ਇਮਰਾਨ ਦੀ ਸਾਬਕਾ ਪਤਨੀ ਰੇਹਮ ਨੇ ਜਿੱਤਿਆ ਮਾਣਹਾਨੀ ਦਾ ਕੇਸ

11/13/2019 11:48:48 AM

ਲੰਡਨ/ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਾਬਕਾ ਪਤਨੀ ਰੇਹਮ ਖਾਨ ਨੇ ਬੀਤੇ ਸਾਲ ਇਕ ਸ਼ੋਅ ਦੌਰਾਨ ਸਰਕਾਰ ਦੇ ਮੰਤਰੀ ਵੱਲੋਂ ਮਾਣਹਾਨੀ  ਦੇ ਦੋਸ਼ਾਂ 'ਤੇ ਪਾਕਿਸਤਾਨ ਸਮਾਚਾਰ ਚੈਨਲ ਤੋਂ ਵੱਡਾ ਹਰਜ਼ਾਨਾ ਅਤੇ ਇਕ ਮੁਆਫੀ ਪ੍ਰਾਪਤ ਕੀਤੀ ਹੈ। ਸੋਮਵਾਰ ਨੂੰ ਲੰਡਨ ਵਿਚ ਹਾਈ ਕੋਰਟ ਨੇ ਸੁਣਵਾਈ ਦੌਰਾਨ ਨਿਆਂਮੂਰਤੀ ਮੈਥਿਊ ਨਿਕਲਿਨ ਨੂੰ ਦੋਹਾਂ ਧਿਰਾਂ ਵਿਚਾਲੇ ਬਣੀ ਸਹਿਮਤੀ ਅਤੇ ਮੁਆਫੀ ਦੇ ਬਾਰੇ ਵਿਚ ਸੂਚਿਤ ਕੀਤਾ ਗਿਆ ਸੀ। 

ਪਾਕਿਸਤਾਨੀ ਮੂਲ ਦੀ ਬ੍ਰਿਟਿਸ਼ ਨਾਗਰਿਕ ਰੇਹਮ ਖਾਨ ਨੇ ਜੂਨ 2018 ਵਿਚ ਦੁਨੀਆ ਟੀ.ਵੀ. 'ਤੇ 'ਆਨ ਦੀ ਫਰੰਟ ਵਿਦ ਕਾਮਰਾਨ ਸ਼ਹੀਦ' ਸਿਰਲੇਖ ਦੇ ਪ੍ਰਸਾਰਣ ਤੋਂ ਬਾਅਦ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਵਿਚ ਰੇਲਵੇ ਦੇ ਮੌਜੂਦਾ ਫੈਡਰਲ ਮੰਤਰੀ ਸ਼ੇਖ ਰਸ਼ੀਦ ਨੇ ਉਸ ਵਿਰੁੱਧ ਬਹੁਤ ਗੰਭੀਰ ਅਤੇ ਪੂਰੀ ਤਰ੍ਹਾਂ ਨਾਲ ਝੂਠੇ ਦੋਸ਼ ਲਗਾਏ ਹਨ। ਲੰਡਨ ਵਿਚ ਰੋਇਲ ਕੋਰਟ ਆਫ ਜਸਟਿਸ ਵਿਚ ਰੇਹਮ ਖਾਨ ਦੀ ਨੁਮਾਇੰਦਗੀ ਕਰਨ ਵਾਲੇ ਹੈਮਲਿਨਜ਼ ਐੱਲ.ਐੱਲ.ਪੀ. ਦੇ ਐਲੇਕਸ ਕੋਚਰੇਨ ਨੇ ਕਿਹਾ,''ਸਭ ਤੋਂ ਗੰਭੀਰ ਦੋਸ਼ ਜੋ ਉਨ੍ਹਾਂ ਨੇ ਲਗਾਇਆ ਉਹ ਇਹ ਸੀ ਕਿ ਸਾਡੀ ਕਲਾਈਂਟ ਨੇ ਸਾਬਕਾ ਪਤੀ ਦੇ ਰਾਜਨੀਤਕ ਵਿਰੋਧੀਆਂ, ਪਾਕਿਸਤਾਨ ਮੁਸਲਿਮ ਲੀਗ ਨਾਲ ਮਿਲ ਕੇ ਕੰਮ ਕੀਤਾ ਅਤੇ ਬਦਲੇ ਵਿਚ ਉਨ੍ਹਾਂ ਕੋਲੋਂ ਜਾਂ ਉਸ ਦੇ ਆਗੂ ਸ਼ਹਿਬਾਜ਼ ਸ਼ਰੀਫ ਤੋਂ ਵੱਡੀ ਰਾਸ਼ੀ ਸਵੀਕਾਰ ਕੀਤੀ ਸੀ। ਆਪਣੀ ਆਤਮਕਥਾ ਲਿਖਣ ਲਈ।''

ਅਦਾਲਤ ਨੇ ਸੁਣਿਆ ਕਿ ਪਿਛਲੇ ਸਾਲ ਟੈਲੀਕਾਸਟ ਦੌਰਾਨ ਪੱਤਰਕਾਰ ਅਤੇ ਪ੍ਰਸਾਰਕ ਰੇਹਮ ਖਾਨ ਦੀ ਤੁਲਨਾ ਇਕ ਇਤਿਹਾਸਿਕ ਪਾਕਿਸਤਾਨੀ ਸ਼ਖਸੀਅਤ ਨਾਲ ਕੀਤੀ ਗਈ, ਜਿਸ ਨੂੰ 'ਬੁਧਾਨ ਬਾਈ' ਦੇ ਰੂਪ ਵਿਚ ਜਾਣਿਆ ਜਾਂਦਾ ਸੀ ਅਤੇ ਜੋ ਕਿ 'ਸਲਰਸ' ਦੀ ਇਕ ਲੜੀ ਦੇ ਹਿੱਸੇ ਵਜੋਂ ਜਾਣੀ ਜਾਂਦੀ ਸੀ। ਦੁਨੀਆ ਟੀ.ਵੀ., ਜਿਸ ਕੋਲ ਯੂ.ਕੇ. ਵਿਚ ਪ੍ਰਸਾਰਣ ਦਾ ਲਾਈਸੈਂਸ ਹੈ ਨੇ ਕਿਹਾ ਕਿ ਉਹ ਸਵੀਕਾਰ ਕਰਦਾ ਹੈ ਕਿ ਉਨ੍ਹਾਂ ਦੇ ਮਹਿਮਾਨ ਟਿੱਪਣੀਕਾਰ ਸ਼ੇਖ ਰਸ਼ੀਦ ਵੱਲੋਂ ਲਗਾਏ ਗਏ ਦੋਸ਼ ਪੂਰੀ ਤਰ੍ਹਾਂ ਨਾਲ ਝੂਠ ਸਨ। 

ਅਦਾਲਤ ਨੇ ਇਸ ਆਦੇਸ਼ ਨੂੰ ਨੋਟ ਕੀਤਾ,''ਬਚਾਓ ਪੱਖ (ਦੁਨੀਆ ਨਿਊਜ਼ ਲਿਮੀਟਿਡ) ਸਵੀਕਾਰ ਕਰਦਾ ਹੈ ਕਿ ਪ੍ਰਸਾਰਣ ਦੌਰਾਨ ਲਗਾਏ ਗਏ ਦੋਸ਼ਾਂ ਵਿਚ ਕੋਈ ਸੱਚਾਈ ਨਹੀਂ ਹੈ ਅਤੇ ਉਹ ਰਿਕਾਰਡ ਨੂੰ ਸਿੱਧੇ ਸੈੱਟ ਕਰਨ ਅਤੇ ਦਾਅਵੇਦਾਰ (ਰੇਹਮ ਖਾਨ) ਤੋਂ ਮੁਆਫੀ ਮੰਗ ਕੇ ਖੁਸ਼ ਹੈ। ਇੱਥੇ ਦੱਸ ਦਈਏ ਕਿ ਰੇਹਮ ਖਾਨ ਨੇ ਪਿਛਲੇ ਸਾਲ ਪ੍ਰਸਾਰਣ ਦੇ ਮੱਦੇਨਜ਼ਰ ਬ੍ਰਿਟੇਨ ਦੇ ਮੀਡੀਆ ਵਾਚਡੌਗ, ਸੰਚਾਰ ਦਫਤਰ (OFCOM) ਵਿਚ ਵੀ ਸ਼ਿਕਾਇਤ ਕੀਤੀ ਸੀ। ਇਸ ਸਾਲ ਫਰਵਰੀ ਵਿਚ ਉਸ ਸ਼ਿਕਾਇਤ ਨੂੰ OFCOM   ਬਰਕਰਾਰ ਰੱਖਿਆ ਗਿਆ ਸੀ। 

ਆਪਣੀ ਕਾਨੂੰਨੀ ਲੜਾਈ ਦੇ ਸਮਾਪਤੀ ਦੇ ਬਾਅਦ ਰੇਹਮ ਖਾਨ ਨੇ ਕਿਹਾ,''ਮੈਨੂੰ ਖੁਸ਼ੀ ਹੈ ਕਿ ਅਖੀਰ ਵਿਚ ਨਿਆਂ ਹੋਇਆ। ਮੈਨੂੰ ਆਪਣੀ ਨਿਰਦੋਸ਼ਤਾ ਸਾਬਤ ਕਰਨ ਲਈ ਇਕ ਲੰਬੀ ਕਾਨੂੰਨੀ ਲੜਾਈ ਲੜਨੀ ਪਈ। ਇਸ ਤੱਥ ਲਈ ਮੈਨੂੰ ਵਪਾਰਕ ਅਤੇ ਰਾਜਨੀਤਕ ਲਾਭ ਲਈ ਦੁਨੀਆ ਅਤੇ ਕਈ ਹੋਰ ਸਮਾਚਾਰ ਚੈਨਲਾਂ ਨੇ ਪੀੜਤ ਅਤੇ ਬਦਨਾਮ ਕੀਤਾ।''


Vandana

Content Editor

Related News