10 ਸਾਲ ਲਗਾਤਾਰ, ਲੰਡਨ ਨੂੰ ਚੁਣਿਆ ਗਿਆ ਦੁਨੀਆ ਦਾ ਸਰਵੋਤਮ ਸ਼ਹਿਰ

Thursday, Nov 21, 2024 - 05:31 PM (IST)

10 ਸਾਲ ਲਗਾਤਾਰ, ਲੰਡਨ ਨੂੰ ਚੁਣਿਆ ਗਿਆ ਦੁਨੀਆ ਦਾ ਸਰਵੋਤਮ ਸ਼ਹਿਰ

ਲੰਡਨ (ਏਜੰਸੀ)- ਲੰਡਨ ਨੂੰ ਲਗਾਤਾਰ 10ਵੇਂ ਸਾਲ ਦੁਨੀਆ ਦੇ ਸਰਵੋਤਮ ਸ਼ਹਿਰਾਂ ਦੀ ਸਾਲਾਨਾ ਰੈਂਕਿੰਗ 'ਚ ਸਭ ਤੋਂ ਵਧੀਆ ਸ਼ਹਿਰ ਚੁਣਿਆ ਗਿਆ। ਬ੍ਰਿਟੇਨ ਦੀ ਰਾਜਧਾਨੀ, ਨਿਊਯਾਰਕ, ਪੈਰਿਸ ਅਤੇ ਟੋਕੀਓ ਨੂੰ ਪਿੱਛੇ ਛੱਡ ਕੇ ਸਿਖਰ 'ਤੇ ਬਰਕਰਾਰ ਹੈ। ਰੀਅਲ ਅਸਟੇਟ, ਸੈਰ-ਸਪਾਟਾ ਅਤੇ ਆਰਥਿਕ ਵਿਕਾਸ ਵਿੱਚ ਗਲੋਬਲ ਸਲਾਹਕਾਰ ਰੈਜ਼ੋਨੈਂਸ ਵੱਲੋਂ ਤਿਆਰ ਕੀਤੀ ਗਈ ਰੈਂਕਿੰਗ, 1 ਮਿਲੀਅਨ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ ਦਾ ਮੁਲਾਂਕਣ ਕਰਦੀ ਹੈ।

ਇਹ ਵੀ ਪੜ੍ਹੋ: ਧੀ ਨੇ ਪਿਤਾ ਦੀ ਆਖਰੀ ਇੱਛਾ ਕੀਤੀ ਪੂਰੀ, ਅਸਥੀਆਂ 'ਤੇ ਉਗਾਇਆ ਭੰਗ ਦਾ ਬੂਟਾ ਤੇ ਫਿਰ...

ਇਕ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਰੈਂਕਿੰਗ 'ਚ ਲੰਡਨ ਦਾ ਹਮੇਸ਼ਾ ਦਬਦਬਾ ਰਿਹਾ ਹੈ। ਭਾਵੇਂ ਮੁਲਾਂਕਣ ਦੇ ਮਾਪਦੰਡ ਹਰ ਸਾਲ ਬਦਲਦੇ ਰਹਿੰਦੇ ਹਨ। ਰੈਂਕਿੰਗ ਲੰਡਨ ਦੀ ਵਿਸ਼ਵਵਿਆਪੀ ਅਪੀਲ ਨੂੰ ਦਰਸਾਉਂਦੀ ਹੈ। ਇਹ ਇੱਕ ਅਜਿਹਾ ਸ਼ਹਿਰ ਹੈ ਜੋ ਸੱਭਿਆਚਾਰਕ ਵਿਰਾਸਤ, ਮਜ਼ਬੂਤ ​​ਵਪਾਰਕ ਬੁਨਿਆਦੀ ਢਾਂਚੇ ਦਾ ਪ੍ਰਤੀਕ ਰਿਹਾ ਹੈ। ਇਸ ਸਾਲ ਦੀ ਰੈਂਕਿੰਗ ਵਿੱਚ, ਜਨਤਕ ਧਾਰਨਾ ਨੂੰ ਸ਼ਾਮਲ ਕੀਤਾ ਗਿਆ। ਪਹਿਲੀ ਵਾਰ, 30 ਦੇਸ਼ਾਂ ਦੇ 22,000 ਤੋਂ ਵੱਧ ਲੋਕਾਂ ਦੀਆਂ ਜਾਣਕਾਰੀਆਂ ਨੂੰ ਸ਼ਾਮਲ ਕੀਤਾ ਗਿਆ ਅਤੇ ਵਿਸ਼ਲੇਸ਼ਣ ਵਿੱਚ ਧਾਰਨਾ-ਅਧਾਰਿਤ ਡਾਟਾ ਸ਼ਾਮਲ ਕੀਤਾ ਗਿਆ।

ਇਹ ਵੀ ਪੜ੍ਹੋ: ਇਨਫਲੂੰਸਰ ਮੈਰੀ ਨੇ ਬਿਨਾਂ ਕੱਪੜਿਆਂ ਦੇ ਆਸਮਾਨ 'ਚ ਕੀਤੀ ਸਕਾਈਡਾਈਵਿੰਗ

ਮੁਲਾਂਕਣ ਵਿੱਚ ਕਈ ਹੋਰ ਕਾਰਕਾਂ 'ਤੇ ਵਿਚਾਰ ਕੀਤਾ ਗਿਆ, ਜਿਸ ਵਿੱਚ ਵਾਤਾਵਰਣ ਦੀ ਗੁਣਵੱਤਾ, ਸੱਭਿਆਚਾਰਕ ਜੀਵਨ, ਭੋਜਨ, ਨਾਈਟ ਲਾਈਫ, ਖਰੀਦਦਾਰੀ ਅਤੇ ਵਪਾਰਕ ਬੁਨਿਆਦੀ ਢਾਂਚਾ ਸ਼ਾਮਲ ਹੈ। ਇਸ ਵਿੱਚ ਖੇਤਰੀ ਹਵਾਈ ਅੱਡੇ ਦੀ ਕਨੈਕਟੀਵਿਟੀ ਅਤੇ ਯੂਨੀਵਰਸਿਟੀਆਂ ਦੀ ਗੁਣਵੱਤਾ ਦਾ ਵੀ ਮੁਲਾਂਕਣ ਕੀਤਾ ਗਿਆ। ਰੋਜੋਨੈਂਸ ਦੇ ਪ੍ਰਧਾਨ ਅਤੇ ਸੀ.ਈ.ਓ. ਕ੍ਰਿਸ ਫੇਅਰ ਕਿਹਾ ਕਿ ਲੋਕ ਅੱਗੇ ਵੱਧ ਰਹੇ ਹਨ ਅਤੇ ਪਲਾਇਨ ਕਰ ਰਹੇ ਹਨ। ਮਹਾਮਾਰੀ ਦੌਰਾਨ ਇਹ ਰੁਝਾਨ ਹੋਰ ਵੱਧ ਗਿਆ। ਲੋਕ ਨਾ ਸਿਰਫ਼ ਕਿਫਾਇਤੀ ਸਗੋਂ ਮਨਮੋਹਕ ਸਥਾਨਾਂ ਦੀ ਵੀ ਤਲਾਸ਼ ਕਰ ਰਹੇ ਹਨ। ਨਤੀਜੇ ਦਰਸਾਉਂਦੇ ਹਨ ਕਿ ਦੁਨੀਆ ਭਰ ਦੇ ਲੋਕ ਸਭ ਤੋਂ ਵੱਡੇ ਸ਼ਹਿਰਾਂ ਵਿੱਚ ਰਹਿਣ, ਘੁੰਮਣ ਅਤੇ ਕੰਮ ਕਰਨ ਦੀ ਇੱਛਾ ਰੱਖਦੇ ਹਨ।

ਇਹ ਵੀ ਪੜ੍ਹੋ: ਅਮਰੀਕਾ ਦੀ ਇਸ ਜੇਲ੍ਹ 'ਚ ਬੰਦ ਹੈ ਲਾਰੈਂਸ ਦਾ ਭਰਾ ਅਨਮੋਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News