ਲੰਬੇ ਸਮੇਂ ਤੱਕ ਰਹਿ ਸਕਦੀ ਹੈ ਬੰਦੀ : ਟਰੰਪ
Saturday, Dec 22, 2018 - 04:28 AM (IST)
ਵਾਸ਼ਿੰਗਟਨ — ਅਮਰੀਕਾ 'ਚ ਸਰਕਾਰ ਦੇ ਕੰਮਕਾਜ ਦੇ ਠੱਪ ਪੈਣ ਤੋਂ ਰੋਕਣ ਲਈ ਅੱਧੀ ਰਾਤ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੰਮਕਾਜ ਠੱਪ ਹੋਇਆ ਤਾਂ ਬਹੁਤ ਨੁਕਸਾਨ ਹੋਵੇਗਾ ਅਤੇ ਮੈਕਸੀਕੋ ਸਰਹੱਦ 'ਤੇ ਕੰਧ ਬਣਾਉਣ ਲਈ ਰਾਸ਼ੀ ਸਬੰਧੀ ਉਨ੍ਹਾਂ ਦੀ ਮੰਗ 'ਤੇ ਕੋਈ ਸਮਝੌਤਾ ਨਾ ਹੋਣ ਕਾਰਨ ਡੈਮੋਕ੍ਰੇਟ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਕੋਸ਼ਿਸ਼ ਕੀਤੀ। ਇਕ ਹਫਤੇ ਪਹਿਲਾਂ ਹੀ ਟਰੰਪ ਨੇ ਆਖਿਆ ਸੀ ਕਿ ਸਰਕਾਰ ਦਾ ਕੰਮਕਾਜ ਠੱਪ ਕਰਕੇ ਉਨ੍ਹਾਂ ਨੂੰ ਮਾਣ ਦਾ ਅਨੁਭਵ ਹੋਵੇਗਾ। ਇਸ ਨੂੰ ਰਿਪਬਲਿਕਨ ਹੁਣ ਸੀਮਾ ਸੁਰੱਖਿਆ ਦਾ ਨਾਂ ਦੇ ਰਹੇ ਹਨ। ਉਨ੍ਹਾਂ ਆਖਿਆ ਕਿ ਮੈਂ ਇਸ ਨੂੰ ਬੰਦ ਕਰਾਂਗਾ ਪਰ ਅੱਧੀ ਰਾਤ ਦੀ ਸਮਾਂ ਸੀਮਾ ਤੋਂ ਕਈ ਘੰਟੇ ਪਹਿਲਾਂ ਟਰੰਪ ਨੇ ਚਰਚਾ ਨੂੰ ਨਵਾਂ ਰੂਪ ਦਿੱਤਾ ਅਤੇ ਡੈਮੋਕ੍ਰੇਟ ਸੰਸਦੀ ਮੈਂਬਰਾਂ ਦੇ ਵਿਰੋਧ ਨੂੰ ਖਤਮ ਕਰਨ ਵਾਲਾ ਦਿਖਾਉਣ ਦੀ ਕੋਸ਼ਿਸ਼ ਕੀਤੀ।
ਉਨ੍ਹਾਂ ਟਵੀਟ ਕੀਤਾ ਕਿ ਸੰਸਦੀ ਮੈਂਬਰ ਮਿਚ ਮੈਕਲ ਨੂੰ ਕੰਧ ਅਤੇ ਸੀਮਾ ਸੁਰੱਖਿਆ ਲਈ ਉਸ ਪ੍ਰਕਾਰ ਨਾਲ ਲੱੜਣਾ ਚਾਹੀਦਾ ਹੈ, ਜਿਵੇਂ ਕਿ ਉਨ੍ਹਾਂ ਨੇ ਹੋਰ ਚੀਜ਼ਾਂ ਲਈ ਲੜਾਈ ਕੀਤੀ ਹੈ। ਉਨ੍ਹਾਂ ਨੂੰ ਡੈਮੋਕ੍ਰੇਟਸ ਦੇ ਵੋਟ ਚਾਹੀਦੇ ਹੋਣਗੇ, ਪਰ ਜਿਵੇਂ ਸਦਨ 'ਚ ਦੇਖਿਆ, ਚੰਗੀਆਂ ਚੀਜ਼ਾਂ ਹੁੰਦੀਆਂ ਹਨ। ਮੈਕਸੀਕੋ ਦੀ ਸਰਹੱਦ 'ਤੇ ਕੰਧ ਬਣਾਉਣ ਲਈ ਰਾਸ਼ੀ ਦੀ ਮੰਗ ਨਾਲ ਫੈਡਰਲ ਸਰਕਾਰ ਦਾ ਕੰਮਕਾਜ ਠੱਪ ਹੋ ਸਕਦਾ ਹੈ। ਹਾਲਾਂਕਿ ਸੰਸਦ ਦੇ ਹੇਠਲੇ ਸਦਨ ਹਾਊਸ ਆਫ ਰਿਪ੍ਰੈਜ਼ੇਂਟਿਵ ਨੇ ਸਰਕਾਰੀ ਕੰਮਕਾਜ ਜਾਰੀ ਰੱਖਣ ਲਈ 5.7 ਅਰਬ ਡਾਲਰ ਦੀ ਅਪੀਲ ਸਵੀਕਾਰ ਕਰ ਉਸ ਨੂੰ ਪਾਸ ਕਰ ਦਿੱਤਾ ਹੈ ਪਰ ਸੀਨੇਟ 'ਚ ਇਸ ਦੇ ਖਾਰਿਜ ਹੋਣ ਦੀ ਪੂਰੀ ਉਮੀਦ ਹੈ।
ਵ੍ਹਾਈਟ ਹਾਊਸ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਦਾ ਕੰਮਕਾਜ ਠੱਪ ਹੋ ਜਾਂਦਾ ਹੈ ਤਾਂ ਕ੍ਰਿਸਮਸ ਦੀਆਂ ਛੁੱਟੀਆਂ 'ਚ ਟਰੰਪ ਸ਼ੁੱਕਰਵਾਰ ਨੂੰ ਫਲੋਰੀਡਾ ਨਹੀਂ ਜਾਣਗੇ। ਜੇਕਰ ਇਹ ਪ੍ਰਸਤਾਵ ਸੀਨੇਟ 'ਚ ਪਾਸ ਨਹੀਂ ਹੁੰਦਾ ਤਾਂ ਫੈਡਰਲ ਸਰਕਾਰ ਦੇ 8,00,000 ਤੋਂ ਜ਼ਿਆਦਾ ਕਰਮਚਾਰੀਆਂ ਨੂੰ ਤਨਖਾਹ ਨਹੀਂ ਮਿਲੇਗੀ ਅਤੇ ਉਹ ਬਿਨਾਂ ਤਨਖਾਹ ਦੇ ਕੰਮ ਕਰਨ ਨੂੰ ਮਜ਼ਬੂਰ ਹੋਣਗੇ। ਉਨ੍ਹਾਂ ਨੂੰ ਜਿਸ ਵਿਧੀ 'ਚ ਤਨਖਾਹ ਮਿਲਦੀ ਹੈ ਉਸ ਦੀ ਮਿਆਦ ਸ਼ੁੱਕਰਵਾਰ ਦੀ ਰਾਤ ਖਤਮ ਹੋਣ ਵਾਲੀ ਹੈ। ਸਰਕਾਰੀ ਕੰਮਕਾਜ ਠੱਪ ਹੋਣ ਦਾ ਇਹ ਸੰਕਟ ਬਹੁਮਤ 'ਚ ਰਹਿੰਦੇ ਹੋਏ ਰਿਪਬਿਲਕਨ ਪਾਰਟੀ ਲਈ ਆਖਰੀ ਸੰਕਟ ਹੈ।
