ਲੰਡਨ 'ਚ ਯੂਕਰੇਨ ਦੂਤਘਰ ਨੇੜੇ ਸ਼ੱਕੀ ਵਿਅਕਤੀ 'ਤੇ ਗੋਲੀਬਾਰੀ

04/14/2019 10:02:22 AM

ਲੰਡਨ (ਬਿਊਰੋ)— ਲੰਡਨ ਵਿਚ ਸਥਿਤ ਯੂਕਰੇਨ ਦੇ ਦੂਤਘਰ ਦੇ ਬਾਹਰ ਇਕ ਵਿਅਕਤੀ ਨੇ ਪਾਰਕਿੰਗ ਵਿਚ ਰਾਜਦੂਤ ਦੀ ਖਾਲੀ ਖੜ੍ਹੀ ਕਾਰ ਵਿਚ ਅਚਾਨਕ ਟੱਕਰ ਮਾਰ ਦਿੱਤੀ। ਹਥਿਆਰਬੰਦ ਪੁਲਸ ਨੇ ਹਮਲਾਵਰ ਕਾਰ 'ਤੇ ਗੋਲੀਆਂ ਚਲਾਈਆਂ। ਮੈਟਰੋਪਾਲੀਟਨ ਪੁਲਸ ਨੇ ਪੁਸ਼ਟੀ ਕੀਤੀ ਕਿ ਘਟਨਾ ਐਤਵਾਰ ਸਵੇਰੇ ਹੌਲਲੈਂਡ ਪਾਰਕ ਦੇ ਪੱਛਮੀ ਲੰਡਨ ਦੇ ਉਪਨਗਰ ਵਿਚ ਵਾਪਰੀ। 

PunjabKesari

ਦੂਤਘਰ ਨੇ ਇਕ ਬਿਆਨ ਵਿਚ ਕਿਹਾ,''ਇਮਾਰਤ ਦੇ ਸਾਹਮਣੇ ਖੜ੍ਹੀ ਰਾਜਦੂਤ ਦੀ ਗੱਡੀ 'ਤੇ ਜਾਣਬੁੱਝ ਕੇ ਹਮਲਾ ਕੀਤਾ ਗਿਆ।'' ਪੁਲਸ ਨੂੰ ਤੁਰੰਤ ਇਸ ਬਾਰੇ ਜਾਣਕਾਰੀ ਦਿੱਤੀ ਗਈ। ਵਿਅਕਤੀ ਵੱਲੋਂ ਕਾਰ ਨੂੰ ਦੂਜੀ ਵਾਰ ਟੱਕਰ ਮਾਰਨ ਦੇ ਬਾਅਦ ਪੁਲਸ ਨੇ ਗੋਲੀ ਚਲਾ ਦਿੱਤੀ। ਘਟਨਾ ਵਿਚ ਕਿਸੇ ਦੇ ਵੀ ਜ਼ਖਮੀ ਹੋਣ ਦੀ ਖਬਰ ਨਹੀਂ ਹੈ। 

PunjabKesari

40 ਸਾਲਾ ਹਮਲਾਵਰ ਕਾਰ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਗ੍ਰਿਫਤਾਰ ਕਰਨ ਦੇ ਤੁਰੰਤ ਬਾਅਦ ਵਿਅਕਤੀ ਨੂੰ ਸੈਂਟਰਲ ਲੰਡਨ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਸਹੀ ਸਲਾਮਤ ਕਰਾਰ ਦਿੱਤਾ। ਇਕ ਸੀਨੀਅਰ ਪੁਲਸ ਅਧਿਕਾਰੀ ਐਂਡੀ ਵਾਕਰ ਦਾ ਕਹਿਣਾ ਹੈ ਕਿ ਪੁਲਸ ਇਸ ਘਟਨਾ ਨੂੰ ਅੱਤਵਾਦੀ ਹਮਲੇ ਦੇ ਨਜ਼ਰੀਏ ਨਾਲ ਨਹੀਂ ਦੇਖ ਰਹੀ।


Vandana

Content Editor

Related News