ਲੰਡਨ : ਮੁਸਾਫਰ ਦੇ ਥੁੱਕਣ ਤੋਂ ਬਾਅਦ ਹੋਈ ਰੇਲਵੇ ਮਹਿਲਾ ਕਰਮਚਾਰੀ ਦੀ ਮੌਤ

Wednesday, May 13, 2020 - 02:10 PM (IST)

ਲੰਡਨ : ਮੁਸਾਫਰ ਦੇ ਥੁੱਕਣ ਤੋਂ ਬਾਅਦ ਹੋਈ ਰੇਲਵੇ ਮਹਿਲਾ ਕਰਮਚਾਰੀ ਦੀ ਮੌਤ

ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ, ਸੰਜੀਵ ਭਨੋਟ)- ਇਕ 47 ਸਾਲਾ ਰੇਲਵੇ ਕਰਮਚਾਰੀ ਮਹਿਲਾ ਬੇਲੀ ਮੁਜਿੰਗਾ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ, ਉਸ 'ਤੇ ਕੋਰੋਨਾ ਹੋਣ ਦਾ ਦਾਅਵਾ ਕਰਨ ਵਾਲੇ ਮੁਸਾਫਰ ਨੇ ਥੁੱਕਿਆ ਸੀ। ਰੇਲਵੇ ਟਿਕਟ ਦਫਤਰ ਦੀ ਕਰਮਚਾਰੀ ਮੁਜਿੰਗਾ ਮਾਰਚ ਵਿੱਚ ਲੰਡਨ ਵਿੱਚ ਵਿਕਟੋਰੀਆ ਸਟੇਸ਼ਨ 'ਤੇ ਡਿਊਟੀ 'ਤੇ ਸੀ ਜਦੋਂ ਇਕ ਵਿਅਕਤੀ ਨੇ ਕਥਿਤ ਤੌਰ 'ਤੇ ਕੋਵਿਡ -19 ਹੋਣ ਦਾ ਦਾਅਵਾ ਕਰਨ ਦੇ ਬਾਅਦ ਉਸ 'ਤੇ ਅਤੇ ਉਸ ਦੀ ਸਾਥੀ ਮਹਿਲਾ ਕਰਮਚਾਰੀ ਉੱਪਰ ਖੰਘ ਕੇ ਥੁੱਕਿਆ ਸੀ। ਇਸ ਦੇ ਕੁਝ ਦਿਨਾਂ ਬਾਅਦ ਹੀ ਦੋਵੇਂ ਔਰਤਾਂ ਬੀਮਾਰ ਹੋ ਗਈਆਂ ਸਨ। ਮੁਜਿੰਗਾ ਨੂੰ ਸਾਹ ਦੀ ਸਮੱਸਿਆ ਸੀ ਤੇ ਉਸ ਨੂੰ ਬਾਰਨੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਵੈਂਟੀਲੇਟਰ 'ਤੇ ਵੀ ਰੱਖਿਆ ਗਿਆ ਪਰ ਅਪ੍ਰੈਲ ਵਿੱਚ ਉਸ ਦੀ ਮੌਤ ਹੋ ਗਈ। ਉਸ ਦੇ ਅੰਤਿਮ ਸਸਕਾਰ ਵਿਚ ਸਿਰਫ ਦਸ ਵਿਅਕਤੀ ਹੀ ਸ਼ਾਮਲ ਹੋਏ।


ਉਸ ਦੇ ਪਤੀ ਲੁਸਾਂਬਾ ਨੇ ਦੱਸਿਆ ਕਿ ਸਾਨੂੰ ਪੱਕਾ ਯਕੀਨ ਹੈ ਕਿ ਉਸ ਨੂੰ ਉਸ ਆਦਮੀ ਤੋਂ ਵਾਇਰਸ ਆਇਆ, ਜਿਸਨੇ ਉਸ 'ਤੇ ਥੁੱਕਿਆ ਸੀ। ਮਜਿੰਗਾ ਟਰਾਂਸਪੋਰਟ ਸੈਲਰੀਡ ਸਟਾਫ ਐਸੋਸੀਏਸ਼ਨ (ਟੀਐਸਐਸਏ) ਯੂਨੀਅਨ ਦੀ ਮੈਂਬਰ ਸੀ, ਜਿਸ ਨੇ ਇਸ ਘਟਨਾ ਦੀ ਜਾਣਕਾਰੀ ਰੇਲਵੇ ਇੰਸਪੈਕਟਰ, ਰੋਡ ਐਂਡ ਰੇਲਵੇ ਦਫਤਰ ਦੀ ਸੁਰੱਖਿਆ ਬਰਾਂਚ (ਓਆਰਆਰ) ਨੂੰ ਜਾਂਚ ਲਈ ਦਿੱਤੀ ਸੀ। ਜਨਰਲ ਸੱਕਤਰ ਮੈਨੁਅਲ ਕੋਰਟੇਸ ਨੇ ਕਿਹਾ ਕਿ ਅਸੀਂ ਬੇਲੀ ਦੀ ਮੌਤ 'ਤੇ ਹੈਰਾਨ ਅਤੇ ਸਦਮੇ ਵਿੱਚ ਹਾਂ। ਉਹ ਹੁਣ ਤੱਕ ਦੇ ਬਹੁਤ ਸਾਰੇ ਫਰੰਟਲਾਈਨ ਕਰਮਚਾਰੀਆਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਆਪਣੀ ਜਾਨ ਕੁਰੋਨਾਵਾਇਰਸ ਕਰਕੇ ਗਵਾਈ ਹੈ।


author

Lalita Mam

Content Editor

Related News