ਆਜ਼ਾਦੀ ਅੰਦੋਲਨ ਨਾਲ ਜੁੜਿਆ ਲੰਡਨ ਦਾ ਇਤਿਹਾਸਕ 'ਇੰਡੀਆ ਕਲੱਬ' ਹੋਵੇਗਾ ਬੰਦ

Tuesday, Aug 22, 2023 - 04:44 PM (IST)

ਲੰਡਨ (ਭਾਸ਼ਾ)- ਲੰਡਨ ਦਾ ਇਤਿਹਾਸਕ ਇੰਡੀਆ ਕਲੱਬ, ਜਿਸ ਨੇ ਆਜ਼ਾਦੀ ਅੰਦੋਲਨ ਦੌਰਾਨ ਵੀ.ਕੇ. ਕ੍ਰਿਸ਼ਨਾ ਮੇਨਨ ਅਤੇ ਕਈ ਹੋਰਾਂ ਸਮੇਤ ਰਾਸ਼ਟਰਵਾਦੀਆਂ ਲਈ ਮੀਟਿੰਗ ਦੇ ਮੈਦਾਨ ਵਜੋਂ ਕੰਮ ਕੀਤਾ ਸੀ, ਆਪਣੇ ਬੰਦ ਹੋਣ ਵਿਰੁੱਧ ਸਾਲਾਂ ਤੋਂ ਚੱਲੀ ਕਾਨੂੰਨੀ ਲੜਾਈ ਹਾਰ ਗਿਆ ਹੈ, ਜਿਸ ਕਾਰਨ ਅਗਲੇ ਮਹੀਨੇ ਉਸ 'ਤੇ ਤਾਲਾ ਲੱਗ ਜਾਵੇਗਾ। ਲੰਡਨ ਦੀ ਸਟ੍ਰੈਂਡ ਸਟ੍ਰੀਟ ਦੇ ਕੇਂਦਰ ਵਿੱਚ ਸਥਿਤ ਇੰਡੀਆ ਕਲੱਬ ਦੇ ਮਾਲਕਾਂ ਨੇ ਕੁਝ ਸਾਲ ਪਹਿਲਾਂ ਇਸ ਇਤਿਹਾਸਕ ਮੀਟਿੰਗ ਸਥਾਨ ਅਤੇ ਖਾਣ-ਪੀਣ ਵਾਲੇ ਸਥਾਨ ਨੂੰ ਢਾਹੁਣ ਵਿਰੁੱਧ ਲੜਾਈ ਜਿੱਤੀ ਸੀ, ਪਰ ਹੁਣ ਇਮਾਰਤ ਦੇ ਮਾਲਕਾਂ ਨੇ ਉਨ੍ਹਾਂ ਨੂੰ ਇਸਦੀ ਥਾਂ ਇੱਕ ਲਗਜ਼ਰੀ ਹੋਟਲ ਬਣਾਉਣ ਲਈ ਨੋਟਿਸ ਜਾਰੀ ਕੀਤੇ ਹਨ।  

ਪ੍ਰੋਪਰਾਈਟਰ ਯਾਦਗਾਰ ਮਾਰਕਰ ਅਤੇ ਉਨ੍ਹਾਂ ਦੀ ਧੀ ਫਿਰੋਜ਼ਾ ਨੇ ਕਲੱਬ ਦੀ ਹੋਂਦ ਕਾਇਮ ਰੱਖਣ ਲਈ ਆਪਣੇ ਸੰਘਰਸ਼ ਦੇ ਹਿੱਸੇ ਵਜੋਂ 'ਸੇਵ ਇੰਡੀਆ ਕਲੱਬ' ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਹਾਲਾਂਕਿ ਇਮਾਰਤ ਦੇ ਮਾਲਕਾਂ ਵੱਲੋਂ ਨੋਟਿਸ ਮਿਲਣ ਤੋਂ ਬਾਅਦ ਉਨ੍ਹਾਂ ਕਲੱਬ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਯਾਦਗਾਰ ਅਤੇ ਫਿਰੋਜ਼ਾ ਨੇ ਕਿਹਾ ਕਿ ਅਸੀਂ ਭਾਰੀ ਮਨ ਨਾਲ ਇੰਡੀਆ ਕਲੱਬ ਨੂੰ ਬੰਦ ਕਰਨ ਦਾ ਐਲਾਨ ਕਰਦੇ ਹਾਂ। ਇਸ ਨੂੰ 17 ਸਤੰਬਰ ਨੂੰ ਆਖਰੀ ਵਾਰ ਆਮ ਲੋਕਾਂ ਲਈ ਖੋਲ੍ਹਿਆ ਜਾਵੇਗਾ। 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀ ਵਿਦਿਆਰਥੀਆਂ ਨੂੰ ਇਕ ਹੋਰ ਝਟਕਾ, 5 ਸਾਲਾਂ ਲਈ ਐਂਟਰੀ 'ਤੇ ਲੱਗੀ ਪਾਬੰਦੀ

ਇੰਡੀਆ ਕਲੱਬ ਦੀਆਂ ਜੜ੍ਹਾਂ ਇੰਡੀਆ ਲੀਗ ਨਾਲ ਜੁੜੀਆਂ ਹੋਈਆਂ ਹਨ, ਜਿਸ ਨੇ ਬ੍ਰਿਟਿਸ਼ ਸ਼ਾਸਨ ਤੋਂ ਭਾਰਤ ਦੀ ਆਜ਼ਾਦੀ ਲਈ ਬ੍ਰਿਟੇਨ ਵਿੱਚ ਮੁਹਿੰਮ ਚਲਾਈ ਸੀ। ਕ੍ਰਿਸ਼ਨਾ ਮੇਨਨ, ਜੋ ਬਾਅਦ ਵਿੱਚ ਬ੍ਰਿਟੇਨ ਵਿੱਚ ਭਾਰਤ ਦੇ ਪਹਿਲੇ ਹਾਈ ਕਮਿਸ਼ਨਰ ਬਣੇ, ਕਲੱਬ ਦੇ ਸੰਸਥਾਪਕ ਮੈਂਬਰਾਂ ਵਿੱਚੋਂ ਸਨ। 1946 ਵਿੱਚ ਇੱਕ ਭਾਰਤੀ ਰੈਸਟੋਰੈਂਟ ਵਜੋਂ ਸਥਾਪਿਤ, ਇੰਡੀਆ ਕਲੱਬ ਸਟ੍ਰੈਂਡ ਮਾਰਗ 'ਤੇ 26 ਕਮਰਿਆਂ ਵਾਲੇ ਸਟ੍ਰੈਂਡ ਕਾਂਟੀਨੈਂਟਲ ਹੋਟਲ ਦੀ ਪਹਿਲੀ ਮੰਜ਼ਿਲ 'ਤੇ ਸਥਿਤ ਹੈ। ਇਹ ਦਹਾਕਿਆਂ ਤੋਂ ਗਾਹਕਾਂ ਨੂੰ ਬਟਰ ਚਿਕਨ ਅਤੇ ਮਸਾਲਾ ਡੋਸਾ ਵਰਗੇ ਭਾਰਤੀ ਪਕਵਾਨ ਸਰਵ ਕਰ ਰਿਹਾ ਹੈ ਅਤੇ ਲੰਡਨ ਦੇ ਏਸ਼ੀਅਨ ਭਾਈਚਾਰੇ ਦੇ ਦਿਲਾਂ ਵਿੱਚ ਇੱਕ ਵਿਸ਼ੇਸ਼ ਸਥਾਨ ਰੱਖਦਾ ਹੈ। ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਆਪਣੇ ਪੱਤਰਕਾਰ ਪਿਤਾ ਚੰਦਰਨ ਥਰੂਰ ਦੇ ਇਤਿਹਾਸਕ ਇੰਡੀਆ ਕਲੱਬ ਨਾਲ ਜੁੜੇ ਹੋਣ ਦੇ ਮੱਦੇਨਜ਼ਰ ਸੋਸ਼ਲ ਮੀਡੀਆ 'ਤੇ ਇਸ ਨੂੰ ਬੰਦ ਕਰਨ ਦੇ ਐਲਾਨ 'ਤੇ ਦੁੱਖ ਪ੍ਰਗਟ ਕੀਤਾ ਹੈ। ਉਸ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਲਿਖਿਆ ਕਿ "ਇਸ ਦੇ ਸੰਸਥਾਪਕਾਂ ਵਿੱਚੋਂ ਇੱਕ ਦੇ ਪੁੱਤਰ ਦੇ ਰੂਪ ਵਿੱਚ ਮੈਂ ਇੱਕ ਅਜਿਹੇ ਸਥਾਨ ਨੂੰ ਬੰਦ ਕਰਨ ਦੇ ਫ਼ੈਸਲੇ ਤੋਂ ਦੁਖੀ ਹਾਂ, ਜਿਸ ਨੇ ਲਗਭਗ ਤਿੰਨ ਚੌਥਾਈ ਸਦੀ ਤੋਂ ਬਹੁਤ ਸਾਰੇ ਭਾਰਤੀਆਂ ਦੀ ਸੇਵਾ ਕੀਤੀ।

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News