ਲੰਡਨ ਦਾ ਰੇਲਵੇ ਸਟੇਸ਼ਨ ਬਣਿਆ ਬੇਹੱਦ ਖ਼ਤਰਨਾਕ, ਚਿਤਾਵਨੀ ਦੇਣ ਲਈ ਥਾਂ-ਥਾਂ ’ਤੇ ਲਿਖਿਆ ‘ਮਾਈਂਡ ਦ ਗੈਪ’
Monday, May 06, 2024 - 10:43 AM (IST)
ਲੰਡਨ (ਇੰਟ.) : ਭਾਵੇਂ ਦੁਨੀਆ ਦੇ ਕਈ ਦੇਸ਼ਾਂ ਦੇ ਰੇਲਵੇ ਸਟੇਸ਼ਨਾਂ ’ਤੇ ਕਮੀਆਂ ਦੀਆਂ ਖ਼ਬਰਾਂ ਅਤੇ ਵੀਡੀਓਜ਼ ਸਾਹਮਣੇ ਆਉਂਦੇ ਰਹਿੰਦੇ ਹਨ ਪਰ ਇਸ ਵਾਰ ਬ੍ਰਿਟੇਨ ਦਾ ਇਕ ਰੇਲਵੇ ਸਟੇਸ਼ਨ ਆਪਣੀ ਵੱਡੀ ਖਾਮੀ ਕਾਰਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਹ ਲੰਡਨ ਦਾ ਐਲਿਜ਼ਾਬੈਥ ਲਾਈਨ ਰੇਲਵੇ ਸਟੇਸ਼ਨ ਹੈ, ਜਿਥੇ ਰੇਲਗੱਡੀ ਰਾਹੀਂ ਯਾਤਰਾ ਕਰਦੇ ਸਮੇਂ ਹਮੇਸ਼ਾ ‘ਮਾਈਂਡ ਦ ਗੈਪ’ ਯਾਨੀ ‘ਅੰਤਰ ਦਾ ਧਿਆਨ ਰੱਖੋ’ ਲਿਖਿਆ ਜਾਂਦਾ ਹੈ।
ਇਹ ਵੀ ਪੜ੍ਹੋ - 'ਮੋਟਾ' ਹੋਣ ਕਾਰਨ ਪਿਓ ਨੇ 6 ਸਾਲਾ ਪੁੱਤ ਨੂੰ ਟ੍ਰੈਡਮਿਲ 'ਤੇ ਦੌੜਨ ਲਈ ਕੀਤਾ ਮਜ਼ਬੂਰ, ਹੋਈ ਮੌਤ, ਦੇਖੋ ਦਰਦਨਾਕ ਵੀਡੀਓ
ਦੱਸ ਦੇਈਏ ਕਿ ਜਿਥੇ ਕੋਈ ਗੈਪ ਹੁੰਦਾ ਹੈ ਤਾਂ ਉਥੇ ਲੋਕਾਂ ਨੂੰ ਇਸ ਗੈਪ ਬਾਰੇ ਸੁਚੇਤ ਰਹਿਣ ਲਈ ਕਿਹਾ ਜਾਂਦਾ ਹੈ ਤਾਂ ਕਿ ਅਜਿਹਾ ਨਾ ਹੋਵੇ ਕਿ ਤੁਸੀਂ ਇਸ ਵਿਚ ਫਸ ਜਾਓ। ਐਲਿਜ਼ਾਬੈਥ ਲਾਈਨ ਜੋ ਲੰਡਨ ਦੇ ਟਰਾਂਜ਼ਿਟ ਨੈਟਵਰਕ ਵਿਚ ਨਵੇਂ ਵਾਧੇ ਦਾ ਹਿੱਸਾ ਹੈ, ਦੇ ਪਲੇਟਫਾਰਮ ’ਤੇ ਰੇਲਗੱਡੀ ਖੜੀ ਹੋਣ ’ਤੇ ਪਲੇਫਾਰਮ ਅਤੇ ਰੇਲ ਵਿਚਕਾਰ ਗੈਪ ਬਹੁਤ ਵੱਧ ਹੈ। ਇਸ ਖ਼ਤਰਨਾਕ ਗੈਪ ਕਾਰਨ ਇਥੇ ਲੋਕ ਅਕਸਰ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਐਲਿਜ਼ਾਬੈਥ ਲਾਈਨ ’ਤੇ ‘ਮਾਈਂਡ ਦ ਗੈਪ’ ਦੇ ਖਤਰੇ ’ਤੇ ਬੀ.ਬੀ.ਸੀ. ਲੰਡਨ ਨੇ ਇਕ ਵੀਡੀਓ ਵੀ ਸ਼ੇਅਰ ਕੀਤਾ ਹੈ।
ਇਹ ਵੀ ਪੜ੍ਹੋ - ਸੋਨੇ ਦੀਆਂ ਕੀਮਤਾਂ 'ਚ ਗਿਰਾਵਟ, ਚਾਂਦੀ ਵੀ ਹੋਈ ਸਸਤੀ, ਖਰੀਦਦਾਰੀ ਤੋਂ ਪਹਿਲਾਂ ਚੈੱਕ ਕਰੋ ਅੱਜ ਦਾ ਰੇਟ
ਦੂਜੇ ਪਾਸੇ ਵਾਇਰਲ ਹੋ ਰਹੀ ਇਸ ਵੀਡੀਓ ’ਚ ਇਸ ਸਟੇਸ਼ਨ ਤੋਂ ਸਫ਼ਰ ਕਰਨ ਵਾਲਾ ਇਕ ਵਿਅਕਤੀ ਐਰਿਕ ਲੀਚ ਆਪਣਾ ਤਜ਼ਰਬਾ ਸਾਂਝਾ ਕਰ ਰਿਹਾ ਹੈ ਅਤੇ ਕਹਿ ਰਿਹਾ ਹੈ ਕਿ ਰੇਲ ਅਤੇ ਪਲੇਟਫਾਰਮ ਵਿਚਾਲੇ ਇਹ ਗੈਪ ਸੱਚਮੁੱਚ ਬਹੁਤ ਖ਼ਤਰਨਾਕ ਹੈ। ਐਲਿਜ਼ਾਬੈਥ ਲਾਈਨ ’ਤੇ ਸਫ਼ਰ ਦੌਰਾਨ ਆਪਣੇ ਬਹੁਤ ਹੀ ਡਰਾਉਣੇ ਤਜ਼ਰਬੇ ਬਾਰੇ ਦੱਸਦਿਆਂ ਐਰਿਕ ਨੇ ਦੱਸਿਆ ਕਿ ਇਕ ਵਾਰ ਰੇਲਗੱਡੀ ਤੋਂ ਉਤਰਦੇ ਸਮੇਂ ਇਸ ਗੈਪ ਕਾਰਨ ਉਹ ਆਪਣਾ ਸੰਤੁਲਨ ਗੁਆ ਬੈਠਾ, ਜਿਸ ਨਾਲ ਉਹ ਬੁਰੀ ਤਰ੍ਹਾਂ ਗੋਡਿਆਂ ਦੇ ਭਾਰ ਡਿੱਗ ਗਿਆ ਤੇ ਉਸ ਦਾ ਪੈਰ ਟੁੱਟ ਗਿਆ ਅਤੇ ਗੋਡੇ ਵੀ ਗੰਭੀਰ ਜ਼ਖ਼ਮੀ ਹੋ ਗਏ।
ਇਹ ਵੀ ਪੜ੍ਹੋ - Bank Holiday: ਜਲਦੀ ਪੂਰੇ ਕਰ ਲਓ ਜ਼ਰੂਰੀ ਕੰਮ, ਮਈ ਦੇ ਮਹੀਨੇ 14 ਦਿਨ ਬੰਦ ਰਹਿਣਗੇ ਬੈਂਕ
ਇਸ ਮਾਮਲੇ ਦੇ ਸਬੰਧ ਵਿਚ ਐਰਿਕ ਨੇ ਦੱਸਿਆ ਕਿ ਉਸ ਸਮੇਂ ਉਸ ਦੀ ਮਾਂ ਅਤੇ ਭਾਰੀ ਸਾਮਾਨ ਵੀ ਨਾਲ ਸੀ। ਉਸ ਨੇ ਕਿਹਾ ਕਿ ਇਹ ਗੈਪ ਅੰਗਹੀਣਾਂ ਲਈ ਹੋਰ ਵੀ ਖ਼ਤਰਨਾਕ ਹੈ। ਰੇਲਵੇ ਸੁਰੱਖਿਆ ਨਿਯਮਾਂ ਦੀ ਗੱਲ ਕਰੀਏ ਤਾਂ ਅਜਿਹੇ ਗੈਪ ਅਤੇ ਪਲੇਟਫਾਰਮ ਸੁਰੱਖਿਅਤ ਨਹੀਂ ਹਨ ਅਤੇ ਯਾਤਰੀਆਂ ਦੀ ਜਾਨ ਲਈ ਹਮੇਸ਼ਾ ਖ਼ਤਰਾ ਬਣਿਆ ਰਹਿੰਦਾ ਹੈ।
ਇਹ ਵੀ ਪੜ੍ਹੋ - LPG ਗੈਸ ਸਿਲੰਡਰ ਤੋਂ ਲੈ ਕੇ ਬੈਂਕ ਖਾਤਿਆਂ ਦੇ ਨਿਯਮਾਂ 'ਚ 1 ਮਈ ਤੋਂ ਹੋਣ ਜਾ ਰਿਹਾ ਬਦਲਾਅ, ਜੇਬ 'ਤੇ ਪਵੇਗਾ ਅਸਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8