ਲੰਡਨ :  ਪੁਲਸ ਨੇ ਇਕ ਵਿਅਕਤੀ ਨੂੰ ਮਾਰੀ ਗੋਲੀ

Monday, Mar 09, 2020 - 05:08 PM (IST)

ਲੰਡਨ :  ਪੁਲਸ ਨੇ ਇਕ ਵਿਅਕਤੀ ਨੂੰ ਮਾਰੀ ਗੋਲੀ

ਲੰਡਨ (ਭਾਸ਼ਾ): ਸਕਾਟਲੈਂਡ ਯਾਰਡ ਪੁਲਸ ਨੇ ਕਿਹਾ ਹੈ ਕਿ ਉਸ ਦੇ ਹਥਿਆਰਬੰਦ ਅਧਿਕਾਰੀਆਂ ਨੇ ਮੱਧ ਲੰਡਨ ਦੇ ਟ੍ਰੈਫਲਗਰ ਚੌਰਾਹੇ ਨੇੜੇ ਵੈਸਟਮਿੰਸਟਰ ਵਿਚ ਇਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ। ਵਿਅਕਤੀ ਦਾ ਵਿਵਹਾਰ ਸ਼ੱਕੀ ਸੀ। ਮੈਟਰੋਪਾਲੀਟਨ ਪੁਲਸ ਨੇ ਕਿਹਾ ਕਿ ਇਸ ਘਟਨਾ ਨੂੰ ਅੱਤਵਾਦ ਨਹੀਂ ਮੰਨਿਆ ਜਾ ਰਿਹਾ। ਵਿਅਕਤੀ ਕੋਲ 2 ਚਾਕੂ ਸਨ। 

ਪੁਲਸ ਨੇ ਕਿਹਾ,''ਪੁਲਸ ਅਧਿਕਾਰੀ ਐਤਵਾਰ ਰਾਤ 11:25 ਵਜੇ ਗਸ਼ਤ 'ਤੇ ਸਨ ਜਦੋਂ ਉਹਨਾਂ ਨੇ ਇਕ ਵਿਅਕਤੀ ਨੂੰ ਸ਼ੱਕੀ ਕਾਰਵਾਈ ਕਰਦਿਆਂ ਦੇਖਿਆ। ਅਧਿਕਾਰੀਆਂ ਨੇ ਵਿਅਕਤੀ ਨੂੰ ਚੁਣੌਤੀ ਦਿੱਤੀ, ਜਿਸ ਨੇ 2 ਚਾਕੂ ਦਿਖਾਏ।'' ਬਿਆਨ ਵਿਚ ਕਿਹਾ ਗਿਆ ਕਿ,''ਹਥਿਆਰਬੰਦ ਅਧਿਕਾਰੀਆਂ ਨੇ ਜਵਾਬੀ ਕਾਰਵਾਈ ਕੀਤੀ। ਲੰਡਨ ਐਂਬੂਲੈਂਸ ਸੇਵਾ ਪਹੁੰਚੀ ਅਤੇ ਵਿਅਕਤੀ ਨੂੰ ਥੋੜ੍ਹੇ ਸਮੇਂ ਬਾਅਦ ਘਟਨਾਸਥਲ 'ਤੇ ਹੀ ਮ੍ਰਿਤਕ ਐਲਾਨ ਕਰ ਦਿੱਤਾ ਗਿਆ।'' 

ਪੜ੍ਹੋ ਇਹ ਅਹਿਮ ਖਬਰ - ਕਤਰ ਨੇ ਭਾਰਤ ਸਮੇਤ 14 ਦੇਸ਼ਾਂ ਦੇ ਯਾਤਰੀਆਂ ਲਈ ਐਂਟਰੀ ਕੀਤੀ ਰੱਦ

ਮੈਟਰੋਪਾਲੀਟਨ ਪੁਲਸ ਨੇ ਕਿਹਾ,''ਘਟਨਾ ਵਿਚ ਕੋਈ ਵੀ ਪੁਲਸ ਅਧਿਕਾਰੀ ਜਾਂ ਆਮ ਨਾਗਰਿਕ ਜ਼ਖਮੀ ਨਹੀਂ ਹੋਇਆ। ਘਟਨਾ ਦੀ ਜਾਂਚ ਜਾਰੀ ਹੈ। ਘਟਨਾ ਨੂੰ ਅੱਤਵਾਦ ਨਹੀਂ ਮੰਨਿਆ ਜਾ ਰਿਹਾ।''


author

Vandana

Content Editor

Related News