਨੂੰ ਖਤਰਾ ਹੋਣ ਦਾ ਖਦਸ਼ਾ ਬਹੁਤ ਹੀ ਘੱਟ ਹੈ। 

ਇਹ ਵੀ ਪੜ੍ਹੋ-WHO ਨੇ ਚੀਨ ਦੇ ਟੀਕੇ ਦੇ ਐਮਰਜੈਂਸੀ ਇਸਤੇਮਾਲ 'ਤੇ ਫੈਸਲੇ ਨੂੰ ਲੈ ਕੇ ਕਮੇਟੀ ਦਾ ਕੀਤਾ ਗਠਨ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News