ਲੰਡਨ ਪੁਲਸ ਦੀ ਸਖ਼ਤੀ, ਤਾਲਾਬੰਦੀ ਨਿਯਮਾਂ ਨੂੰ ਤੋੜਨ ਵਾਲਿਆਂ ਨੂੰ ਕੀਤੇ ਹਜ਼ਾਰਾਂ ਪੌਂਡ ਦੇ ਜੁਰਮਾਨੇ
Tuesday, Mar 02, 2021 - 01:40 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਲੰਡਨ ਪੁਲਸ ਨੇ ਸ਼ਹਿਰ ਵਿੱਚ ਦੋ ਗੈਰ ਕਾਨੂੰਨੀ ਪਾਰਟੀਆਂ ਨੂੰ ਬੰਦ ਕਰਵਾਉਣ ਦੇ ਬਾਅਦ ਤਕਰੀਬਨ 66,000 ਪੌਂਡ ਦੇ ਜੁਰਮਾਨੇ ਕੀਤੇ ਹਨ। ਪੁਲਸ ਅਧਿਕਾਰੀਆਂ ਨੇ ਐਤਵਾਰ ਸਵੇਰੇ ਗ੍ਰੀਨ ਸਟ੍ਰੀਟ, ਵੈਸਟ ਐਂਡ ਵਿੱਚ 50 ਲੋਕਾਂ ਦੀ ਪਾਰਟੀ ਨੂੰ ਬੰਦ ਕਰਵਾਉਣ ਦੀ ਕਾਰਵਾਈ ਕਰਦਿਆਂ ਪਾਰਟੀ ਦੇ ਪ੍ਰਬੰਧਕ 29 ਸਾਲਾ ਆਦਮੀ ਨੂੰ ਕੋਰੋਨਾ ਤਾਲਾਬੰਦੀ ਨਿਯਮਾਂ ਨੂੰ ਤੋੜਨ ਲਈ 10,000 ਪੌਂਡ ਦਾ ਜੁਰਮਾਨਾ ਕੀਤਾ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਬਾਰੇ ਗਲਤ ਸੂਚਨਾਵਾਂ ਫੈਲਾਉਣ ਵਾਲੇ ਅਕਾਊਂਟ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ
ਇਸ ਦੇ ਇਲਾਵਾ ਪਾਰਟੀ ਵਿੱਚ ਹੋਰ 50 ਵਿਅਕਤੀਆਂ ਨੂੰ ਵੀ 800 ਪੌਂਡ ਦੇ ਜੁਰਮਾਨੇ ਦੇ ਨੋਟਿਸ ਜਾਰੀ ਕੀਤੇ ਗਏ। ਇਸ ਕਾਰਵਾਈ ਤੋਂ ਥੋੜ੍ਹੀ ਦੇਰ ਬਾਅਦ ਹੀ ਪੁਲਸ ਨੂੰ ਸਵੇਰੇ 2 ਵਜੇ ਬਰੁੱਕਸ ਮੇਓਜ਼ ਦੇ ਫਲੈਟ 'ਚ ਇੱਕ ਹੋਰ ਗੈਰਕਾਨੂੰਨੀ ਇਕੱਠ ਹੋਣ ਦੀ ਖ਼ਬਰ ਮਿਲੀ। ਜਿਸ ਉਪਰੰਤ ਕਾਰਵਾਈ ਕਰਨ 'ਤੇ ਇਸ ਪਾਰਟੀ ਵਿੱਚ ਹੋਰ 20 ਵਿਅਕਤੀ ਮੌਜੂਦ ਪਾਏ ਗਏ ਅਤੇ ਸਾਰਿਆਂ ਨੂੰ 800 ਪੌਂਡ ਦੇ ਜੁਰਮਾਨੇ ਕੀਤੇ ਗਏ। ਮੈਟਰੋਪੋਲੀਟਨ ਪੁਲਸ ਦੇ ਇੰਸਪੈਕਟਰ ਕੇਵਿਨ ਫਗਨ ਅਨੁਸਾਰ ਕੋਵਿਡ ਪਾਬੰਦੀਆਂ ਸੰਬੰਧੀ ਐਲਾਨਾਂ ਦੇ ਬਾਵਜੂਦ ਲੋਕਾਂ ਦੁਆਰਾ ਇਕੱਠ ਕਰਨੇ ਲਗਾਤਾਰ ਜਾਰੀ ਹਨ ਜੋ ਕਿ ਐਮਰਜੈਂਸੀ ਸੇਵਾਵਾਂ 'ਤੇ ਦਬਾਅ ਪਾਉਂਦੇ ਹਨ।
ਨੋਟ- ਲੰਡਨ ਪੁਲਸ ਵੱਲੋਂ ਜੁਰਮਾਨੇ ਜਾਰੀ ਕਰਨ 'ਤੇ ਕੁਮੈਂਟ ਕਰ ਦਿਓ ਰਾਏ।