ਮੋਦੀ ਦੀ ਮੁਰੀਦ ਹੋਈ ਰੇਹਮ ਖਾਨ, ਇਮਰਾਨ ਨੂੰ ਸੁਣਾਈਆਂ ਖਰੀਆਂ-ਖਰੀਆਂ

08/30/2019 3:17:42 PM

ਲੰਡਨ (ਬਿਊਰੋ)— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਾਬਕਾ ਪਤਨੀ ਰੇਹਮ ਖਾਨ ਨੇ ਭਾਰਤ ਦੇ ਪੀ.ਐੱਮ. ਨਰਿੰਦਰ ਮੋਦੀ ਦੀ ਜੰਮ ਕੇ ਤਾਰੀਫ ਕੀਤੀ ਹੈ। ਰੇਹਮ ਮੋਦੀ ਦੀ ਮੁਰੀਦ ਹੋ ਗਈ ਹੈ। ਉਸ ਨੇ ਆਪਣੇ ਸਾਬਕਾ ਪਤੀ ਇਮਰਾਨ ਖਾਨ ਨੂੰ ਪੁੱਛਿਆ ਕੀ ਪਾਕਿਸਤਾਨ ਦੀ ਅਰਥਵਿਵਸਥਾ ਆਪਣੇ ਸਭ ਤੋਂ ਬੁਰੇ ਦੌਰ ਵਿਚੋਂ ਲੰਘ ਰਹੀ ਹੈ। ਇਸ ਸਬੰਧੀ ਰੇਹਮ ਖਾਨ ਦਾ ਇਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿਚ ਉਹ ਆਪਣੀ ਗੱਲ ਕਹਿ ਰਹੀ ਹੈ। 

ਵੀਡੀਓ ਵਿਚ ਰੇਹਮ ਨੇ ਕਿਹਾ ਹੈ,‘‘ਅੱਜ ਮੋਦੀ ਸਰਕਾਰ ਨੂੰ ਲੋਕ ਚਾਹੁੰਦੇ ਹਨ। ਜ਼ਿਆਦਾਤਰ ਦੇਸ਼ ਉਨ੍ਹਾਂ ਨਾਲ ਰਿਸ਼ਤੇ ਖਰਾਬ ਕਰਨਾ ਨਹੀਂ ਚਾਹੁੰਦੇ। ਪੀ.ਐੱਮ. ਮੋਦੀ ਦੀ ਪੂਰੀ ਦੁਨੀਆ ਵਿਚ ਇੱਜ਼ਤ ਹੈ। ਉਨ੍ਹਾਂ ਕਾਰਨ ਦੁਨੀਆ ਦੇ ਕਈ ਦੇਸ਼ ਅੱਜ ਭਾਰਤ ਨਾਲ ਵਪਾਰ ਕਰਨਾ ਚਾਹੁੰਦੇ ਹਨ। ਸਾਊਦੀ ਅਰਬ ਨੇ ਭਾਰਤ ਵਿਚ ਨਿਵੇਸ਼ ਕੀਤਾ ਹੈ, ਯੂ.ਕੇ. ਵੀ ਉਨ੍ਹਾਂ ਦੇ ਨਾਲ ਹੈ। ਅਮਰੀਕਾ ਦੀ ਵੀ ਉਨ੍ਹਾਂ ਵਿਚ ਦਿਲਚਸਪੀ ਹੈ। ਮੋਦੀ ਜਿੱਥੇ ਜਾਂਦੇ ਹਨ ਉਨ੍ਹਾਂ ਦੀ ਇੱਜ਼ਤ ਹੁੰਦੀ ਹੈ।’’ ਰੇਹਮ ਨੇ ਇਮਰਾਨ ਨੂੰ ਕਿਹਾ,‘‘ਯੂ.ਏ.ਈ. ਵਿਚ ਮੋਦੀ ਦਾ ਸਨਮਾਨ ਹੋਇਆ ਤਾਂ ਤੁਹਾਨੂੰ ਤਕਲੀਫ ਹੋ ਰਹੀ ਹੈ। ਤੁਸੀਂ ਭੀਖ ਮੰਗਦੇ ਫਿਰ ਰਹੇ ਹੋ। ਤੁਸੀਂ ਦੱਸੋ ਦੁਨੀਆ ਤੁਹਾਡੀ ਇੱਜ਼ਤ ਕਿਸ ਤਰ੍ਹਾਂ ਕਰੇਗੀ।’’ 

ਗੌਰਤਲਬ ਹੈ ਕਿ ਰੇਹਮ ਨੇ ਕੁਝ ਦਿਨ ਪਹਿਲਾਂ ਹੀ ਪਾਕਿਸਤਾਨ ਸਰਕਾਰ ਅਤੇ ਇਮਰਾਨ ਨੂੰ ਕਸ਼ਮੀਰ ਮਾਮਲੇ ’ਤੇ ਝਾੜ ਪਾਈ ਸੀ। ਰੇਹਮ ਨੇ ਇਮਰਾਨ ਖਾਨ ’ਤੇ ਦੋਸ਼ ਲਗਾਇਆ ਸੀ ਕਿ ਇਮਰਾਨ ਨੇ ਮੋਦੀ ਨਾਲ ਕਸ਼ਮੀਰ ਮਾਮਲੇ ’ਤੇ ਇਕ ਵੱਡਾ ਗੁਪਤ ਸਮਝੌਤਾ ਕੀਤਾ ਹੈ। ਇਮਰਾਨ ਇਸ ਨਾਲ ਬਾਖੂਬੀ ਜਾਣੂ ਸਨ ਕਿ ਮੋਦੀ ਕਸ਼ਮੀਰ ’ਤੇ ਵੱਡਾ ਫੈਸਲਾ ਲੈਣ ਜਾ ਰਹੇ ਹਨ।
 


Vandana

Content Editor

Related News