ਲੰਡਨ ਪੁਲਸ ਦਾ ਕਾਰਨਾਮਾ : 2 ਸਾਲ 'ਚ 650 ਬੱਚਿਆਂ ਦੀ ਕੱਪੜੇ ਉਤਾਰ ਕੇ ਲਈ ਤਲਾਸ਼ੀ, ਜ਼ਿਆਦਾਤਰ ਗੈਰ ਗੋਰੇ

Monday, Aug 08, 2022 - 01:51 PM (IST)

ਲੰਡਨ ਪੁਲਸ ਦਾ ਕਾਰਨਾਮਾ : 2 ਸਾਲ 'ਚ 650 ਬੱਚਿਆਂ ਦੀ ਕੱਪੜੇ ਉਤਾਰ ਕੇ ਲਈ ਤਲਾਸ਼ੀ, ਜ਼ਿਆਦਾਤਰ ਗੈਰ ਗੋਰੇ

ਲੰਡਨ (ਬਿਊਰੋ): ਲੰਡਨ ਪੁਲਸ ਨੇ ਦੋ ਸਾਲਾਂ ਦੇ ਸਮੇਂ ਵਿੱਚ 600 ਤੋਂ ਵੱਧ ਬੱਚਿਆਂ ਦੀ ਕੱਪੜੇ ਉਤਾਰ ਕੇ ਤਲਾਸ਼ੀ ਲਈ, ਜਿਨ੍ਹਾਂ ਵਿੱਚ ਜ਼ਿਆਦਾਤਰ ਗੈਰ ਗੋਰੇ ਮੁੰਡੇ ਹਨ। ਇੰਗਲੈਂਡ ਦੀ ਬੱਚਿਆਂ ਲਈ ਕਮਿਸ਼ਨਰ ਰੇਚਲ ਡੀ ਸੂਜ਼ਾ ਨੇ ਕਿਹਾ ਕਿ ਉਹ ਮੈਟਰੋਪੋਲੀਟਨ ਪੁਲਸ ਤੋਂ ਪ੍ਰਾਪਤ ਅੰਕੜਿਆਂ ਤੋਂ ਹੈਰਾਨ ਹੈ। ਬ੍ਰਿਟੇਨ ਦੀ ਸਭ ਤੋਂ ਵੱਡੀ ਪੁਲਸ ਫੋਰਸ ਨੂੰ ਬੱਚਿਆਂ ਨਾਲ ਜੁੜੇ ਮਾਮਲਿਆਂ ਨਾਲ ਨਜਿੱਠਣ ਦੇ ਤਰੀਕੇ ਲਈ ਮਾਰਚ ਵਿੱਚ ਮੁਆਫ਼ੀ ਮੰਗਣ ਲਈ ਮਜਬੂਰ ਕੀਤਾ ਗਿਆ ਸੀ। ਬੇਨਿਯਮੀਆਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਚਾਰ ਪੁਲਸ ਅਧਿਕਾਰੀਆਂ ਖ਼ਿਲਾਫ਼ ਜਾਂਚ ਸ਼ੁਰੂ ਕੀਤੀ ਗਈ ਸੀ।

ਸਮਾਚਾਰ ਏਜੰਸੀ ਐੱਨ.ਡੀ.ਟੀਵੀ. ਡਾਟਕਾਮ ਦੀ ਇਕ ਖ਼ਬਰ ਮੁਤਾਬਕ ਇਹ ਅੰਕੜੇ ਉਸ ਸਮੇਂ ਸਾਹਮਣੇ ਆਏ, ਜਦੋਂ ਇੰਗਲੈਂਡ ਦੀ ਬੱਚਿਆਂ ਲਈ ਕਮਿਸ਼ਨਰ ਰੇਚਲ ਡੀ ਸੂਜ਼ਾ ਨੇ ਲੰਡਨ ਪੁਲਸ ਨੂੰ ਇਸ ਸੰਬੰਧੀ ਡਾਟਾ ਮੁਹੱਈਆ ਕਰਵਾਉਣ ਦੀ ਬੇਨਤੀ ਕੀਤੀ। ਇੱਕ ਘਟਨਾ ਵਿੱਚ ਇੱਕ 15 ਸਾਲਾ ਗੈਰ ਗੋਰੀ ਵਿਦਿਆਰਥਣ ਦੀ 2020 ਵਿੱਚ ਮਹਿਲਾ ਅਧਿਕਾਰੀਆਂ ਦੁਆਰਾ ਤਲਾਸ਼ੀ ਲਈ ਗਈ ਸੀ, ਜਦੋਂ ਉਨ੍ਹਾਂ ਨੂੰ ਪਤਾ ਸੀ ਕਿ ਉਹ ਮਾਹਵਾਰੀ ਵਿੱਚ ਸੀ। ਪੁਲਸ ਨੂੰ ਸ਼ੱਕ ਸੀ ਕਿ ਕੁੜੀ ਗਾਂਜਾ ਲੈ ਕੇ ਜਾ ਰਹੀ ਸੀ। ਪੁਲਸ ਨੇ ਬਿਨਾਂ ਕਿਸੇ ਯੋਗ ਬਾਲਗ ਦੀ ਮੌਜੂਦਗੀ ਤੋਂ ਉਸ ਦੀ ਤਲਾਸ਼ੀ ਲਈ ਸੀ।

PunjabKesari

ਡੀ ਸੂਜ਼ਾ ਨੇ ਕਿਹਾ ਕਿ ਤਲਾਸ਼ੀ ਦੇ 23 ਫੀਸਦੀ ਮਾਮਲਿਆਂ ਵਿੱਚ ਕੋਈ ਵੀ ਬਾਲਗ ਮੌਜੂਦ ਨਹੀਂ ਸੀ। ਰੇਚਲ ਡੀ ਸੂਜ਼ਾ ਨੇ ਪਾਇਆ ਕਿ 2018 ਅਤੇ 2020 ਦੇ ਵਿਚਕਾਰ ਪੁਲਸ ਅਧਿਕਾਰੀਆਂ ਨੇ 10-17 ਸਾਲ ਦੀ ਉਮਰ ਦੇ ਕੁੱਲ 650 ਨਾਬਾਲਗਾਂ ਦੀ ਤਲਾਸ਼ੀ ਲਈ। ਇਨ੍ਹਾਂ ਵਿੱਚੋਂ 95 ਫ਼ੀਸਦੀ ਤੋਂ ਵੱਧ ਮੁੰਡੇ ਸਨ ਅਤੇ 650 ਵਿੱਚੋਂ 58 ਫ਼ੀਸਦੀ ਗੈਰ ਗੋਰੇ ਸਨ। ਡੀ ਸੂਜ਼ਾ ਨੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਜਾਤੀ ਅਸੰਤੁਲਨ ਨੂੰ ਲੈ ਕੇ ਡੂੰਘੀ ਚਿੰਤਾ ਵਿੱਚ ਹਨ। ਉਨ੍ਹਾਂ ਨੇ ਕਿਹਾ ਕਿ ਇਹ ਅੰਕੜੇ ਸਾਲ ਦਰ ਸਾਲ ਤੇਜ਼ੀ ਨਾਲ ਵਧੇ ਹਨ। ਉਨ੍ਹਾਂ ਕਿਹਾ ਕਿ ਹਰ ਸਾਲ ਵੱਡੀ ਗਿਣਤੀ ਵਿੱਚ ਬੱਚੇ ਅਜਿਹੇ ਮਾੜੇ ਵਰਤਾਰਿਆਂ ਦਾ ਸ਼ਿਕਾਰ ਹੋ ਰਹੇ ਹਨ।

ਪੜ੍ਹੋ ਇਹ ਅਹਿਮ ਖ਼ਬਰ- ਤਾਈਵਾਨ ਨੇੜੇ ਚੀਨ ਦਾ ਫ਼ੌਜੀ ਅਭਿਆਸ, ਆਸਟ੍ਰੇਲੀਆ ਵੱਲੋਂ ਜਲਡਮਰੂਮੱਧ 'ਚ ਤਣਾਅ ਘੱਟ ਕਰਨ ਦੀ

ਉੱਧਰ ਲੰਡਨ ਪੁਲਸ ਨੇ ਹਾਲਾਂਕਿ ਸਵੀਕਾਰ ਕੀਤਾ ਹੈ ਕਿ ਕੁਝ ਬੱਚੇ ਖੁਦ ਗੈਂਗਸਟਰਾਂ ਅਤੇ ਡਰੱਗ ਅਪਰਾਧੀਆਂ ਦੁਆਰਾ ਸ਼ੋਸ਼ਣ ਦਾ ਸ਼ਿਕਾਰ ਹੋ ਸਕਦੇ ਹਨ। ਲੰਡਨ ਦੇ ਮੇਅਰ ਸਾਦਿਕ ਖਾਨ ਨੇ ਵੀ ਬੱਚਿਆਂ ਨਾਲ ਦੁਰਵਿਵਹਾਰ ਕਰਨ ਲਈ ਪੁਲਸ ਦੀ ਆਲੋਚਨਾ ਕੀਤੀ। ਖਾਨ ਦੇ ਬੁਲਾਰੇ ਨੇ ਕਿਹਾ ਕਿ ਇਹ ਗੰਭੀਰ ਚਿੰਤਾਜਨਕ ਹੈ ਕਿ ਕਿਸੇ ਬਾਲਗ ਦੀ ਮੌਜੂਦਗੀ ਤੋਂ ਬਿਨਾਂ ਬੱਚਿਆਂ ਦੀ ਇਸ ਤਰੀਕੇ ਨਾਲ ਤਲਾਸ਼ੀ ਲਈ ਜਾ ਰਹੀ ਹੈ।


author

Vandana

Content Editor

Related News